ਅਜਨਾਲਾ ਘਟਨਾ ‘ਤੇ ਬਣਾਈ ਗਈ ਸਬ-ਕਮੇਟੀ ਦੀ ਰਿਪੋਰਟ ਜਥੇਦਾਰ ਅਕਾਲ ਤਖ਼ਤ ਸਾਹਿਬ ਤੁਰੰਤ ਜਨਤਕ ਕਰਨ – ਮਨਜੀਤ ਸਿੰਘ ਭੋਮਾ

4675713
Total views : 5507557

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ


ਅੰਮ੍ਰਿਤਸਰ/ਗੁਰਨਾਮ ਸਿੰਘ ਲਾਲੀ

ਦਿੱਲੀ ਸਿੱਖ ਗੁਰਦੁਵਾਰਾ ਪ੍ਰਬੰਧਕ ਕਮੇਟੀ ਦੀ ਧਰਮ ਪ੍ਰਚਾਰ ਕਮੇਟੀ ਪੰਜਾਬ ਦੇ ਚੇਅਰਮੈਨ ਸਰਦਾਰ ਮਨਜੀਤ ਸਿੰਘ ਭੋਮਾ ਨੇ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੂੰ ਨਿਮਰਤਾ ਸਾਹਿਤ ਅਪੀਲ ਕੀਤੀ ਕਿ ਅਜਨਾਲਾ ਵਿਖੇ ਰੋਸ ਪ੍ਰਦਰਸ਼ਨ ਦੌਰਾਨ ਅਮ੍ਰਿਤਪਾਲ ਸਿੰਘ ਵੱਲੋ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਵਨ ਸਰੂਪ ਥਾਣੇ ‘ਚ ਲੈਣ ਸਬੰਧੀ ਬਾਬਤ 16 ਮੈਂਬਰੀ ਸਬ-ਕਮੇਟੀ ਬਣਾਈ ਗਈ ਸੀ, ਇਸ 16 ਮੈਂਬਰੀ ਕਮੇਟੀ ਨੇ ਬੰਦ ਲਿਫਾਫਾ ਰਿਪੋਰਟ ਸ ਕਰਨੈਲ ਸਿੰਘ ਪੀਰਮੁਹੰਮਦ ਨੇ ਜਥੇਦਾਰ ਅਕਾਲ ਤਖ਼ਤ ਸਾਹਿਬ ਨੂੰ ਸੌਂਪ ਦਿੱਤੀ ਸੀ। ਹੁਣ ਇਸ ਰਿਪੋਰਟ ਨੂੰ ਤੁਰੰਤ ਜਨਤਕ ਕੀਤਾ ਜਾਵੇ ਤਾਂ ਜੋ ਸਿੱਖ ਕੌਮ ਭਵਿੱਖ ਵਿੱਚ ਇਸ ਰਿਪੋਰਟ ਤੋਂ ਸੇਧ ਲੈ ਸਕੇ। ਮਨਜੀਤ ਸਿੰਘ ਭੋਮਾ ਨੇ ਕਿਹਾ ਕਿ ਸਿੱਖ ਕੌਮ ਵਿੱਚ ਲੀਡਰਸ਼ਿਪ ਦਾ ਇਕ ਵੱਡਾ ਖਲਾਅ ਪੈਦਾ ਹੋਇਆ ਹੈ। ਇਸ ਖਲਾਅ ਨੂੰ ਕਹਿਣੀ-ਕਥਨੀ ਦੀ ਪੂਰੀ ਨੌਜਵਾਨ ਲੀਡਰਸ਼ਿਪ ਹੀ ਭਰ ਸਕਦੀ ਹੈ ਤੇ ਹੁਣ ਡਰਾਮੇਬਾਜੀਆਂ ਵਾਲੀ ਲੀਡਰਸ਼ਿਪ ਸਿੱਖ ਕੌਮ ਨੂੰ ਗੁਮਰਾਹ ਨਹੀਂ ਕਰ ਸਕਦੀ । ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਭਾਈ ਅੰਮ੍ਰਿਤਪਾਲ ਸਿੰਘ ਤੇ ਸਿੱਖ ਨੌਜਵਾਨਾਂ ਦੀ ਫੜੋ ਫੜ੍ਹੀ ਦੇ ਮੁੱਦੇ ‘ਤੇ ਕੋਈ ਠੋਸ ਪ੍ਰੋਗਰਾਮ ਸਿੱਖ ਕੌਮ ਨੂੰ ਦੇਣਾ ਚਾਹੀਦਾ ਹੈ ਕਿਉਂਕਿ ਸਾਰੀ ਕੌਮ ਹੀ ਇਸ ਸੰਕਟ ਸਮੇਂ ਜਥੇਦਾਰ ਸਾਹਿਬ ਵੱਲ ਨਜ਼ਰਾਂ ਟਿਕਾਈ ਬੈਠੀ ਹੈ ।

ਅੰਮ੍ਰਿਤਪਾਲ ਸਿੰਘ ਤੇ ਸਿੱਖ ਨੌਜਵਾਨਾਂ ਦੀਆਂ ਗ੍ਰਿਫਤਾਰੀਆਂ ਦੇ ਮੁੱਦੇ ਤੇ ਜਥੇਦਾਰ ਨੂੰ ਸ਼ਾਤਮਈ ਐਕਸ਼ਨ ਪ੍ਰੋਗਰਾਮ ਦੇਣਾ ਚਾਹੀਦਾ ਹੈ 

ਦੂਜੇ ਪਾਸੇ ਪੰਜਾਬ ਸਰਕਾਰ ਵਲੋਂ ਸੂਬੇ ਵਿੱਚ ਵਿੱਢੀ ਗਈ ਫੜੋ-ਫੜੀ ਬੇਕਸੂਰ ਸਿੱਖ ਨੌਜੁਆਨਾਂ ਨੂੰ ਜੇਲ੍ਹਾਂ ਚ ਡੱਕ ਰਹੀ ਹੈ,ਜਿਸ ਦੀ ਦਿੱਲੀ ਧਰਮ ਪ੍ਰਚਾਰ ਕਮੇਟੀ ਪੰਜਾਬ ਸਖਤ ਸ਼ਬਦਾਂ ਚ ਨਿੰਦਿਆ ਕਰਦੀ ਹੈ ਤੇ ਸਰਕਾਰ ਤੁਰੰਤ ਬੇਕਸੂਰਾਂ ਨੂੰ ਰਿਹਾਅ ਕਰੇ । ਸਿੱਖ ਨੌਜਵਾਨਾਂ ਵਿੱਚ ਪਾਈ ਜਾ ਰਹੀ ਬੇਗਾਨਗੀ ਦੂਰ ਕੀਤੀ ਜਾਵੇ । ਇਸ ਮੌਕੇ ਭਾਈ ਸੰਦੀਪ ਸਿੰਘ ਸੂਰੀ ਕਾਂਡ ਵਾਲੇ ਦੇ ਭਰਾਵਾਂ ਨੂੰ ਸਨਮਾਨਿਤ ਵੀ ਕੀਤਾ ਗਿਆ।

ਮਨਜੀਤ ਸਿੰਘ ਭੋਮਾ ਨੇ ਸਪੱਸ਼ਟ ਕੀਤਾ ਕਿ ਪੰਜਾਬ ਇਸ ਸਮੇਂ ਬਾਰੂਦ ਦੇ ਢੇਰ ਤੇ ਬੈਠਾ ਹੈ, ਜਿਸ ਨੂੰ ਹਰ ਪਾਸਿਓ ਸ਼ਾਤ ਕਰਨ ਦੀ ਲੋੜ ਹੈ । ਇਸ ਮੌਕੇ , ਪਲਵਿੰਦਰ ਸਿੰਘ ਪੰਨੂ,ਹੈਡ ਮਾਸਟਰ ਪਲਵਿੰਦਰ ਸਿੰਘ, ਡਾ ਲਖਵਿੰਦਰ ਸਿੰਘ ਢਿੰਗਨੰਗਲ,ਭਾਈ ਦਲਜੀਤ ਸਿੰਘ ਪਾਖਰਪੁਰਾ, ਸੁਖਜਿੰਦਰ ਸਿੰਘ ਬਿੱਟੂ ,ਕੁਲਦੀਪ ਸਿੰਘ ਮਜੀਠਾ , ਭਾਈ ਗੁਰਦਿਆਲ ਸਿੰਘ , ਭਾਈ ਸਤਨਾਮ ਸਿੰਘ , ਸੁਖਵਿੰਦਰ ਸਿੰਘ , ਸਿੱਖ ਪ੍ਰਚਾਰਕ ਭਾਈ ਰਣਜੀਤ ਸਿੰਘ, ਭਾਈ ਅੰਗਰੇਜ ਸਿੰਘ, ਭਾਈ ਕੁਲਬੀਰ ਸਿੰਘ , ਅਜ਼ਾਦ ਸਿੰਘ ਆਦਿ ਹਾਜ਼ਰ ਸਨ ।

Share this News