ਅਧਿਆਪਕ ਆਗੂ ਸੁਖਵਿੰਦਰ ਸਿੰਘ ਮਾਨ ਨੂੰ ਸਦਮਾ ਪਿਤਾ ਜੀ ਹੋਏ ਸਵਰਗਵਾਸ

4675245
Total views : 5506768

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ


ਅੰਮ੍ਰਿਤਸਰ/ਗੁਰਨਾਮ ਸਿੰਘ ਲਾਲੀ 

ਐਲੀਮੈਂਟਰੀ ਟੀਚਰਜ਼ ਯੂਨੀਅਨ ਪੰਜਾਬ ਦੇ ਜਨਰਲ ਸਕੱਤਰ ਸੁਖਵਿੰਦਰ ਸਿੰਘ ਮਾਨ,ਜਸਪਾਲ ਸਿੰਘ ਮਾਨ ਤੇ ਅਵਤਾਰ ਸਿੰਘ ਮਾਨ ਨੂੰ ਬੀਤੇ ਦਿਨੀ ਉਸ ਵਕਤ ਗਹਿਰਾ ਸਦਮਾ ਪੁੱਜਾ ਜਦੋਂ ਉਨ੍ਹਾਂ ਦੇ ਸਤਿਕਾਰਯੋਗ ਪਿਤਾ ਸ੍ਃ ਲੱਖਾ ਸਿੰਘ ਮਾਨ (83 ) ਵਾਸੀ ਚਮਿਆਰੀ ਤਹਸੀਲ ਅਜਨਾਲਾ ਜਿਲਾ ਅੰਮ੍ਰਿਤਸਰ ਜੋ ਪਰਮਾਤਮਾ ਵੱਲੋਂ ਬਖਸ਼ੀ ਸਵਾਸਾਂ ਦੀ ਪੂੰਜੀ ਨੂੰ ਖਰਚ ਕੇ ਗੁਰੂ ਚਰਨਾਂ ਵਿੱਚ ਜਾ ਬਿਰਾਜੇ ਸਨ। 

