Total views : 5506467
ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ
ਅੰਮ੍ਰਿਤਸਰ/ਗੁਰਨਾਮ ਸਿੰਘ ਲਾਲੀ
ਕਰਨਲ ਆਰ. ਐਨ.ਸਿਨਹਾ ਕਮਾਂਡਿੰਗ ਅਫ਼ਸਰ ਫਸਟ ਪੰਜਾਬ ਬਟਾਲੀਅਨ ਐੱਨ ਸੀ ਸੀ ਅੰਮ੍ਰਿਤਸਰ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਸ੍ਰੀਮਤੀ ਮਨਮੀਤ ਕੌਰ ਪ੍ਰਿੰਸੀਪਲ ਸਕੂਲ ਆਫ ਐਮੀਨੈਂਸ ਛੇਹਰਟਾ ਦੀ ਯੋਗ ਅਗਵਾਈ ਹੇਠ ਸਕੂਲ ਦੇ ਐਨਸੀਸੀ ਕੈਡਿਟਾਂ ਵੱਲੋਂ ਸ਼ਹੀਦ-ਏ-ਆਜ਼ਮ ਭਗਤ ਸਿੰਘ ਦਾ ਸ਼ਹੀਦੀ ਦਿਹਾੜਾ ਬਹੁਤ ਹੀ ਸ਼ਰਧਾ ਭਾਵਨਾ ਨਾਲ ਮਨਾਇਆ| ਕੈਡਿਟਾਂ ਨੂੰ ਸੰਬੋਧਨ ਕਰਦੇ ਹੋਏ ਲੈਫਟੀਨੈਂਟ ਸੁਖਪਾਲ ਸਿੰਘ ਸੰਧੂ ਨੇ ਦੱਸਿਆ ਕਿ ਅੱਜ ਦੇ ਨੌਜਵਾਨਾ ਨੂੰ ਸ਼ਹੀਦ ਭਗਤ ਸਿੰਘ ਦੇ ਜੀਵਨ ਤੋਂ ਪ੍ਰੇਰਨਾ ਲੈ ਕੇ ਚੱਲਣਾ ਚਾਹੀਦਾ ਹੈ|
ਸਾਨੂੰ ਸ਼ਹੀਦਾਂ ਦੀ ਸੋਚ ਤੇ ਪਹਿਰਾ ਦੇਣ ਦੀ ਲੋੜ ਹੈ ਸ਼ਹੀਦੀ ਦਿਨ ਮਨਾਉਣ ਦਾ ਮੂਲ ਮਨੋਰਥ ਇਹ ਹੁੰਦਾ ਹੈ ਕਿ ਵਿਦਿਆਰਥੀਆਂ ਦੇ ਵਿਚ ਦੇਸ਼ ਭਗਤੀ ਦੀ ਜੋਤ ਜਗਦੀ ਰਹੇ| ਅੱਜ ਇਸ ਦਿਹਾੜੇ ਤੇ ਐਨਸੀਸੀ ਵਿਦਿਆਰਥੀਆਂ ਵਿੱਚ ਲੇਖ ਲਿਖਣ,ਡਰਾਇੰਗ,ਦੇਸ਼ ਭਗਤੀ ਗੀਤ, ਕਵਿਜ਼,ਭਾਸ਼ਣ,ਚਾਰਟ ਮੇਕਿੰਗ, ਕੋਰੀਓਗਰਾਫ਼ੀ ਆਦ ਮੁਕਾਬਲੇ ਵੀ ਕਰਵਾਏ ਗਏ| ਵਿਦਿਆਰਥੀਆਂ ਨੂੰ ਰਾਸ਼ਟਰਵਾਦ ਨਾਲ ਸਬੰਧਤ ਸਾਹਿਤ ਪੜ੍ਹਨ ਲਈ ਪ੍ਰੇਰਿਤ ਕੀਤਾ ਗਿਆ| ਇਸ ਮੌਕੇ ਤੇ ਲੈਫਟੀਨੈਂਟ ਹਰਮਨਪ੍ਰੀਤ ਸਿੰਘ ਉੱਪਲ,ਐਨਸੀਸੀ ਅਫਸਰ ਰਕੇਸ਼ ਸਿੰਘ ਹਾਜ਼ਰ ਸਨ| ਇਨ੍ਹਾਂ ਮੁਕਾਬਲਿਆਂ ਵਿਚ ਭਾਗ ਲੈਣ ਵਾਲੇ ਸਾਰੇ ਵਿਦਿਆਰਥੀਆਂ ਨੂੰ ਸਨਮਾਨਤ ਵੀ ਕੀਤਾ ਗਿਆ| ਅੱਜ ਦੇਸ਼ ਦੇ ਵਿਚ ਵੱਧ ਰਹੇ ਫਿਰਕੂਵਾਦ ਜਾਤੀਵਾਦ ਨੂੰ ਖਤਮ ਕਰਨ ਲਈ ਅਤੇ ਰਾਸ਼ਟਰਵਾਦ ਦੇ ਭਾਵਨਾ ਪੈਦਾ ਕਰਨ ਲਈ ਸ਼ਹੀਦਾਂ ਦੇ ਸ਼ਹੀਦੀ ਦਿਨ ਮਨਾਉਣੇ ਬਹੁਤ ਜ਼ਰੂਰੀ ਹੈ| ਨਾਲ ਹੀ ਉਨ੍ਹਾਂ ਦੇ ਜੀਵਨ ਤੇ ਚਰਚਾ ਚਰਚਾ ਦੀ ਵੀ ਲੋੜ ਹੈ|ਖਬਰ ਨੂੰ ਅੱਗੇ ਵੱਧ ਤੋ ਵੱਧ ਸ਼ੇਅਰ ਕਰੋ