





Total views : 5841547







Total views : 5841547ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
57 ਲੱਖ ਦਾ ਅੰਕੜਾ ਕੀਤਾ ਪਾਰ
ਤਰਨ ਤਾਰਨ / ਲਾਲੀ ਕੈਰੋ
ਨਿਮਰਤਾ ਸਰਾਫਤ ਅਤੇ ਨੇਕ ਸੁਭਾਅ ਦੇ ਮਾਲਕ ਗੁਰਪ੍ਰੀਤ ਸਿੰਘ ਹੁੰਦਲ ਦਾ ਜਨਮ 15 ਅਗਸਤ 1958 ਨੂੰ ਕੈਪਟਨ ਹਰਜੀਤ ਸਿੰਘ ਹੁੰਦਲ ਦੇ ਗ੍ਰਹਿ ਮਾਤਾ ਅਮਰਜੀਤ ਕੌਰ ਦੀ ਕੁੱਖੋ ਪਿੰਡ ਬੰਡਾਲਾ ਵਿੱਖੇ ਹੋਇਆ । ਆਪ ਨੇ ਮੁੰਢਲੀ ਵਿਦਿਆ ਪਿੰਡ ਬੰਡਾਲਾ ਦੇ ਪ੍ਰਾਇਮਰੀ ਸਕੂਲ ਤੋ ਕਰਨ ਉਪੰਰਤ ਮੈਟ੍ਰਿਕ ਦੀ ਪੜਾਈ ਗੋਰਮਿੰਟ ਹਾਈ ਸਕੂਲ ( ਮੰਡੀ ਵਾਲਾ ) ਤਰਨ ਤਾਰਨ ਤੋ ਕੀਤੀ , ਅਤੇ ਗਰੈਜੂਏਸਨ ਖਾਲਸਾ ਕਾਲਜ ਅੰਮ੍ਰਿਤਸਰ ਤੋ ਕਰਨ ਉਪੰਰਤ ਕੁਝ ਸਮਾ ਪਿਤਾ ਪੁਰਖੀ ਕੀਤੇ ਖੇਤੀਬਾੜੀ ਦਾ ਕੰਮ ਕੀਤਾ ।
ਸੰਨ 1997 ਨੂੰ ਜਦੋ ਜਿਲਾ ਅੰਮ੍ਰਿਤਸਰ ਤੋ ਵੱਖ ਹੋ ਕੇ ਜਿਲਾ ਤਰਨ ਤਾਰਨ ਵਿੱਖੇ ਸੈਟਰਲ ਕੋਅਪਰੇਟਿਵ ਬੈਕ ਹੌਦ ਵਿੱਚ ਆਇਆ ਤਾ ਆਪ ਦੀ ਯੋਗਤਾ ਨੂੰ ਮੁੱਖ ਰਖਦਿਆ ਬੈਕ ਵਿਚ ਬਤੋਰ ਕਲਰਕ ਭਰਤੀ ਹੋ ਗਏ । ਜਿਸ ਦੀ ਪਹਿਲੀ ਨਿਯੁਕਤੀ ਪਿੰਡ ਢੋਟਾ ( ਤਰਨ ਤਾਰਨ ) ਵਿੱਖੇ ਹੋਈ ਅਤੇ ਤਰਨ ਤਾਰਨ ਦੀਆ ਵੱਖ – ਵੱਖ ਬ੍ਰਾਚਾ ਵਿੱਚ ਸੇਵਾਵਾ ਨਿਭਾਉਦਿਆ ਪਦ ਉਨਤ ਹੋ ਕੇ ਬਤੋਰ ਮੈਨਜਰ ਬਣਨ ਉਪੰਰਤ ਗੁਰਪ੍ਰੀਤ ਸਿੰਘ ਹੁੰਦਲ 31 ਅਗਸਤ 2016 ਨੂੰ ਸੇਵਾ ਮੁਕਤ ਹੋਏ । ਸੇਵਾ ਮੁਕਤੀ ਤੋ ਬਾਦ ਆਪ ਸਮਾਜ ਸੇਵਾ ਵਿੱਚ ਰੁਚੀ ਵਿਖਾਂਉਦਿਆ ਹੋਇਆ ਕਿਸਾਨ ਮਜਦੂਰ ਸੰਘਰਸ ਕਮੇਟੀ ਪੰਜਾਬ ਨਾਲ ਜੁੜ ਕੇ ਕਿਸਾਨੀ ਹਿੱਤਾ ਲਈ ਕੇਦਰ ਸਰਕਾਰ ਦੇ ਖਿਲਾਫ ਲਗੇ ਮੋਰਚੇ ਵਿੱਚ ਵੱਧ ਚੜ ਕੇ ਹਿੱਸਾ ਲਿਆ । ਗਾਹੇ ਬਗਾਏ ਕਿਸਾਨੀ ਮੁਸਕਲਾ ਨੂੰ ਹੱਲ ਕਰਵਾਉਣ ਲਈ ਅਗੇ ਹੋ ਕੇ ਲੜਾਈ ਲੜਦੇ ਰਹੇ ਅਤੇ ਕੁਝ ਸਮਾ ਬਿਮਾਰ ਰਹਿਣ ਉਪੰਰਤ 11 ਅਪ੍ਰੈਲ ਨੂੰ ਇਸ ਫਾਨੀ ਸੰਸਾਰ ਨੂੰ ਸਦਾ ਲਈ ਵਿਛੋੜਾ ਦੇ ਕੇ ਗੁਰੂ ਚਰਨਾ ਵਿੱਚ ਜਾ ਬਿਰਾਜੇ । ਮੈਨੇਜਰ ਗੁਰਪ੍ਰੀਤ ਸਿੰਘ ਹੁੰਦਲ ( ਬੰਡਾਲਾ ) ਦੇ ਨਮਿਤ ਭੋਗ ਤੇ ਅੰਤਿਮ ਅਰਦਾਸ 20 ਅਪ੍ਰੈਲ ਦਿਨ ਵੀਰਵਾਰ ਨੂੰ ਉਨਾ ਦੇ ਗ੍ਰਹਿ ਪਿੰਡ ਬੰਡਾਲਾ ਵਿੱਖੇ ਦੁਪਹਿਰ 12 -00 ਤੋ 1 – 00 ਵੱਜੇ ਦਰਮਿਆਨ ਹੋਵੇਗੀ ।