ਸਵਰਗੀ ਲੱਖਾ ਸਿੰਘ ਮਾਨ ਨਮਿਤ ਅੰਤਿਮ ਅਰਦਾਸ 7 ਅਪ੍ਰੈਲ ਨੂੰ ਹੋਵੇਗੀ 

ਇਸ ਦੁੱਖ ਦੀ ਘੜੀ ਵਿੱਚ ਹਲਕਾ ਪੱਛਮੀ ਦੇ ਵਿਧਾਇਕਃ ਡਾਕਟਰ ਜਸਬੀਰ ਸਿੰਘ ਸੰਧੂ,ਗੁਰਜੰਟ ਸਿੰਘ ਸੋਹੀ ਦਫ਼ਤਰ ਇੰਚਾਰਜ ਕੈਬਨਿਟ ਵਜ਼ੀਰ ਕੁਲਦੀਪ ਸਿੰਘ ਧਾਲੀਵਾਲ ਅਮਰਜੀਤ ਸਿੰਘ ਵਾਲੀਆ ਲਾਲੀ ਸਾਰੰਗੜਾ ਜਥੇਃ ਜਸਪਾਲ ਸਿੰਘ ਪੁਤਲੀਘਰ ਜਗਤਾਰ ਸਿੰਘ ਮਾਨ ਹਰਜਿੰਦਰਪਾਲ ਸਿੰਘ ਸਠਿਆਲਾ ਸੂਬਾ ਕਨਵੀਨਰ,ਮਨਜੀਤ ਸਿੰਘ ਔਲਖ ਜ਼ਿਲ੍ਹਾ ਪ੍ਰਧਾਨ ਮੋਹਨਜੀਤ ਸਿੰਘ ਵੇਰਕਾ,ਮਨਜੀਤ ਸਿੰਘ ਬਾਠ ਜਨਰਲ ਸਕੱਤਰ ਸੁਰੇਸ਼ ਕੁਮਾਰ ਖੁੱਲਰ ਪਰਮਵੀਰ ਸਿੰਘ ਵੇਰਕਾ,ਰਾਕੇਸ਼ ਕੁਮਾਰ ਵੇਰਕਾ, ਚਰਨਜੀਵ ਕੁਮਾਰ,ਮਨਜੀਤ ਸਿੰਘ ਮੂਦਲ ਵਰਿੰਦਰ ਸਿੰਘ ਭਲਵਾਨ ਬਲਾਵਰ ਸਿੰਘ ਮਨਮੋਹਨ ਸਿੰਘ ਵੇਰਕਾ ਸੁਖਜੀਤ ਸਿੰਘ ਭਕਨਾ ਬਲਜੀਤ ਸਿੰਘ ਚੁਗਾਵਾਂ ਜਤਿੰਦਰ ਸਿੰਘ ਲਾਵੇ ਧਰਮਿੰਦਰ ਸਿੰਘ ਚੋਗਾਵਾਂ ਅਨਿਲ ਕੁਮਾਰ, ਜਸਪਿੰਦਰ ਸਿੰਘ ਡਾਕਟਰ,ਰੁਪਿੰਦਰ,ਪਵਿਤਰ ਪ੍ਰੀਤ ਸਿੰਘ ਗੋਲਡੀ ਯਾਦਵਿੰਦਰ ਸਿੰਘ ਯਾਦੂ ਮਨਜਿੰਦਰ ਸਿੰਘ ਅਜਨਾਲਾ, ਅਮਰਿੰਦਰ ਸਿੰਘ ਛੀਨਾ ਸੰਦੀਪ ਕੁਮਾਰ ਸ਼ਰਮਾ, ਵਰਿੰਦਰ ਕੁਮਾਰ ਅਵਾਣ ਜਸਮੀਤ ਸਿੰਘ ਰੋਖੇ ਹਰਪ੍ਰੀਤ ਸਿੰਘ ਸੋਹੀ ਜਗਦੀਸ ਸਿੰਘ ਮਾਨ ਗੁਰਚਰਨ ਸਿੰਘ ਮੁਹਾਵਾ ਵਿਜੇ ਸਿੰਘ ਮਾਨ ਰਵੀ ਪ੍ਰਕਾਸ਼ ਬਬਲੂ,ਸੁਰਿੰਦਰ ਸਿੰਘ ਸੋਢੀ ਤੇ ਐਲੀਮੈਂਟਰੀ ਟੀਚਰ ਯੂਨੀਅਨ ਪੰਜਾਬ ਇਸ ਦੁੱਖ ਦੀ ਘੜੀ ਵਿੱਚ ਅਧਿਆਪਕ ਆਗੂ ਸੁਖਵਿੰਦਰ ਸਿੰਘ ਮਾਨ ਤੇ ੳਨਾ ਦੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ। ਸਵਰਗੀ ਲੱਖਾਂ ਸਿੰਘਾਂ ਦੀ ਆਤਮਿਕ ਸ਼ਾਂਤੀ ਲਈ ਰੱਖੇ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਮਿਤੀ 7 ਅਪ੍ਰੈਲ  2023 ਦਿਨ ਸੁੱਕਰਵਾਰ ਨੂੰ ੳੁਨਾ ਦੇ ਗ੍ਰਹਿ ਵਿਖੇ ਪੈਣ ਓੁਪਰੰਤ ਅੰਤਿਮ ਅਰਦਾਸ ਤੇ ਸ਼ਰਧਾਂਜਲੀ ਸਮਾਗਮ ਗੁਰਦੁਆਰਾ ਬਾਬਾ ਬੰਦਾ ਸਿੰਘ ਬਹਾਦਰ ਪਿੰਡ ਚਮਿਆਰੀ ਤਹਸੀਲ ਅਜਨਾਲਾ ਜਿਲਾ ਅੰਮ੍ਰਿਤਸਰ ਵਿਖੇ ਦੁਪਹਿਰ 12 ਤੋ 1 ਵਜੇ ਤੱਕ ਹੋਵੇਗੀ| 

Share this News