Total views : 5506331
ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ
ਤਰਨ ਤਾਰਨ/ਜਸਬੀਰ ਲੱਡੂ, ਜਸਕਰਨ ਸਿੰਘ
ਪੰਜਾਬ ਪੁਲਿਸ ਨਸ਼ਾ ਤਸਕਰਾਂ ਨੂੰ ਨੱਥ ਪਾਉਣ ਅਤੇ ਮਾੜੇ ਅਨਸਰਾਂ ਨੂੰ ਕਾਬੂ ਕਰਨ ਲਈ ਲਗਾਤਾਰ ਠੋਸ ਉਪਰਾਲੇ ਕਰ ਰਹੀ ਹੈ। ਇਸੇ ਕੜੀ ਵਿਚ ਤਰਨ ਤਾਰਨ ਪੁਲਿਸ ਵੱਲੋਂ ਪਿਛਲੇ 30 ਲੱਖ 41 ਹਜਾਰ ਡਰੱਗ ਮਨੀ ਸਣੇ 3 ਦੋਸ਼ੀਆ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਇਹਨਾਂ ਦੋਸ਼ੀਆਂ ਕੋਲੋਂ 3 ਕਿਲੋ 98 ਗ੍ਰਾਮ ਹੈਰੋਇਨ, 2 ਪਿਸਤੌਲ 32 ਬੋਰ , 14 ਰੱਦ ਜਿੰਦਾ, 4 ਗੱਡੀਆਂ ਅਤੇ 2 ਮੋਟਰਸਾਈਕਲ ਨਬਰੀ ਬਰਾਮਦ ਕੀਤਾ ਗਿਆ। ਥਾਣਾ ਭਿੱਖੀਵਿੰਡ ਵਿਖੇ ਦੋਸ਼ੀਆਂ ਖ਼ਿਲਾਫ਼ ਕਰਕੇ ਮੁੱਕਦਮਾ ਦਰਜ ਕਰ ਲਿਆ ਗਿਆ ਹੈ।
ਪੁਲਿਸ ਵੱਲੋਂ ਫੜੇ ਗਏ ਦੋਸ਼ੀਆਂ ਦੀ ਪਛਾਣ ਹਰਪ੍ਰੀਤ ਸਿੰਘ ਉਰਫ ਹੈਪੀ, ਕੁਲਦੀਪ ਸਿੰਘ ਪੁੱਤਰ ਸਤਨਾਮ ਸਿੰਘ ਸਿੰਗਾਰਪੁਰ ਥਾਣਾ ਸਰਹਾਲੀ ਕਲਾ, ਸੁਖਬੀਰ ਸਿੰਘ ਉਰਫ ਸੁੱਖ ਵੱਜੋਂ ਹੋਈ ਹੈ। ਪੁਲਿਸ ਨੇ ਹਰਪ੍ਰੀਤ ਸਿੰਘ ਕੋਲੋਂ ਨਸ਼ਾ ਤਸਕਰੀ ਵਿੱਚ ਕਮਾਏ 15 ਲੱਖ 61 ਹਾਜਰ ਰੁਪਏ ਬਰਾਮਦ ਕੀਤੇ ਗਏ। ਇਸ ਦੌਰਾਨ ਪੁੱਛਗਿੱਛ ‘ਤੋਂ ਬਾਅਦ ਕੁਲਦੀਪ ਸਿੰਘ ਨੂੰ ਗ੍ਰਿਫਤਾਰ ਕੀਤਾ ਗਿਆ। ਕੁਲਦੀਪ ਸਿੰਘ ਦੀ ਤਲਾਸ਼ੀ ਦੌਰਾਨ ਉਸ ਕੋਲੋਂ 01 ਕਿਲੋ 398 ਗ੍ਰਾਮ ਹੈਰੋਇਨ, 5 ਲੱਖ 13 ਹਜਾਰ ਰੁਪਏ ਭਾਰਤੀ ਕੋਰਸੀ ਡਰਗ ਮਨੀ, ਇੱਕ ਪਿਸਟਲ 32 ਬੋਰ ਸਮੇਤ 9 ਰੌਂਦ ਅਤੇ 04 ਗੱਡੀਆਂ ਬਰਾਮਦ ਹੋਈਆਂ।
