





Total views : 5947097







Total views : 5947097ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
58 ਲੱਖ ਦਾ ਅੰਕੜਾ ਕੀਤਾ ਪਾਰ
ਤਰਨ ਤਾਰਨ/ਜਸਕਰਨ ਸਿੰਘ
ਤਰਨ ਤਾਰਨ ਦੇ ਕਸਬਾ ਚੋਹਲਾ ਸਾਹਿਬ ਨਜਦੀਕ ਵਾਪਰੇ ਇਕ ਦਰਦਨਾਕ ਸੜਕ ਹਾਦਸੇ ਵਿੱਚ ਤਿੰਨ ਨੌਜਵਾਨਾਂ ਦੀ ਮੌਕੇ ਹੀ ਮੌਤ ਹੋ ਜਾਣ ਦਾ ਦੁੱਖਦਈ ਸਮਾਚਾਰ ਪ੍ਰਾਪਤ ਹੋਇਆ ਹੈ।ਪ੍ਰਾਪਤ ਜਾਣਕਾਰੀ ਅਨੁਸਾਰ ਇਹ ਹਾਦਸਾ ਏਨਾ ਜਬਰਦਸਤ ਸੀ ਕਿ ਆਈ-10 ਕਾਰ ਦੇ ਇਕ ਦਰੱਖਤ ਨਾਲ ਟਕਰਾਉਣ ਨਾਲ ਉਸਦੇ ਪੜਖਚੇ ਉਡ ਗਏ ।ਮ੍ਰਿਤਕ ਨੌਜਵਾਨਾਂ ਦੀ ਪਹਿਚਾਣ ਨਿਸ਼ਾਨ ਸਿੰਘ, ਜਤਿਨ, ਨਿਸ਼ਾਨ ਸਿੰਘਅਤੇ ਅੰਕੁਸ਼ ਕੁਮਾਰ ਵਜੋਂ ਹੋਈ ਹੈ।
ਹੋਣੀ ਨੇ ਘੇਰ ਕੇ ਨਿਸ਼ਾਨ ਸਿੰਘ ਨੂੰ ਬਠਾਇਆ ਕਾਰ ‘ਚ
ਨਿਸ਼ਾਨ ਸਿੰਘ, ਜਤਿਨ ਅਤੇ ਅੰਕੁਸ਼ ਕੁਮਾਰ ਵਜੋਂ ਹੋਈ ਹੈ। ਸੂਚਨਾ ਅਨੁਸਾਰ ਜਤਿਨ ਅਤੇ ਅੰਕੁਸ਼ ਕਿਸੇ ਕੰਮ ਲਈ ਸਰਹਾਲੀ ਗਏ ਹੋਏ ਸਨ। ਦੋਵੇਂ ਚਚੇਰੇ ਭਰਾ ਰਾਤ ਸਮੇਂ ਵਾਪਸ ਆ ਰਹੇ ਸਨ। ਉਦੋਂ ਹੀ ਨਿਸ਼ਾਨ ਸਿੰਘ ਦਿਖਾਈ ਦਿੱਤਾ ਅਤੇ ਦੋਵਾਂ ਨੇ ਉਸ ਨੂੰ ਘਰ ਤੱਕ ਲਿਫਟ ਦਿੱਤੀ।
ਹਾਦਸਾ ਇੰਨਾ ਜ਼ਬਰਦਸਤ ਸੀ ਕਿ ਕਾਰ ਦੇ ਪਰਖੱਚੇ ਉੱਡ ਗਏ

ਇਸ ਦੇ ਨਾਲ ਹੀ ਉਨ੍ਹਾਂ ਪੁਲਿਸ ਨੂੰ ਸੂਚਿਤ ਕੀਤਾ। ਸੂਚਨਾ ਮਿਲਣ ‘ਤੇ ਪੁਲਿਸ ਦੀ ਟੀਮ ਮੌਕੇ ‘ਤੇ ਪਹੁੰਚੀ ਅਤੇ ਲਾਸ਼ਾਂ ਦਾ ਪੋਸਟਮਾਰਟਮ ਕਰਵਾਇਆ। ਫਿਲਹਾਲ ਲਾਸ਼ਾਂ ਨੂੰ ਵਾਰਸਾਂ ਦੇ ਹਵਾਲੇ ਕਰ ਦਿੱਤਾ ਗਿਆ ਹੈ। ਇੱਕੋ ਪਰਿਵਾਰ ਦੇ ਦੋ ਬੱਚਿਆਂ ਦੀ ਮੌਤ ਕਾਰਨ ਪਰਿਵਾਰ ਦੇ ਮੈਂਬਰਾਂ ਦਾ ਰੋ-ਰੋ ਕੇ ਬੁਰਾ ਹਾਲ ਹੈ।