ਬਲਾਕ ਗੰਡੀਵਿੰਡ ਵਿਖੇ ਸੀ. ਡੀ. ਪੀ. ਓ. ਦੀ ਅਗਵਾਈ ਹੇਠ ਮਨਾਇਆ ਗਿਆ ਪੋਸ਼ਣ ਪੰਦਰਵਾੜਾ

4675398
Total views : 5507068

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ


ਤਰਨ ਤਾਰਨ/ਜਸਕਰਨ ਸਿੰਘ

ਡਾਇਰੈਕਟਰ ਸਮਾਜਿਕ ਸੁਰੱਖਿਆ ਅਤੇ ਇਸਤਰੀ ਤੇ ਬਾਲ ਵਿਕਾਸ ਵਿਭਾਗ ਪੰਜਾਬ ਦੀਆਂ ਹਦਾਇਤਾਂ ਅਨੁਸਾਰ ਬਲਾਕ ਗੰਡੀਵਿੰਡ ਵਿਖੇ ਪੋਸ਼ਣ ਪੰਦਰਵਾੜਾ ਸੀ. ਡੀ. ਪੀ. ਓ. ਗੰਡੀਵਿੰਡ ਨਿਵੇਦੱਤਾ ਕੁਮਰਾ ਦੀ ਅਗਵਾਈ ਹੇਠ ਮਨਾਇਆ ਗਿਆ।


ਇਸ ਮੌਕੇ ਨਿਵੇਦੱਤਾ ਕੁਮਰਾ, ਬਲਾਕ ਕੋਆਰਡੀਨੇਟਰ ਸੁਖਵਿੰਦਰ ਸਿੰਘ,ਸੁਪਵਾਈਜਰਜ਼ ਕੰਵਲਜੀਤ ਕੌਰ, ਜਸਬੀਰ ਕੌਰ ਅਤੇ ਵਰਕਰਾਂ, ਸਟਾਫ਼ ਵੱਲੋ ਗਰਭਵਤੀ ਔਰਤਾਂ, ਬੱਚਿਆਂ, ਕਿਸ਼ੋਰੀਆਂ ਨੂੰ ਸਿਹਤ ਸੰਭਾਲ ਲਈ, ਸਾਫ ਸਫਾਈ, ਹੱਥਾਂ ਦੀ ਸਫਾਈ, ਹਰੀਆਂ ਸਬਜੀਆਂ, ਮੌਸਮੀ ਫਲ ਖਾਣ, 6 ਮਹੀਨੇ ਤੱਕ ਦਾ ਦੁੱਧ ਦੇਣ ਆਦਿ ਦੇ ਮਹੱਤਵ ਬਾਰੇ ਜਾਗਰੂਕ ਕੀਤਾ ਗਿਆ। ਇਸ ਮੌਕੇ ਵਿਭਾਗ ਦੀਆਂ ਵੱਖ-ਵੱਖ ਸਕੀਮਾਂ, ਪੋਸ਼ਟਿਕ ਆਹਾਰ, ਟੀਕਾਕਰਨ ਸਬੰਧੀ ਦੱਸਿਆ ।

Share this News