ਜਦੋ!ਸਰਕਾਰੀ ਸਕੂਲ ‘ਚ ਲੱਗੀ ਅੱਗ ਇਲਾਕੇ ਦੇ ਨੌਜਵਾਨਾਂ ਨੇ ਜਾਨ ਜੌਖਮ ‘ਚ ਪਾ ਕੇ ਬੁਝਾਈ

4925987
Total views : 5915279

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
58 ਲੱਖ ਦਾ ਅੰਕੜਾ ਕੀਤਾ ਪਾਰ


ਅੰਮ੍ਰਿਤਸਰ/ਗੁਰਨਾਮ ਸਿੰਘ ਲਾਲੀ

ਸਥਾਨਕ ਡੈਮ ਗੰਜ਼ ਬਾਜਾਰ ਵਿੱਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿਖੇ ਅਚਾਨਕ ਕਮਰਿਆਂ ਨੂੰ ਅੱਗ ਲੱਗ ਗਈ ਅੱਗ ਇੰਨੀ ਕੋ ਤੇਜ ਸੀ ਦੇਖਦਿਆ ਭਾਬੜ ਦਾ ਰੂਪ ਧਾਰ ਗਈ ਮੌਕੇ ਤੇ ਬਾਜਾਰ ਵਾਲਿਆਂ ਨਾਲ ਲੱਗਦੇ ਰਿਹਾਇਸ਼ੀ ਘਰਾਂ ਵਾਲਿਆਂ ਨਗਰ ਨਿਗਮ ਦੇ ਫਾਇਰ ਬ੍ਰਿਗੇਡ ਵਾਲਿਆਂ ਨੂੰ ਫ਼ੋਨ ਕੀਤਾ ਪਰ ਉਹ ਨਹੀਂ ਪਹੁੰਚੇ।

ਵਾਰ ਵਾਰ ਫੋਨ ਕਰਨ ਦੇ ਬਾਵਜੂਦ ਵੀ ਨਹੀ ਪੁੱਜਾ ਫਾਇਰ ਬ੍ਰਿਗੇਡ

ਮੌਕੇ ਤੇ ਇਲਾਕੇ ਦੇ ਕੁਝ ਨੌਜਵਾਨਾਂ ਵਿੱਚੋ ਵਿਨੇ, ਗੱਬਰ, ਮੀਤਾ, ਵਿਸਾਲ, ਬੱਬਲੂ, ਮੋਹਿਤ, ਸੋਰਭ ਤੇ ਹੋਰ ਕੁਝ ਨੌਜਵਾਨਾਂ ਵੱਲੋਂ ਦਲੇਰੀ ਕਰਦੇ ਆਪਣੇ ਘਰਾਂ ਵਿੱਚੋਂ ਪਾਣੀ ਦੀਆਂ ਬਾਲਟੀਆਂ ਭਰ ਕਿ ਅੱਗ ਨੂੰ ਕਾਬੂ ਪਾਇਆ ਪਰ ਨਾਂ ਤਾਂ ਮੌਕੇ ਤੇ ਫਾਇਰ ਬ੍ਰਿਗੇਡ ਵਾਲੇ ਪੁੱਜੇ ਨਾਂ ਹੀ ਸਕੂਲ ਦਾ ਸਟਾਫ ਪੁੱਜਾ, ਜਦੋਂ ਇਲਾਕੇ ਦੇ ਕੌਂਸਲਰ ਸਰਬਜੀਤ ਸਿੰਘ ਲਾਟੀ, ਆਮ ਆਦਮੀ ਪਾਰਟੀ ਦੇ ਵਾਰਡ ਨੰਬਰ 70 ਦੇ ਇੰਚਾਰਜ ਸ੍ਰੀ ਅਸ਼ੋਕ ਕੁਮਾਰ ਸਾਹੀ ਨੇ ਇਨ੍ਹਾਂ ਲੜਕੀਆਂ ਦੀ ਹੋਸਲਾ ਅਫਜ਼ਾਈ ਕੀਤੀ।

Share this News