Total views : 5511120
ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ
ਅੰਮ੍ਰਿਤਸਰ/ਗੁਰਨਾਮ ਸਿੰਘ ਲਾਲੀ
ਥਾਣਾਂ ਇਸਲਾਮਾਬਾਦ ਦੇ ਇਲਾਕੇ ਰਾਮ ਨਗਰ ‘ਚ ਇਕ ਸੌਰਵ ਸੌਢੀ ਨਾਮੀ ਵਕੀਲ ਦੇ ਹੋਏ ਕਤਲ ਦੇ ਚਾਰ ਦੋਸ਼ੀਆਂ ਵਿੱਚੋ ਦੋ ਨੂੰ ਕਾਬੂ ਕਰਨ ਸਬੰਧੀ ਜਾਣਕਾਰੀ ਦੇਦਿਆਂ ਇਕ ਪੱਤਰਕਾਰ ਸੰਮੇਲਨ ਦੌਰਾਨ ਏ.ਡੀ.ਸੀ.ਪੀ 1 ਡਾ: ਮਹਿਤਾਬ ਸਿੰਘ ਗਿੱਲ਼ ਨੇ ਦੱਸਿਆ ਕਿ ਕਤਲ ਦੇ ਮਾਮਲੇ ਦੇ ਸਬੰਧ’ਚ ਪੁਲਿਸ ਵਲੋ ਮ੍ਰਿਤਕ ਦੀ ਮਾਤਾ ਮੰਜੂ ਸੋਢੀ ਦੇ ਬਿਆਨਾਂ ਤੇ ਥਾਣਾਂ ਇਸਲਾਮਾਬਾਦ ਵਿਖੇ ਕੇਸ ਦਰਜ ਕਰਕੇ ਪੁਲਿਸ ਵਲੋ ਦੋਸ਼ੀਆਂ ਨੂੰ ਗ੍ਰਿਫਤਾਰ ਕਰਨ ਲਈ ਟੀਮਾਂ ਦਾ ਗਠਨ ਕੀਤਾ ਗਿਆ।
ਜਿਸ ਦੌਰਾਨ ਹੀ ਪੁਲਿਸ ਵਲੋ ਦੋਸ਼ੀਆਂ ਦੋਸ਼ੀ ਸਾਗਰ ਉਰਫ ਢੋਲਾਂ ਨੂੰ ਵਾਰਦਾਤ ਵਿੱਚ ਵਰਤੀ ਗਈ ਐਕਟਿਵਾ ਰੰਗ ਕਾਲਾ, ਸਮੇਤ ਕਾਬੂ ਕੀਤਾ ਗਿਆ ਤੇ ਇਸਦੀ ਪੁੱਛਗਿੱਛ ਕਰਨ ਤੇ ਇਸਦੇ ਇੰਕਸ਼ਾਫ ਤੇ ਇਸਦੇ ਦੂਸਰੇ ਸਾਥੀ ਅਮਰਦੀਪ ਸਿੰਘ ਉਰਫ ਰੋਮੀ ਪੁੱਤਰ ਹਰਦੀਪ ਸਿੰਘ ਵਾਸੀ ਮਕਾਨ ਨੰਬਰ 525, ਗਲੀ ਨੰਬਰ 04, ਅਦਰਸ਼ ਨਗਰ, ਕੋਟ ਖਾਲਸਾ, ਅੰਮ੍ਰਿਤਸਰ ਨੂੰ ਵਾਰਦਾਤ ਸਮੇਂ ਵਰਤੇ ਮੋਟਰਸਾੲਕੀਲ ਸਪਲੈਂਡਰ ਸਮੇਤ ਕਾਬੂ ਕੀਤਾ ਗਿਆ ਤੇ ਇਹਨਾਂ ਦੋਨਾਂ ਦੀ ਪੁੱਛਗਿੱਛ ਦੌਰਾਨ ਇਹਨਾਂ ਦੇ 03 ਹੋਰ ਸਾਥੀ 1) ਅਵਤਾਰ ਸਿੰਘ ਪੁੱਤਰ ਸੁਖਦੇਵ ਸਿੰਘ ਵਾਸੀ 372, ਪਲਾਸੋਰ ਰੋਡ ਗਲੀ ਫੌਜੀਆ ਵਾਲੀ ਵਾਰਡ ਨੰਬਰ 15 ਹਾਲ ਵਾਸੀ ਜਸਵੰਤ ਮੁਹੱਲਾਂ ਜਿਲ੍ਹਾਂ ਤਰਨ-ਤਾਰਨ, 2) ਰੋਹਿਤ ਉਰਫ ਬੱਬੋ ਪੁੱਤਰ ਸੋਨੂੰ ਵਾਸੀ ਜਸਵੰਤ ਮੁਹੱਲਾਂ ਤਰਨਤਾਰਨ ਅਤੇ 3) ਬਾਹਮਣ ਪੁੱਤਰ ਨਾਮਲੂਮ ਨੂੰ ਮੁਕੱਦਮਾਂ ਵਿੱਚ ਨਾਮਜ਼ਦ ਕੀਤਾ ਗਿਆ ਹੈ।
ਗ੍ਰਿਫ਼ਤਾਰ ਦੋਸ਼ੀ ਅਮਰਦੀਪ ਸਿੰਘ ਉਰਫ ਰੋਮੀ ਨੇ ਦੇ ਘਰੋਂ ਮ੍ਰਿਤਕ ਸੌਰਭ ਸੋਢੀ ਦਾ ਖੋਹਿਆ ਮੋਬਾਇਲ ਫੋਨ ਮਾਰਕਾ ਐਮ.ਆਈ. (ਰੰਗ ਗਰੇਪਾ) ਬ੍ਰਾਮਦ ਕੀਤਾ ਗਿਆ ਹੈ। ਗ੍ਰਿਫ਼ਤਾਰ ਦੋਸ਼ੀਆਂ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਹਾਸਲ ਕਰਕੇ ਬਾਰੀਕੀ ਨਾਲ ਪੁੱਛਗਿੱਛ ਕੀਤੀ ਜਾਵੇਗੀ। ਮੁਕੱਦਮਾਂ ਵਿੱਚ ਨਾਮਜ਼ਦ ਇਹਨਾਂ ਦੇ ਤਿੰਨ ਸਾਥੀਆਂ ਨੂੰ ਗ੍ਰਿਫ਼ਤਾਰ ਕਰਨ ਲਈ ਵੱਖ-ਵੱਖ ਟੀਮਾਂ ਵੱਲੋਂ ਛਾਪੇਮਾਰੀ ਕੀਤੀ ਜਾ ਰਹੀ ਹੈ। ਜਿੰਨਾਂ ਨੂੰ ਵੀ ਜਲਦ ਗ੍ਰਿਫ਼ਤਾਰ ਕੀਤਾ ਜਾਵੇਗਾ।ਇਸ ਸਮੇ ਉਨਾਂ ਨਾਲ ਏ.ਡੀ.ਸੀ.ਪੀ-2 ਸ: ਪ੍ਰਭਜੋਤ ਸਿੰਘ ਵਿਰਕ, ਏ.ਸੀ.ਪੀ ਕੇਦਰੀ ਸ੍ਰੀ ਸੁਰਿੰਦਰ ਸਿੰਘ , ਥਾਣਾਂ ਇਸਲਾਮਾਬਾਦ ਦੇ ਐਸ.ਐਚ.ਓ ਇੰਸ: ਮੋਹਿਤ ਕੁਮਾਰ, ਥਾਣਾਂ ਛੇਹਰਟਾ ਦੇ ਐਸ.ਐਚ.ਓ ਇੰਸ: ਗੁਰਵਿੰਦਰ ਸਿੰਘ ਔਲਖ, ਸੀ.ਆਈ.ਏ ਸਟਾਫ ਦੇ ਇੰਚਾਰਜ ਇੰਸ਼: : ਅਮਨਦੀਪ ਸਿੰਘ ਰੰਧਾਵਾ ਵੀ ਹਾਜਰ ਸਨ।