Total views : 5510112
ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ
ਬਟਾਲਾ/ਰਣਜੀਤ ਸਿੰਘ ਰਾਣਾ
ਐਸ.ਐਸ.ਪੀ. ਬਟਾਲਾ ਮੈਡਮ ਅਸ਼ਵਨੀ ਗੋਟਿਆਲ ਵੱਲੋਂ ਪ੍ਰੈਸ ਕਾਨਫਰੰਸ ਕਰਦੇ ਹੋਏ ਦੱਸਿਆ ਕਿ ਮਿਤੀ 11.03 2023 ਨੂੰ ਸਮਾਂ ਕਰੀਬ 8.15 ਵਜੇ ਸ਼ਾਮ ਹਰਨਾਮ ਨਗਰ ਬੱਖੇਵਾਲ ਵਿਖੇ ਸੁਰਿੰਦਰ ਕੁਮਾਰ ਉਰਫ ਲੱਭੂ ਪੁੱਤਰ ਬਚਨ ਲਾਲ ਵਾਸੀ ਹਰਨਾਮ ਨਗਰ ਨੇ ਕਿਸੇ ਮਾਮੂਲੀ ਰੰਜਿਸ ਦੇ ਚਲਦਿਆ ਆਪਣੀ ਪਿਸਟਲ ਨਾਲ ਤੀਰਥ ਸਿੰਘ ਪੁੱਤਰ ਅਵਤਾਰ ਸਿੰਘ ਵਾਸੀ ਸੁੰਦਰ ਨਗਰ ਬਟਾਲਾ ਉਪਰ ਗੋਲੀਆਂ ਚਲਾ ਕੇ ਜ਼ਖ਼ਮੀ ਕਰ ਦਿੱਤਾ ਸੀ, ਜਿਸ ਦੀ ਇਲਾਜ ਦੌਰਾਨ ਮੌਤ ਹੋ ਗਈ । ਜਿਸ ਤੇ ਮੁਕਦਮਾ ਨੰਬਰ 59 ਮਿਤੀ 11-03-2023 ਜੁਰਮ 307,34 ਭ.ਦ, 25,27-54-59 ਅਸਲਾ ਐਕਟ ਵਾਧਾ ਜੁਰਮ 302 ਥਾਣਾ ਸਿਵਲ ਲਾਈਨ ਬਟਾਲਾ ਦਰਜ ਕੀਤਾ ਗਿਆ।
ਉਨ੍ਹਾਂ ਅੱਗੇ ਦੱਸਿਆ ਕਿ ਇਸ ਸਬੰਧੀ ਦੋਸ਼ੀਆਂ ਦੀ ਗ੍ਰਿਫਤਾਰੀ ਲਈ ਗੁਰਪ੍ਰੀਤ ਸਿੰਘ, ਐਸ.ਪੀ ਇੰਨਵੈਸਟੀਗੇਸ਼ਨ, ਬਟਾਲਾ ਦੀ ਰਹਿਨੁਮਾਈ ਹੇਠ ਅਤੇ ਲਲਿਤ ਸ਼ਰਮਾ, ਡੀ.ਐਸ.ਪੀ. ਸਿਟੀ ਬਟਾਲਾ ਦੀ ਨਿਗਰਾਨੀ ਹੇਠ ਮੁੱਖ ਅਫਸਰ ਥਾਣਾ ਸਿਵਲ ਲਾਈਨ ਬਟਾਲਾ ਅਤੇ ਇੰਚਾਰਜ ਸੀ.ਆਈ.ਏ. ਬਟਾਲਾ ਦੀਆਂ ਵੱਖ-ਵੱਖ ਵਿਸ਼ੇਸ਼ ਟੀਮਾਂ ਦਾ ਗਠਨ ਕੀਤਾ ਗਿਆ। ਜੋ ਇੰਨ੍ਹਾਂ ਪੁਲਿਸ ਟੀਮਾਂ ਵਲੋਂ ਮੁਸਤੱਦੀ ਨਾਲ ਦੋਸ਼ੀ ਦੀ ਭਾਲ ਕਰਦੇ ਹੋਏ ਉਸ ਸਮੇਂ ਵੱਡੀ ਸਫਲਤਾ ਮਿਲੀ ਜਦ ਮੁਕੱਦਮਾ ਉਕਤ ਦਾ ਦੋਸ਼ੀ ਸੁਰਿੰਦਰ ਕੁਮਾਰ ਉਰਫ ਲੱਬੂ ਪੁੱਤਰ ਬਚਨ ਲਾਲ ਵਾਸੀ ਹਰਨਾਮ ਨਗਰ ਨੂੰ ਗ੍ਰਿਫਤਾਰ ਕਰਕੇ ਘਟਨਾ ਸਮੇਂ ਚਲਾਇਆ ਪਿਸਟਲ ਬ੍ਰਾਮਦ ਕੀਤਾ ਗਿਆ। ਦੋਸੀ ਨੂੰ ਅਦਾਲਤ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕਰਕੇ ਡੂੰਘਾਈ ਨਾਲ ਪੁੱਛ ਗਿੱਛ ਕੀਤੀ ਜਾਵੇਗੀ।