ਪਿੰਡ ਭੋਮਾ ਵਿਖੇ ਬਾਬੇ ਰੋਡੇ ਦਾ ਦੋ ਰੋਜ਼ਾ ਸਾਲਾਨਾ ਮੇਲਾ ਸਾ਼ਨੋ ਸ਼ੌਕਤ ਨਾਲ ਸਮਾਪਤ,

4675713
Total views : 5507557

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ


 ਮਜੀਠਾ/ਜਸਪਾਲ ਸਿੰਘ ਗਿੱਲ

ਮਜੀਠਾ ਤੋਂ ਥੋੜੀ ਦੂਰ ਪੈਦੇ ਪਿੰਡ ਭੋਮਾ ਵਿਖੇ ਪਿਛਲੇ ਸਾਲਾਂ ਦੀ ਤਰ੍ਹਾਂ ਇਸ ਸਾਲ ਵੀ ਬਾਬੇ ਰੋਡੇ ਦਾ ਦੋ ਰੋਜ਼ਾ ਸਲਾਨਾ ਮੇਲਾ ਪੂਰੀ ਸ਼ਾਨੋ ਸੌਕਤ ਅਤੇ ਧੂਮ ਧਾਮ ਨਾਲ ਮਨਾਇਆ ਗਿਆ। ਜਿਸ ਵਿੱਚ ਇਲਾਕੇ ਦੇ ਪਿੰਡਾਂ ਸਮੇਤ ਦੂਰ ਦੁਰੇਡੇ ਪਿੰਡਾਂ ਸ਼ਹਿਰਾਂ ਵਿੱਚੋ ਹਜ਼ਾਰਾਂ ਦੀ ਗਿਣਤੀ ਵਿੱਚ ਸ਼ਰਧਾਲੂਆਂ ਨੇ ਮੱਥਾ ਟੇਕਿਆ ਅਤੇ ਬਾਬੇ ਰੋਡੇ ਦਾ ਆਸ਼ੀਰਵਾਦ ਲਿਆ। ਜ਼ਿਕਰਯੋਗ ਹੈ ਕਿ ਇਹ ਮੇਲਾ ਹਰ ਸਾਲ ਦੋ ਦਿਨ 23 ਅਤੇ 24 ਮਾਰਚ ਨੂੰ ਲੱਗਦਾ ਹੈ। ਜਿਸ ਵਿੱਚ 23 ਮਾਰਚ ਨੂੰ ਪੁਰਸ਼ ਇਸ ਮੇਲੇ ਵਿੱਚ ਆਉਂਦੇ ਹਨ ਜਦਕਿ 24 ਮਾਰਚ ਨੂੰ ਅੌਰਤਾਂ ਮੇਲੇ ਵਿੱਚ ਵੱਧ ਚੜ੍ਹ ਕੇ ਆਉਂਦੀਆਂ ਹਨ। ਜਿ਼ਕਰਯੋਗ ਹੈ ਕਿ ਇਹ ਬਾਬਾ ਰੋਡੇ ਦਾ ਮੇਲਾ ਸ਼ਰਾਬ ਦਾ ਮੇਲਾ ਕਰਕੇ ਦੇਸ਼ ਵਿਦੇਸ਼ ਵਿੱਚ ਬਹੁਤ ਪ੍ਰਸਿੱਧ ਹੈ। ਇਥੇ ਇਹ ਰੀਤ ਚਲੀ ਆ ਰਹੀ ਹੈ ਕਿ ਬਾਬਾ ਰੋਡਾ ਨੇ ਇਸ ਜਗ੍ਹਾ ਤੇ ਵਰ ਦਿੱਤਾ ਸੀ ਕਿ ਜਿਹੜਾ ਸ਼ਰਧਾਲੂ ਇਸ ਜਗ੍ਹਾ ਤੇ ਸੱਚੇ ਮਨ ਨਾਲ ਸ਼ਰਧਾ ਨਾਲ ਅਰਦਾਸ ਕਰੇਗਾ ਉਸ ਦੀਆਂ ਮਨੋਕਾਮਨਾਵਾਂ ਪੂਰੀਆਂ ਹੋਣਗੀਆਂ।

 

