ਕੈਪਟਨ ਮਨੋਹਰ ਸਿੰਘ ਕਲੇਰ ਬਣੇ ਐਕਸ ਸਰਵਿਸਮੈਨ ਲੀਗ ਦੇ ਜਿਲ੍ਹਾ ਮੀਡੀਆ ਸਕੱਤਰ

4675244
Total views : 5506764

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ


ਤਰਨ ਤਾਰਨ/ਲਾਲੀ ਕੈਰੋ/ਬੱਬੂ ਬੰਡਾਲਾ

ਐਕਸ ਸਰਵਿਸਮੈਨ ਲੀਗ ਜਿਲ੍ਹਾ ਕਮੇਟੀ ਦੀ ਮੀਟਿੰਗ ਸੂਬੇਦਾਰ ਮੁਖਤਿਆਰ ਸਿੰਘ ਦੀ ਅਗਵਾਈ ਹੇਠ ਹੋਈ ਜਿਸ ਵਿਚ ਜਿਲ੍ਹਾ ਕਾਰਜਕਾਰਨੀ ਕਮੇਟੀ ਦਾ ਵਿਸਥਾਰ ਕਰਦਿਆਂ ਕੈਪਟਨ ਬਲਵਿੰਦਰ ਸਿੰਘ ਨੂੰ ਸੀਨੀਅਰ ਵਾਇਸ ਪ੍ਰਧਾਨ, ਸੂਬੇਦਾਰ ਨਰਿੰਦਰ ਸਿੰਘ ਵਾਇਸ ਪ੍ਰਧਾਨ, ਛੱਤਰਪਾਲ ਸਿੰਘ ਜਨਰਲ ਸੈਕਟਰੀ, ਅਮਰਜੀਤ ਸਿੰਘ ਖਜਾਨਚੀ, ਕੈਪਟਨ ਮਨੋਹਰ ਸਿੰਘ ਕਲੇਰ ਨੂੰ ਮੀਡੀਆ ਸਕੱਤਰ ਦੀ ਜ਼ਿੰਮੇਦਾਰੀ ਦਿੱਤੀ ਗਈ ਜਦਕਿ ਕਾਰਜਕਾਰਨੀ ਕਮੇਟੀ ਵਿੱਚ ਅਸ਼ੋਕ ਕੁਮਾਰ , ਗੁਰਨਰਵਿੰਦਰ ਸਿੰਘ , ਦਲਜੀਤ ਸਿੰਘ , ਮੋਹਨ ਸਿੰਘ ਅਤੇ ਸੁੱਖਦੇਵ ਸਿੰਘ ਕਦਗਿਲ ਨੂੰ ਸ਼ਾਮਿਲ ਕੀਤਾ ਗਿਆ ।

ਕੈਪਟਨ ਮਨੋਹਰ ਸਿੰਘ ਕਲੇਰ ਨੇ ਕਿਹਾ ਕਿ ਈਸੀਐੱਚਐੱਸ ਅਤੇ ਜਿਲ੍ਹਾ ਸੈਨਿਕ ਭਲਾਈ ਬੋਰਡ ਦੇ ਦਫ਼ਤਰ ਅਲੱਗ ਅਲੱਗ ਹੋਣ ਕਾਰਨ ਸਾਬਕਾ ਸੈਨਿਕਾਂ ਨੂੰ ਵਿਭਾਗ ਨਾਲ਼ ਰਾਬਤਾ ਕਾਇਮ ਕਰਨ ਵਿੱਚ ਕਈ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਸਬੰਧੀ ਤਿੰਨ ਅਪਰੈਲ ਨੂੰ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਸ੍ਰੀ ਰਿਸ਼ੀਪਾਲ ਸਿੰਘ ਨੂੰ ਮਿਲਕੇ ਮੰਗ ਪੱਤਰ ਦਿੱਤਾ ਜਾਵੇਗਾ । ਕੈਪਟਨ ਮਨੋਹਰ ਸਿੰਘ ਕਲੇਰ ਨੇ ਕਿਹਾ ਕਿ ਤਿੰਨ ਅਪਰੈਲ ਨੂੰ ਸਵੇਰੇ 9 ਵਜੇ ਰਸੂਲਪੁਰ ਨਹਿਰਾਂ ਉਤੇ ਇਕੱਠ ਕੀਤਾ ਜਾਵੇਗਾ ਜਿਸਤੋਂ ਬਾਅਦ ਡੀਸੀ ਦਫ਼ਤਰ ਪੁੱਜਕੇ ਮੰਗ ਪੱਤਰ ਸੌਂਪਿਆ ਜਾਵੇਗਾ।

Share this News