





Total views : 5895798







Total views : 5895798ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
58 ਲੱਖ ਦਾ ਅੰਕੜਾ ਕੀਤਾ ਪਾਰ
ਅੰਮ੍ਰਿਤਸਰ/ਗੁਰਨਾਮ ਸਿੰਘ ਲਾਲੀ
ਅੰਮ੍ਰਿਤਸਰ ਸ਼ਹਿਰ ਵਿੱਚ ਟਰੈਫਿਕ ਵਿਵੱਸਥਾਂ ਨੂੰ ਸੁਚਾਰੂ ਢੰਗ ਨਾਲ ਚਲਾਉਂਣ ਲਈ ਸਪੈਸ਼ਲ ਅਭਿਆਨ ਚਲਾਇਆ ਗਿਆ ਹੈ। ਜਿਸਤੇ ਤਹਿਤ ਅੱਜ ਸ੍ਰੀਮਤੀ ਅਮਨਦੀਪ ਕੌਰ, ਪੀ.ਪੀ.ਐਸ,ਏ.ਡੀ.ਸੀ.ਪੀ ਟਰੈਫਿਕ, ਅੰਮ੍ਰਿਤਸਰ ਦੀ ਅਗਵਾਈ ਹੇਠ ਜੋਨ-1 ਦੇ ਏਰੀਆ ਵਿੱਚ ਸ੍ਰੀ ਕੰਵਲਪਾਲ ਸਿੰਘ, ਏ.ਸੀ.ਪੀ ਟ੍ਰੈਫਿਕ ਜੋਨ-1 ਅਤੇ ਇੰਚਾਰਜ਼ ਇੰਸਪੈਕਟਰ ਪ੍ਰਵੀਨ ਕੁਮਾਰੀ ਸਮੇਤ 50 ਕਰਮਚਾਰੀਆਂ ਵੱਲੋ ਜੋਨ-1 ਦੇ ਏਰੀਆਂ ਹਾਲ ਗੇਟ ਤੋਂ ਲੋਹਗੜ੍ਹ ਅਤੇ ਸ੍ਰੀ ਦੁਰਗਿਆਣਾ ਮੰਦਿਰ ਦੇ ਆਲੇ-ਦੁਆਲੇ ਵਿੱਖੇ ਅਭਿਆਨ ਚਲਾਇਆ ਗਿਆ ।
ਏ.ਡੀ.ਸੀ.ਪੀ ਟਰੈਫਿਕ ਅਮਨਦੀਪ ਕੌਰ ਦੀ ਅਗਵਾਈ ‘ਚ ਪੂਰੇ ਸ਼ਹਿਰ ਵਿੱਚ ਸੜਕਾਂ ਤੇ ਦੁਕਾਨਦਾਰਾਂ ਵਲੋ ਕੀਤੇ ਨਜਾਇਜ ਕਬਜੇ ਛਡਾਉਣ ਲਈ ਚਲਾਈ ਮੁਹਿੰਮ

ਜੋਨ-2 ਦੇ ਏਰੀਆਂ ਵਿੱਚ ਸ੍ਰੀ ਜਸਵਿੰਦਰ ਸਿੰਘ, ਪੀ.ਪੀ.ਐਸ, ਏ.ਸੀ.ਪੀ ਟਰੈਫਿਕ ਜੋਨ-2,ਅੰਮ੍ਰਿਤਸਰ ਅਤੇ ਇੰਚਾਂਰਜ਼ ਜੋਨ-2 ਇੰਸਪੈਕਟਰ ਪਰਮਜੀਤ ਸਿੰਘ ਅਤੇ ਇੰਸਪੈਕਟਰ ਰਾਮਦਵਿੰਦਰ ਸਿੰਘ ਸਮੇਤ 50 ਕਰਮਚਾਰੀਆਂ ਵੱਲੋਂ ਰੇਲਵੇ ਸਟੇਸ਼ਨ ਦੇ ਆਲੇ-ਦੁਆਲਾ ਦੇ ਏਰੀਆਂ ਅਤੇ ਲਿਬਰਟੀ ਮਾਰਕਿਟ ਮੇਨ ਰੋਡ ਵਿੱਖੇ ਅਭਿਆਨ ਚਲਾਇਆ ਗਿਆ। ਇਸੇ ਤਰ੍ਹਾਂ ਜੋਨ-3 ਦੇ ਏਰੀਆਂ ਵਿੱਚ ਸ੍ਰੀ ਜਸਵੀਰ ਸਿੰਘ, ਪੀ.ਪੀ.ਐਸ,ਏ.ਸੀ.ਪੀ ਟਰੈਫਿਕ ਜੋਨ-3, ਅੰਮ੍ਰਿਤਸਰ ਅਤੇ ਇੰਚਾਂਰਜ਼ ਜੋਨ-3 ਇੰਸਪੈਕਟਰ ਅਨੂਪ ਕੁਮਾਰ ਅਤੇ ਸਬ-ਇੰਸਪੈਕਟਰ ਮੰਗਲ ਸਿੰਘ ਸਮੇਤ 50 ਜਵਾਨਾਂ ਵੱਲੋਂ ਬੱਸ ਸਟੈਂਡ ਦੇ ਆਲੇ-ਦੁਆਲੇ ਦੇ ਏਰੀਆਂ ਵਿੱਖੇ ਅਭਿਆਨ ਚਲਾਇਆ ਗਿਆ ਅਤੇ ਦੁਕਾਨਦਾਰਾ ਨੂੰ ਅਗਾਹ ਕੀਤਾ ਕਿ ਉਹ, ਆਪਣਾ ਸਮਾਨ ਦੁਕਾਨ ਦੀ ਹਦੂਦ ਅੰਦਰ ਰੱਖਣ, ਦੁਕਾਨ ਦੇ ਬਾਹਰ ਨਾ ਰੱਖਿਆ ਜਾਵੇ। ਆਟੋ ਚਾਲਕ ਆਪਣੇ ਆਟੋ ਨੂੰ ਤਰਤੀਬ ਵਾਈਜ਼ ਚਲਾਉਂਣ ਨਾ ਕਿ ਸੜਕ ਦੇ ਇੱਧਰ ਉੱਧਰ ਰੋਕ ਕੇ ਸਵਾਰੀਆਂ ਦਾ ਇਤਜ਼ਾਰ ਕਰਨ ਅਤੇ ਟਰੈਫਿਕ ਨਿਯਮਾਂ ਦੀ ਪਾਲਣਾ ਕੀਤੀ ਜਾਵੇ। ਅਗਰ ਭਵਿੱਖ ਵਿੱਚ ਦੁਕਾਨਦਾਰਾਂ ਜਾਂ ਆਟੋ ਚਾਲਕਾਂ ਵੱਲੋਂ ਨਿਯਮਾਂ ਦੀ ਪਾਲਣਾ ਨਾ ਕੀਤੀ ਗਈ ਤਾਂ ਉਹਨਾਂ ਖਿਲਾਫ਼ ਬਣਦੀ ਕਾਰਵਾਈ ਕੀਤੀ ਜਾਵੇਗੀ।