ਇਥੇ ਜਿਹੜਾ ਕਿ ਸ਼ਰਧਾਲੂ ਸੱਚੇ ਮਨ ਨਾਲ ਸ਼ਰਧਾ ਨਾਲ ਅਰਦਾਸ ਕਰਕੇ ਜਿਹੜੀ ਮਨੋਕਾਮਨਾ ਕਰਦਾ ਹੈ ਉਸ ਦੀ ਮਨੋਕਾਮਨਾ ਪੂਰੀ ਹੋਣ ਤੇ ਉਹ ਇਥੇ ਨਤਮਸਤਕ ਹੋਣ ਲਈ ਆਉਂਦਾ ਹੈ ਅਤੇ ਫੇਰ ਆਪਣੀ ਸ਼ਰਧਾ ਅਨੁਸਾਰ ਇੱਥੇ ਸ਼ਰਾਬ ਚੜ੍ਹਾ ਕੇ ਜਾਂਦਾ ਹੈ। ਇਥੇ ਸ਼ਰਧਾਲੂਆਂ ਵੱਲੋ ਘਰ ਦੀ ਕੱਢੀ ਪਹਿਲੇ ਤੋੜ ਦੀ ਦੇਸੀ ਸ਼ਰਾਬ ਤੋਂ ਲੇਕੇ ਵੱਖ ਵੱਖ ਬਰਾਂਡਾਂ ਦੀ ਇਥੋ ਤੱਕ ਕਿ ਵਿਦੇਸ਼ੀ ਸ਼ਰਾਬ ਵੀ ਚੜ੍ਹਾਈ ਜਾਂਦੀ ਹੈ ਅਤੇ ਇਕ ਹੀ ਜਗ੍ਹਾ ਤੇ ਸਾਰੇ ਬਰਾਂਡਾਂ ਦੀ ਸ਼ਰਾਬ ਇਕੱਤਰ ਕਰਕੇ ਸ਼ਰਧਾਲੂਆ ਨੂੰ ਪ੍ਰਸ਼ਾਦ ਦੇ ਰੂਪ ਵਿੱਚ ਵਰਤਾਈ ਜਾਦੀ ਹੇ। ਸ਼ਰਾਬ ਪੀਣ ਦੇ ਸ਼ੌਕੀਨ ਮੇਲੇ ਤੇ ਆਕੇ ਸ਼ਰਾਬ ਚੜ੍ਹਾਉਣ ਵਾਲੇ ਸ਼ਰਧਾਲੂਆਂ ਪਾਸੋ ਪ੍ਰਸ਼ਾਦ ਦੇ ਰੂਪ ਵਿੱਚ ਸ਼ਰਾਬ ਪੀਦੇ ਹਨ ਅਤੇ ਕਈ ਤਾਂ ਲੋੜ ਤੋਂ ਵੱਧ ਸ਼ਰਾਬ ਪੀਣ ਕਰਕੇ ਸੜ੍ਹਕ ਤੇ ਜਾਂ ਲਾਗਲੇ ਖੇਤਾਂ ਵਿੱਚ ਡਿੱਗੇ ਦਿਖਾਈ ਦਿੰਦੇ ਹਨ। ਸਥਾਨਕ ਪੁਲਿਸ ਵੱਲੋ ਇਹਤਿਆਦ ਦੇ ਤੌਰ ਤੇ ਡਿਉਟੀ ਜ਼ਰੂਰ ਦਿੱਤੀ ਜਾਂਦੀ ਹੈ ਪਰ ਸ਼ਰਾਬ ਚੜ੍ਹਾਉਣ ਆੲੈ ਕਿਸੇ ਵੀ ਸ਼ਰਧਾਲੂਆਂ ਜਾਂ ਸ਼ਰਾਬ ਪੀਣ ਵਾਲਿਆਂ ਨੂੰ ਕੋਈ ਤੰਗ ਨਹੀਂ ਕੀਤਾ ਜਾਂਦਾ । ਜਿਸ ਕਰਕੇ ਸ਼ਰਾਬ ਪੀਣ ਦੇ ਸ਼ੌਕੀਨ ਅਤੇ ਸ਼ਰਬ ਚੜ੍ਹਾਉਣ ਵਾਲੇ ਸ਼ਰਧਾਲੂ ਬੇਖੌਫ ਇਥੇ ਸ਼ਰਾਬ ਚੜ੍ਹਾਉਦੇ ਵੀ ਹਨ ਅਤੇ ਸ਼ਰਾਬ ਪੀਦੇ ਵੀ ਹਨ। ਸ਼ਰਾਬ ਪੀਣ ਦੇ ਸ਼ੌਕੀਨ ਇਥੋ ਸ਼ਰਾਬ ਦਾ ਹੀ ਪ੍ਰਸ਼ਾਦ ਸੇਵਨ ਕਰਦੇ ਹਨ ਜਦਕਿ ਦੂਸਰੇ ਸ਼ਰਧਾਲੂਆਂ ਵਾਸਤੇ ਫੁੱਲੀਆਂ ਵਗੈਰਾ ਦਾ ਪ੍ਰਸ਼ਾਦ ਵੀ ਦਰਤਾਇਆ ਜਾਂਦਾ ਹੇ। ਇਸ ਕਰਕੇ ਇਸ ਮੇਲੇ ਦਾ ਸ਼ਰਾਬ ਪੀਣ ਦੇ ਸ਼ੌਕੀਨ ਬੜੀ ਬੇਸਬਰੀ ਨਾਲ ਇੰਤਜ਼ਾਰ ਕਰਦੇ ਹਨ।

Share this News