ਅੰਮ੍ਰਿਤਸਰ ਟਰੈਫਿਕ ਪੁਲਿਸ ਦਾ ਸਬ ਇੰਸਪੈਕਟਰ ਰਿਸ਼ਵਤ ਲੈਣ ਦੇ ਮਾਮਲੇ ‘ਚ ਗ੍ਰਿਫਤਾਰ

4913208
Total views : 5895468

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
58 ਲੱਖ ਦਾ ਅੰਕੜਾ ਕੀਤਾ ਪਾਰ


ਅੰਮ੍ਰਿਤਸਰ/ਗੁਰਨਾਮ ਸਿੰਘ ਲਾਲੀ

ਪੁਲਿਸ ਕਮਿਸ਼ਨਰੇਟ ਅੰਮ੍ਰਿਤਸਰ ਦੇ ਟਰੈਫਿਕ ਵਿੰਗ ‘ਚ ਤਾਇਨਾਤ ਸਬ ਇੰਸਪੈਕਟਰ ਪ੍ਰਮਜੀਤ ਸਿੰਘ ਦੀ 5000 ਰੁਪਏ ਦੀ ਰਿਸ਼ਵਤ ਲੈਣ ਦੀ ਵੀਡੀਓ ਵਾਇਰਲ ਹੋਣ ਤੋ ਬਾਅਦ ਉੱਚ ਅਧਿਕਾਰੀਆਂ ਨੇ ਸਖਤ ਐਕਸ਼ਨ ਲੈਦਿਆਂ ਪ੍ਰਮਜੀਤ ਸਿੰਘ ਨਾਮ ਦੇ ਸਬ ਇੰਸਪੈਕਟਰ ਵਿਰੁੱਧ ਸਾਗਰ ਕਹਰਿ ਵਾਸੀ ਅੰਮ੍ਰਿਤਸਰ ਦੇ ਬਿਆਨਾਂ ਤੇ ਮੁਕੱਦਮਾਂ ਨੰਬਰ 76 ਜੁਰਮ 7 ਪੀ.ਸੀ ਐਕਟ ਹੇਠ ਥਾਣਾਂ ਰਣਜੀਤ ਐਵੀਨਿਊ ਅੰਮ੍ਰਤਿਸਰ ਵਿਖੇ ਕੇਸ ਦਰਜ ਕਰਕੇ ਉਸ ਨੂੰ ਗ੍ਰਿਫਤਾਰ ਕਰ ਲਿਆ ਹੈ।

ਜਿਸ ਸਬੰਧੀ ਜਾਣਕਾਰੀ ਦੇਦਿਆਂ ਡਿਪਟੀ ਪੁਲਿਸ ਕਮਿਸ਼ਨਰ ਸ: ਪ੍ਰਮਿੰਦਰ ਸਿੰਘ ਭੰਡਾਲ ਨੇ ਦੱਸਿਆ ਕਿ ਵੀਡੀਓ ਵਾਇਰਲ ਹੋਣ ਤੋ ਬਾਅਦ ਪੁਲਿਸ ਦਾ ਅਕਸ ਕਾਫੀ ਖਰਾਬ ਹੋਇਆ ਹੈ ਅਤੇ ਪੁਲਿਸ ਕਮਿਸ਼ਨਰ ਅੰਮ੍ਰਿਤਸਰ ਸ:ਨੌਨਿਹਾਲ ਸਿੰਘ ਦੇ ਨਿਰਦੇਸ਼ਾ ਤੇ ਇਹ ਕਾਰਵਾਈ ਕੀਤੀ ਗਈ ਹੈ।

ਜਿੰਨਾ ਵਲੋ ਜਨਤਾ ਨੂੰ ਆਪੀਲ ਕੀਤੀ ਗਈ ਹੈ ਕਿ ਅਗਰ ਟਰੈਫਿਕ ਪੁਲਿਸ ਜਾਂ ਥਾਂਣੇ ਵਿੱਚ ਤਾਇਨਾਤ ਤੋ ਇਲਾਵਾ ਕੋਈ ਹੋਰ ਪੁਲਿਸ ਕਰਮਚਾਰੀ ਰਿਸ਼ਵਤ ਦੀ ਮੰਗ ਕਰਦਾ ਹੈ ਤਾਂ ਉਸ ਦੀ ਤਾਰੁੰਤ ਵੀਡੀਓ ਬਣਾਕੇ ਜਾਂ ਅਵਾਜ ਰਿਕਾੲਡਿੰਗ ਕਰਕੇ ਉਨਾਂ ਦੇ ਧਿਆਨ ਵਿੱਚ ਲਿਆਂਦੀ ਜਾਏ ।ਜਿਸ ਖਿਲਾਫ ਕਾਨੂੰਨ ਮੁਤਾੁਬਕ ਕਾਰਵਾਈ ਕੀਤੀ ਜਾਏਗੀ।ਉਨਾਂ ਦੱਸਿਆ ਕਿ ਪੁਲਿਸ ਕਮਿਸ਼ਨਰੇਟ ਅੰਮ੍ਰਿਤਸਰ ਅੰਦਰ ਪੰਜਾਬ ਸਰਕਾਰ ਦੀਆਂ ਹਦਾਇਤਾਂ ਮੁਤਾਬਕਿ  ਪੰਜਾਬ ਨੂੰ ਭ੍ਰਿਸ਼ਟਾਚਾਰ  ਤੋ ਮੁਕਤ ਕਰਨ ਲਈ ਜੀਰੋ ਟਾਲਰਸ ਵਰਤਣ ਲਈ ਸਪੈਸ਼ਲ ਡਰਾਈਵ ਚਲਾਈ ਗਈ ਹੈ।

Share this News