ਜਾਣਕਾਰੀ ਅਨੁਸਾਰ ਬਰਾਮਦ ਕੀਤੀਆਂ ਇਹ ਗੱਡੀਆਂ ਡਰਗ ਮਨੀ ਤੋਂ ਕਮਾਏ ਪੈਸਿਆ ‘ਤੋਂ ਖ੍ਰੀਦੀਆਂ ਗਈਆਂ ਸਨ ਅਤੇ ਦੋਸ਼ੀ ਹੈਰੋਇਨ ਨੂੰ ਵੱਖ ਵੱਖ ਸਮੱਗਲਰਾਂ ਤੱਕ ਪੁਚਾਉਣ ਲਈ ਇਹਨਾਂ ਦੀ ਵਰਤੋਂ ਕਰਦਾ ਸੀ। ਇਸ ਮਗਰੋਂ ਤੀਜੇ ਦੋਸ਼ੀ ਸੁਖਬੀਰ ਸਿੰਘ ਪਾਸੋਂ ਪੁੱਛਗਿੱਛ ਦੋਰਾਨ ਨਸ਼ਾ ਤਸਕਰੀ ਵਿੱਚ ਕਮਾਏ 9 ਲੱਖ 67 ਹਜਾਰ ਰੁਪਏ ਜ਼ਬਤ ਕੀਤੇ ਗਏ। ਪੁਲਿਸ ਨੇ 2 ਪਿਸਤੌਲ 32 ਬੋਰ ਸਮੇਤ 14 ਰੱਦ ਜਿੰਦਾ, ਬਰੀਜਾ ਗੱਡੀ ਨੰਬਰੀ PB 81 1476, ਫਾਰਚੂਨਰ ਗੱਡੀ HR 26 BW 0945, ਕਰੋਲਾ ਗੱਡੀ HR 26 AJ 013, ਵਰਨਾ ਗੱਡੀ PB 22 F 0132, ਇੱਕ ਬੁੱਲਟ ਮੋਟਰਸਾਈਕਲ ਨੰਬਰੀ PB14-B-4222, ਇੱਕ ਡੀ.ਲੈਕਸ ਮੋਟਰਸਾਈਕਲ ਨੰਬਰੀ PB46-AA-90 2/4 ਨੂੰ ਕਬਜੇ ‘ਚ ਲੈ ਲਿਆ ਗਿਆ ਹੈ।
ਨਸ਼ੇ ਵੇਚ ਕੇ ਖਰੀਦੀਆਂ ਕਾਰਾਂ ਵੀ ਕੀਤੀਆਂ ਬ੍ਰਾਮਦ
ਇਸ ਦੌਰਾਨ ਅੱਗੇ ਬੈਠੇ ਦੋ ਵਿਅਕਤੀ ਸੜਕ ਤੇ ਡਿਗ ਗਏ ਤੇ ਮੋਟਰ ਸਾਈਕਲ ਚਾਲਕ ਮੋਟਰ ਸਾਈਕਲ ਭਜਾ ਕੇ ਲੈ ਗਿਆ। ਪੁਲਿਸ ਨੇ ਦੋਵਾਂ ਨੌਜਵਾਨਾਂ ਨੂੰ ਕਾਬੂ ਕਰ ਲਿਆ। ਪੁੱਛਗਿੱਛ ‘ਚ ਉਹਨਾ ਨੇ ਆਪਣਾ ਨਾਮ ਮਲਕੀਤ ਸਿੰਘ ਤੇ ਐਜਪਾਲ ਸਿੰਘ ਦੱਸਿਆ। ਤਲਾਸ਼ੀ ਦੌਰਾਨ ਉਨ੍ਹਾਂ ਪਾਸੋਂ 750 ਗ੍ਰਾਮ ਹੈਰੋਇੰਨ ਬਰਾਮਦ ਹੋਈ। ਪੁਲਿਸ ਨੇ ਥਾਣਾ ਸਰਾਏ ਅਮਾਨਤ ਖਾਂ ਵਿਚ ਦੋਵਾਂ ਖ਼ਿਲਾਫ਼ NDPS ਐਕਟ ਤਹਿਤ ਕੇਸ ਦਰਜ ਕਰ ਲਿਆ ਹੈ। ਨਾਲ ਹੀ ਦੋਸ਼ੀ ਵਿਸ਼ਾਲਦੀਪ ਸਿੰਘ ਉਰਫ ਗੁਵਾਟੀ ਪੁੱਤਰ ਸਤਨਾਮ ਸਿੰਘ ਵਾਸੀ ਬੁਰਜ ਕਲੋਨੀਆ ਦੀ ਗ੍ਰਿਫਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।