





Total views : 5946852







Total views : 5946852ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
58 ਲੱਖ ਦਾ ਅੰਕੜਾ ਕੀਤਾ ਪਾਰ
ਚਵਿੰਡਾ ਦੇਵੀ/ਵਿੱਕੀ ਭੰਡਾਰੀ
ਅੰਮ੍ਰਿਤਸਰ ਜਿਲੇ ਵਿੱਚ ਪੈਂਦੇ ਇਤਿਹਾਸਕ ਕਸਬਾ ਚਵਿੰਡਾ ਦੇਵੀ ਵਿਖੇ ਮਾਤਾ ਚਾਮੂੰਡਾ ਦੇਵੀ ਦਾ ਹਰ ਸਾਲ ਵਿੱਚ ਲੱਗਣ ਵਾਲੇ ਚੇਤ ਦੇ ਨਵਰਾਤਰਿਆ ਦੀ ਅਸ਼ਟਮੀ ਦੇ ਲੱਗੇ ਮੇਲੇ ਦੇ ਪਹਿਲੇ ਦਿਨ ਹਜ਼ਾਰਾਂ ਸ਼ਰਧਾਲੂਆਂ ਨੇ ਮਾਤਾ ਚਾਮੂੰਡਾ ਦੇਵੀ ਜੀ ਦੇ ਚਰਨਾਂ ਵਿੱਚ ਮੱਥਾ ਟੇਕਿਆ। ਇਸ ਇਤਿਹਾਸਕ ਲੱਗਣ ਵਾਲੇ ਮੇਲੇ ਵਿੱਚ ਲੱਖਾ ਦੀ ਤਦਾਦ ਵਿੱਚ ਸ਼ਰਧਾਲੂ ਨਤਮਸਤਕ ਹੁੰਦੇ ਹਨ ਅਤੇ ਮਾਤਾ ਜੀ ਦੇ ਚਰਨਾਂ ਵਿੱਚ ਬਲੀ ਦੇ ਪ੍ਰਤੀਕ ਨਾਰੀਅਲ ਚੜਾਉਂਦੇ ਹਨ ਅਤੇ ਆਪੋ ਆਪਣੀਆ ਮਨੋਕਾਮਨਾਵਾਂ ਪੂਰੀਆ ਕਰਦੇ ਹਨ ਅਤੇ ਮਾਤਾ ਚਾਮੂੰਡਾ ਦੇਵੀ ਜੀ ਨੂੰ ਨਮਸਕਾਰ ਕਰਦੇ ਹਨ। ਅੱਜ ਮੇਲੇ ਦੇ ਪਹਿਲੇ ਦਿਨ ਰਸ਼ੀਵਰ ਕਮ ਤਹਿਸੀਲਦਾਰ ਮਜੀਠਾ ਰਤਨਜੀਤ ਖੁੱਲਰ ਨੇ ਮਾਤਾ ਜੀ ਦੇ ਚਰਨਾ ਵਿੱਚ ਨਤਮਸਤਕ ਹੋ ਕਿ ਮਾਤਾ ਜੀ ਦੇ ਚਰਨਾ ਵਿੱਚ ਅਰਦਾਸ ਕੀਤੀ ਇਹ ਇਤਿਹਾਸਕ ਮੇਲਾ ਸ਼ਾਂਤ ਮਈ ਢੰਗ ਨਾਲ ਚੱਲੇ ਤਾ ਜੋ ਆਉਣ ਵਾਲੀਆ ਦੂਰ ਦੂਰਾਡੇ ਤੋ ਆਉਣ ਵਾਲੀਆ ਸੰਗਤਾ ਨੂੰ ਮੇਲੇ ਵਿੱਚ ਕੋਈ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ।
ਅੱਜ ਮੇਲੇ ਵਿੱਚ ਰਸ਼ੀਵਰ ਕਮ ਤਹਿਸੀਲਦਾਰ ਮਜੀਠਾ ਰਤਨਜੀਤ ਖੁੱਲਰ ਵੱਲੋ ਆਪਣੀ ਟੀਮ ਨਾਲ ਮੰਦਰ ਵਿੱਚ ਸੰਗਤਾ ਲਈ ਲੰਗਰਾ, ਰਹਿਣ ਅਤੇ ਪੁਲੀਸ ਪ੍ਰਸਾਸਨ ਦਾ ਖਾਸ ਪ੍ਰਬੰਧ ਕੀਤਾ ਗਿਆ ਸੀ ਤਾ ਜੋ ਮੇਲੇ ਵਿੱਚ ਅਣਸੁਖਾਵੀ ਘਟਨਾ ਨਾ ਵਾਪਰੇ। ਮੇਲੇ ਦੇ ਪਹਿਲੇ ਦਿਨ ਪੁਲੀਸ ਚੌਕੀ ਚਵਿੰਡਾ ਦੇਵੀ ਦੇ ਇੰਚਾਰਜ ਹਰਜਿੰਦਰ ਸਿੰਘ ਵੱਲੋ ਆਪਣੀ ਪੁਲੀਸ ਪਾਰਟੀ ਨਾਲ ਮਾਤਾ ਮੰਦਰ ਅਤੇ ਕਸਬੇ ਦੇ ਬਜਾਰਾ ਵਿੱਚ ਸ਼ਰਧਾਲੂਆਂ ਦੀ ਆਮਦ ਨੂੰ ਵੇਖਦਿਆ ਪੁੱਖਤਾ ਇੰਤਜ਼ਾਮ ਕੀਤੇ ਗਏ ਸਨ। ਇਸ ਮੋਕੇ ਤਹਿਸੀਲਦਾਰ ਰਤਨਜੀਤ ਖੁੱਲਰ, ਏ ਐਸ ਆਈ ਕੈਪਟਨ ਸ਼ਿੰਘ, ਏ ਐਸ.ਆਈ ਕੇਵਲ, ਸੁਪਰਵਾਈਜ਼ਰ ਲਵ, ਪੰਡਿਤ ਅਮਿਤ ਭਾਜਪਾਈ, ਪੰਡਿਤ ਸ਼ਾਮ, ਪੰਡਿਤ ਰਾਜੂ, ਪੰਡਿਤ ਗੋਲੂ, ਪੰਡਿਤ ਭਰਤ, ਬੱਬਲੂ, ਦੀਪੂ ਪੰਜਾਬ ਪੁਲਿਸ ਆਦਿ ਭਗਤ ਹਾਜ਼ਰ ਸਨ।