ਖ਼ਾਲਸਾ ਕਾਲਜ ਆਫ਼ ਲਾਅ ਦੇ ਵਿਦਿਆਰਥੀਆਂ ਨੇ ਯੂਨੀਵਰਸਿਟੀ ਪ੍ਰੀਖਿਆ ’ਚ ਮੱਲ੍ਹਾਂ ਮਾਰੀਆਂ

4677160
Total views : 5509751

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ


ਐਡਵੋਕੇਟ ਉਪਿੰਦਰਜੀਤ ਸਿੰਘ

ਖ਼ਾਲਸਾ ਕਾਲਜ ਆਫ਼ ਲਾਅ ਦੇ ਬੀ. ਕਾਮ.ਐਲ. ਐਲ. ਬੀ. (5 ਸਾਲਾਂ ਕੋਰਸ) ਸਮੈਸਟਰ 7ਵੇਂ ਅਤੇ ਸਮੈਸਟਰ ਤੀਸਰਾ ਦੇ ਵਿਦਿਆਰਥੀਆਂ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਐਲਾਨੇ ਪ੍ਰੀਖਿਆਵਾਂ ਦੇ ਨਤੀਜ਼ਿਆਂ ਚ ਯੂਨੀਵਰਸਿਟੀ ਚੋਂ ਪਹਿਲਾਂ ਅਤੇ ਚੌਥਾ ਸਥਾਨ ਹਾਸਲ ਕਰ ਕੇ ਕਾਲਜ ਅਤੇ ਮਾਪਿਆਂ ਦਾ ਨਾਮ ਰੌਸ਼ਨ ਕੀਤਾ ਹੈ।ਇਸ ਮੌਕੇ ਡਾਇਰੈਕਟਰ-ਕਮ-ਪ੍ਰਿੰਸੀਪਲ ਡਾ. ਜਸਪਾਲ ਸਿੰਘ ਨੇ ਉਕਤ ਵਿਦਿਆਰਥੀਆਂ ਨੂੰ ਮੁਬਾਰਕਬਾਦ ਦਿੱਤੀ ਅਤੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਬੀ. ਕਾਮ ਐਲ. ਐਲ. ਬੀ. (5 ਸਾਲਾਂ ਕੋਰਸ) ਸਮੈਸਟਰ ਤੀਸਰਾ ਦੀ ਕਾਲਜ ਵਿਦਿਆਰਥਣ ਨਵਦੀਪ ਕੌਰ ਨੇ 456 ਅੰਕਾਂ ਨਾਲ ਵਰਸਿਟੀ ਚੋਂ ਪਹਿਲਾਂਬੀ. ਕਾਮ ਐਲ. ਐਲ. ਬੀ. (5 ਸਾਲਾਂ ਕੋਰਸ) ਸਮੈਸਟਰ 7ਵਾਂ ਦੇ ਵਿਦਿਆਰਥੀ ਅਸਤੀਤਵ ਭਾਟੀਆ ਨੇ 359 ਅੰਕਾਂ ਨਾਲ ਵਰਸਿਟੀ ਚੋਂ ਪਹਿਲਾਂ ਅਤੇ ਸਾਚਿਕਾ ਭੰਡਾਰੀ ਨੇ 350 ਅੰਕਾਂ ਨਾਲ ਚੌਥਾ ਸਥਾਨ ਪ੍ਰਾਪਤ ਕੀਤਾ ਹੈ।

ਇਸ ਮੌਕੇ ਡਾ. ਜਸਪਾਲ ਸਿੰਘ ਨੇ ਕਿਹਾ ਕਿ ਕਾਲਜ ਦਾ ਵਧੀਆ ਨਤੀਜ਼ਾ ਵਿਦਿਆਰਥੀਆਂ ਅਤੇ ਅਧਿਆਪਕਾਂ ਦੀ ਸਖ਼ਤ ਮਿਹਨਤਲਗਨ ਅਤੇ ਮੈਨੇਜ਼ਮੈਂਟ ਵੱਲੋਂ ਸਿੱਖਿਆ ਦਾ ਵਧੀਆ ਵਾਤਾਵਰਣ ਪ੍ਰਦਾਨ ਕਰਨ ਕਰਕੇ ਹੀ ਸੰਭਵ ਹੋ ਸਕਿਆ ਹੈ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਅਗਾਂਹ ਭਵਿੱਖ ਚ ਹੋਰ ਵੀ ਮਿਹਨਤ ਕਰ ਕੇ ਆਪਣਾ ਅਤੇ ਆਪਣੇ ਕਾਲਜ ਦਾ ਨਾਂ ਰੌਸ਼ਨ ਕਰਨ ਲਈ ਉਤਸ਼ਾਹਿਤ ਕੀਤਾ। ਇਸ ਮੌਕੇ ਡਾ. ਗੁਨੀਸ਼ਾ ਸਲੂਜਾਡਾ. ਪੂਰਨਿਮਾ ਖੰਨਾਡਾ. ਦੀਵਿਆ ਸ਼ਰਮਾਡਾ. ਮੋਹਿਤ ਸੈਣੀਡਾ. ਪਵਨਦੀਪ ਕੌਰਡਾ. ਰੇਨੂੰ ਸੈਣੀਡਾ. ਸ਼ਿਵਨ ਸਰਪਾਲਪ੍ਰੋ: ਹਰਜੋਤ ਕੌਰਪ੍ਰੋ: ਉਤਕਰਸ਼ ਸੇਠ ਆਦਿ ਹਾਜ਼ਰ ਸਨ।

Share this News