Total views : 5508400
ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ
ਅੰਮ੍ਰਿਤਸਰ/ਗੁਰਨਾਮ ਸਿੰਘ ਲਾਲੀ
ਐਮਟੀਪੀ ਮੇਹਰਬਾਨ ਸਿੰਘ, ਐਮਟੀਪੀ ਵਿਜੇ ਕੁਮਾਰ, ਏਟੀਪੀ ਅਰੁਣ ਖੰਨਾ, ਵਜ਼ੀਰ ਰਾਜ, ਬਿਲਡਿੰਗ ਇੰਸਪੈਕਟਰ ਨਿਰਮਲਜੀਤ ਵਰਮਾ, ਰੋਹਿਣੀ, ਕੁਲਵਿੰਦਰ ਕੌਰ, ਅੰਗਦ ਸਿੰਘ, ਮਨੀਸ਼ ਕੁਮਾਰ, ਡਿਮੋਲੇਸ਼ਨ ਸਟਾਫ਼, ਨਿਗਮ ਭੂਮੀ ਵਿਭਾਗ ਦੇ ਇੰਸਪੈਕਟਰ ਰਾਜਕੁਮਾਰ, ਜੂਨੀਅਰ ਸਹਾਇਕ ਅਰੁਣ ਸਹਿਜਪਾਲ, ਭੂਮੀ ਵਿਭਾਗ ਦੀ ਟੀਮ। ਸਿਵਲ ਵਿੰਗ ਦੇ ਐਸ.ਡੀ.ਓ ਅਸ਼ੋਕ ਕੁਮਾਰ, ਜੇ.ਈ.ਸੰਭਰ ਕੁਮਾਰ ਅਤੇ ਭਾਰੀ ਪੁਲਿਸ ਫੋਰਸ ਦੇ ਨਾਲ ਸ਼ੇਰਾ ਵਾਲਾ ਗੇਟ, ਘੀ ਮੰਡੀ, ਗੋਦਾਮਾ ਵਾਲੀ ਗਲੀ, ਕਟੜਾ ਆਹਲੂਵਾਲੀਆ, ਜਲੇਬੀ ਵਾਲਾ ਚੌਕ ਅਤੇ ਲੱਕੜ ਮੰਡੀ ਇਲਾਕੇ ਵਿੱਚ 10 ਹੋਟਲਾਂ ਨੂੰ ਢਾਹ ਦਿੱਤਾ ਗਿਆ ਅਤੇ ਦੋ ਇਮਾਰਤਾਂ ਨੂੰ ਸੀਲ ਕਰ ਦਿੱਤਾ ਗਿਆ।ਲੋਕਾਂ ਨੇ ਤਿੰਨ ਥਾਵਾਂ ’ਤੇ ਰੋਸ ਪ੍ਰਦਰਸ਼ਨ ਵੀ ਕੀਤਾ। ਉਥੇ ਮੌਜੂਦ ਲੋਕਾਂ ਨੇ ਕਿਹਾ ਕਿ ਸਾਡੀਆਂ ਨਾਜਾਇਜ਼ ਉਸਾਰੀਆਂ ਹੀ ਨਜ਼ਰ ਆ ਰਹੀਆਂ ਹਨ। ਸ਼ਹਿਰ ਦੇ ਹੋਰਨਾਂ ਇਲਾਕਿਆਂ ਵਿੱਚ ਵੀ ਨਾਜਾਇਜ਼ ਉਸਾਰੀਆਂ ਜ਼ੋਰਾਂ-ਸ਼ੋਰਾਂ ਨਾਲ ਚੱਲ ਰਹੀਆਂ ਹਨ।
ਨਗਰ ਨਿਗਮ ਕਮਿਸ਼ਨਰ ਸੰਦੀਪ ਰਿਸ਼ੀ ਨੇ ਕਿਹਾ ਕਿ ਪੂਰੇ ਸ਼ਹਿਰ ਵਿੱਚ ਨਾਜਾਇਜ਼ ਉਸਾਰੀਆਂ ਖ਼ਿਲਾਫ਼ ਲਗਾਤਾਰ ਮੁਹਿੰਮ ਜਾਰੀ ਰਹੇਗੀ। ਉਨ੍ਹਾਂ ਦੱਸਿਆ ਕਿ ਅੱਜ ਸੈਂਟਰਲ ਜ਼ੋਨ ਵਿੱਚ ਕਾਰਵਾਈ ਕੀਤੀ ਗਈ ਹੈ। ਇਸੇ ਤਰ੍ਹਾਂ ਬਾਕੀ ਸਾਰੇ ਜ਼ੋਨਾਂ ਵਿੱਚ ਨਾਜਾਇਜ਼ ਉਸਾਰੀਆਂ ਖ਼ਿਲਾਫ਼ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਇਮਾਰਤਾਂ ਨੂੰ ਢਾਹੁਣ ਲਈ ਫਿਲਹਾਲ ਆਧੁਨਿਕ ਮਸ਼ੀਨਾਂ ਹਾਇਰ ਕੀਤੀਆਂ ਜਾਣਗੀਆਂ। ਕਮਿਸ਼ਨਰ ਰਿਸ਼ੀ ਨੇ ਕਿਹਾ ਕਿ ਐਮਟੀਪੀ ਵਿਭਾਗ ਸ਼ਹਿਰ ਵਿੱਚ ਹੋ ਰਹੀਆਂ ਨਾਜਾਇਜ਼ ਉਸਾਰੀਆਂ ਦੀਆਂ ਸੂਚੀਆਂ ਤਿਆਰ ਕਰਨ ਵਿੱਚ ਰੁੱਝਿਆ ਹੋਇਆ ਹੈ।
ਉਨਾ ਨੇ ਕਿਹਾ ਕਿ ਨਿਗਮ ਦੇ ਐੱਮ.ਟੀ.ਪੀ., ਭੂਮੀ ਵਿਭਾਗ, ਸਿਵਲ ਵਿੰਗ ਦੇ ਨਾਲ-ਨਾਲ ਨਿਗਮ ਦੇ ਓ.ਐਂਡ.ਐੱਮ ਸੈੱਲ ਦੇ ਅਧਿਕਾਰੀ ਮੌਕੇ ‘ਤੇ ਜਾ ਕੇ ਵਾਟਰ ਸਪਲਾਈ ਅਤੇ ਸੀਵਰੇਜ ਦੇ ਕੁਨੈਕਸ਼ਨ ਕੱਟਣਗੇ।ਉਨ੍ਹਾਂ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਨਕਸ਼ੇ ਨੂੰ ਮਨਜ਼ੂਰੀ ਦਿੱਤੇ ਬਿਨ੍ਹਾਂ ਕਿਸੇ ਵੀ ਤਰ੍ਹਾਂ ਦਾ ਕੰਮ ਨਾ ਕਰਨ। .