ਐਨ.ਐਸ.ਏ ਲਗਾਕੇ ਡਿਬਰੂਗੜ੍ਹ ਜੇਲ (ਅਸਾਮ) ਭੇਜਿਆ ਅੰਮ੍ਰਿਤਪਾਲ ਦਾ ਸਾਥੀ ਪੱਟੀ ਦੇ ਪਿੰਡ ਜੋੜਸਿੰਘ ਵਾਲਾ ਦਾ ਹੈ ਵਾਸੀ

4675597
Total views : 5507375

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ


ਅੰਮ੍ਰਿਤਸਰ/ਗੁਰਨਾਮ ਸਿੰਘ ਲਾਲੀ

ਵਾਰਿਸ ਪੰਜਾਬ ਦੇ’ ਜਥੇਬੰਦੀ ਦੇ ਮੁਖੀ ਅੰਮ੍ਰਿਤਪਾਲ ਸਿੰਘ ਦਾ ਇਕ ਹੋਰ ਸਾਥੀ ਅੱਜ ਗ੍ਰਿਫ਼ਤਾਰ ਕੀਤਾ ਗਿਆ ਹੈ। ਅੰਮ੍ਰਿਤਪਾਲ ਦੇ ਸਾਥੀ ਵਰਿੰਦਰ ਸਿੰਘ ਦੀ ਗ੍ਰਿਫ਼ਤਾਰੀ ਪੱਟੀ ਤੋਂ ਹੋਈ ਹੈ। ਦੱਸਿਆ ਜਾ ਰਿਹਾ ਹੈ ਕਿ ਵਰਿੰਦਰ ਅੰਮ੍ਰਿਤਪਾਲ ਸਿੰਘ ਦਾ ਗੰਨਮੈਨ ਹੈ। ਜੌਹਲ ‘ਤੇ ਕੌਮੀ ਸਕਿਓਰਟੀ ਐਕਟ ਲਾਉਣ ਤੋਂ ਬਾਅਦ ਉਸ ਨੂੰ ਅਸਾਮ ਦੀ ਡਿਬਰੂਗੜ੍ਹ ਜੇਲ੍ਹ ‘ਚ ਸ਼ਿਫਟ ਕਰ ਦਿੱਤਾ ਗਿਆ ਹੈ।

ਵਰਿੰਦਰ ਸਿੰਘ ਜੌਹਲ ਫੌਜ ‘ਚੋਂ ਸੇਵਾਮੁਕਤ ਕਾਂਸਟੇਬਲ ਹੈ। ਉਸ ਨੇ 19 ਸਿੱਖ ਰੈਜੀਮੈਂਟ ‘ਚ ਡਿਊਟੀ ਕੀਤੀ ਹੈ। ਉਸ ਦਾ ਆਰਮ ਲਾਈਸੈਂਸ ਜੰਮੂ-ਕਸ਼ਮੀਰ ਤੋਂ ਬਣਿਆ ਸੀ, ਜੋ ਕਿ ਜੰਮੂ ਪ੍ਰਸ਼ਾਸਨ ਵੱਲੋਂ ਰੱਦ ਕੀਤਾ ਗਿਆ ਸੀ। ਅਜਨਾਲਾ ਹਿੰਸਾ ‘ਚ ਵਰਿੰਦਰ ਜੌਹਲ ‘ਵਾਰਿਸ ਪੰਜਾਬ ਦੇ’ ਦੇ ਮੁਖੀ ਅੰਮ੍ਰਿਤਪਾਲ ਸਿੰਘ ਨਾਲ ਦੋਨਾਲੀ ਲੈ ਕੇ ਕਈ ਜਗ੍ਹਾ ਨਜ਼ਰ ਆ ਰਿਹਾ ਹੈ। ਇਹੀ ਨਹੀਂ ਥਾਣੇ ਦੇ ਅੰਦਰ ਜਦੋਂ ਅੰਮ੍ਰਿਤਪਾਲ ਪੁਲਿਸ ਅਧਿਕਾਰੀਆਂ ਨੂੰ ਧਮਕਾ ਰਿਹਾ ਸੀ ਤਾਂ ਵਰਿੰਦਰ ਜੌਹਲ ਉ ਦੇ ਪਿੱਛੇ ਰੁਕ ਕੇ ਸਾਰੇ ਪੁਲਿਸ ਅਫ਼ਸਰਾਂ ‘ਤੇ ਨਜ਼ਰ ਰੱਖਦਾ ਰਿਹਾ ਸੀ।

Share this News