Total views : 5511121
Total views : 5511121
ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ
ਅੰਮ੍ਰਿਤਸਰ/ਗੁਰਨਾਮ ਸਿੰਘ ਲਾਲੀ
ਨਗਰ ਨਿਗਮ ਦੇ ਅਸਟੇਟ ਵਿਭਾਗ ਦੀ ਟੀਮ ਵੱਲੋਂ ਸੁਲਤਾਨਿਊਵਿੰਡ ਰੋਡ ’ਤੇ ਨਾਜਾਇਜ਼ ਤੌਰ ’ਤੇ ਬਣਾਏ ਗਏ ਪ੍ਰਦੂਸ਼ਣ ਜਾਂਚ ਕੇਂਦਰ ਦੇ ਬੂਥ ਅਤੇ ਸਰਕਾਰੀ ਥਾਂ ’ਤੇ ਹੋਏ ਪੱਕੇ ਨਿਰਮਾਣ ਨੂੰ ਹਟਾਇਆ ਗਿਆ। ਅੱਜ ਇੰਸਪੈਕਟਰ ਰਾਜਕੁਮਾਰ, ਜੂਨੀਅਰ ਅਸਿਸਟੈਂਟ ਅਰੁਣ ਸਹਿਜਪਾਲ ਅਤੇ ਉਨ੍ਹਾਂ ਦੀ ਟੀਮ ਨੇ ਸੁਲਤਾਨਵਿੰਡ ਰੋਡ ਨਹਿਰ ਦੇ ਕੋਲ ਪੈਟਰੋਲ ਪੰਪ ਕੋਲ ਨਾਜਾਇਜ਼ ਤੌਰ ‘ਤੇ ਪ੍ਰਦੂਸ਼ਣ ਜਾਂਚ ਬੂਥ ਲਗਾਇਆ ਹੋਇਆ ਸੀ।
ਟੀਮ ਵੱਲੋਂ ਬੂਥ ਨੂੰ ਹਟਾ ਕੇ ਜ਼ਬਤ ਕਰ ਲਿਆ ਗਿਆ।ਇਸ ਸੜਕ ’ਤੇ ਸਥਿਤ ਐਸਬੀਆਈ ਬੈਂਕ ਨੇੜੇ ਸਰਕਾਰੀ ਜ਼ਮੀਨ ’ਤੇ ਕਬਜ਼ਾ ਕਰਕੇ ਪੱਕਾ ਨਿਰਮਾਣ ਕੀਤਾ ਗਿਆ ਸੀ। ਇਸ ਉਸਾਰੀ ਨੂੰ ਵੀ ਟੀਮ ਵੱਲੋਂ ਹਥੌੜਿਆਂ ਨਾਲ ਢਾਹ ਦਿੱਤਾ ਗਿਆ।