Total views : 5509811
ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ
ਅੰਮ੍ਰਿਤਸਰ/ਜਸਕਰਨ ਸਿੰਘ
ਅੱਜ ਹੰਸ ਰਾਜ ਮਹਿਲਾ ਵਿਦਿਆਲਿਆ ਜਲੰਧਰ ਵਿਖੇ ਪੀ ਸੀ ਸੀ ਟੀ ਯੂ ਦੀ ਕਾਰਜਕਾਰੀ ਟੀਮ ਦੀ ਮੀਟਿੰਗ ਹੋਈ, ਜਿਸ ਵਿੱਚ 136 ਏਡਿਡ ਕਾਲਜਾਂ ਦੀਆਂ ਸਮੱਸਿਆਵਾਂ ਬਾਰੇ ਵਿਸਥਾਰ ਨਾਲ ਚਰਚਾ ਹੋਈ, ਜਿਸ ਵਿੱਚ ਸੂਬਾ ਪ੍ਰਧਾਨ ਡਾ ਵਿਨੈ ਸੋਫਤ ਅਤੇ ਜਰਨਲ ਸਕੱਤਰ ਡਾ ਗੁਰਦਾਸ ਸਿੰਘ ਸੇਖੋਂ ਵਲੋਂ 60 ਸਾਲ ਦੇ ਮੁੱਦੇ ਤੇ ਹੋਏ ਸੰਘਰਸ਼ ਦੀ ਵਿਸਥਾਰ ਪੂਰਵਕ ਚਰਚਾ ਕੀਤੀ ਅਤੇ ਸਮੂਚੇ ਕਾਡਰ ਅਤੇ ਲੀਡਰ ਸਾਹਿਬਾਨ ਦੀ ਅਣਥੱਕ ਮਿਹਨਤ ਨੂੰ ਸਲਾਮ ਕੀਤਾ ਅਤੇ ਸਾਰਿਆਂ ਨੂੰ ਵਧਾਈ ਦਿੱਤੀ। ਉਸ ਤੋਂ ਬਾਅਦ ਵੱਖ ਵੱਖ ਮੌਜੂਦਾ ਮੁੱਦਿਆਂ ਤੇ ਵਿਚਾਰ ਚਰਚਾ ਕੀਤੀ ,
1. ਜਿੰਨਾ ਵਿੱਚ ਨਵੇਂ 7th ਪੇ ਸਕੇਲ ਲਾਗੂ ਕਰਵਾਉਣ ਲਈ ਅਤੇ ਆਉਣ ਵਾਲੀਆਂ ਸਮਸਿਆਵਾਂ ਬਾਰੇ ਵਿਚਾਰ ਕੀਤਾ, ਉਹਨਾਂ ਦੱਸਿਆ ਕਿ ਜਲਦੀ ਹੀ ਡੀ ਪੀ ਆਈ ਵਲੋਂ ਨੋਟੀਫਿਕੇਸ਼ਨ ਜਾਰੀ ਹੋਣ ਦੀ ਉਮੀਦ ਹੈ, ਅਸੀਂ ਲਗਾਤਾਰ ਦਫਤਰ ਨਾਲ ਰਾਬਤਾ ਬਣਾਇਆ ਹੋਇਆ ਹੈ। ਪੀ ਸੀ ਸੀ ਟੀ ਯੂ ਏਡਿਡ, ਅਨ ਏਡਿਡ ਪ੍ਰੋਫੇਸਰਾਂ ਨੂੰ ਸਤਵਾਂ ਪੇ ਸਕੇਲ ਲੱਗੇ, ਇਸ ਲਈ ਵਚਨਵੱਧ ਹੈ।
2.ਦੂਸਰਾ ਕਾਲਜਾਂ ਵਿੱਚ ਪੀ ਐਫ ਕੁੱਲ ਰਾਸ਼ੀ ਤੇ ਕਟਿਆ ਜਾਵੇ ਅਤੇ ਪੀ ਐਫ ਕਮਿਸ਼ਨ ਦਫ਼ਤਰ ਭੇਜਿਆ ਜਾਵੇ, ਇਸ ਮੁੱਦੇ ਤੇ ਗੰਭੀਰ ਕੰਮ ਹੋ ਰਿਹਾ ਹੈ।
3. ਪ੍ਰਧਾਨ ਵਲੋਂ ਇਹ ਸਪਸ਼ਟ ਕੀਤਾ ਗਿਆ,ਕਿ ਅਸੀਂ ਪੀ ਸੀ ਸੀ ਟੀ ਯੂ ਕਾਡਰ ਪ੍ਰਤੀ ਜ਼ਿਮੇਵਾਰ ਹਾਂ ਇਸਤੋਂ ਇਲਾਵਾ ਕਿਸੇ ਹੋਰ ਜਥੇਬੰਦੀ ਜਾਂ ਕਿਸੇ ਕਾਡਰ ਪ੍ਰਤੀ ਜ਼ਿਮੇਵਾਰ ਨਹੀ। ਪੀ ਸੀ ਸੀ ਟੀ ਯੂ ਦੇ ਹਰ ਇੱਕ ਮੈਂਬਰ ਦੀ ਸਮਸਿਆ ਸਾਡੀ ਹੈ, ਪੀ ਸੀ ਸੀ ਟੀ ਯੂ ਦੇ ਪਲੇਟਫਾਰਮ ਤੋਂ ਕੋਈ ਵੀ ਸਮਸਿਆ ਸਾਡੇ ਤੱਕ ਆਉਂਦੀ ਹੈ ਉਸ ਨੂੰ ਅਸੀਂ ਐਡਰੈੱਸ ਕਰਾਂਗੇ।
4.ਓਹਨਾ ਦੱਸਿਆ ਕਿ 1925 ਪੋਸਟਾਂ ਅਧੀਨ ਕੰਮ ਕਰ ਰਹੇ ਜਿੰਨਾ ਕਾਲਜਾਂ ਵਿੱਚ ਰੈਗੂਲਰ ਕਰਨ ਦਾ ਮਤਾ ਨਹੀਂ ਪਾਇਆ ਗਿਆ, ਉਹਨਾਂ ਕਾਲਜਾਂ ਦੀਆਂ ਮਨੇਜਮੈਂਟਾਂ ਨੂੰ ਯੂਨੀਅਨ ਵਲੋਂ ਪੱਤਰ ਭੇਜਿਆ ਜਾਵੇਗਾ ਕਿ ਅਧਿਆਪਕਾਂ ਨੂੰ ਰੈਗੂਲਰ ਕਰਨ ਦਾ ਮਤਾ ਪਾਇਆ ਜਾਵੇ, ਉਸ ਪੱਤਰ ਦੀ ਕਾਪੀ ਸਿੱਖਿਆ ਸਕੱਤਰ ਪੰਜਾਬ ਅਤੇ ਸਿੱਖਿਆ ਮੰਤਰੀ ਨੂੰ ਵੀ ਭੇਜੀ ਜਾਵੇਗੀ। ਅਗਰ ਉਹ ਫਿਰ ਵੀ ਨਹੀਂ ਕਰਦੇ ਤਾਂ ਲੋਕਲ ਯੂਨਿਟ ਨਾਲ ਸਲਾਹ ਕਰਕੇ ਧਰਨੇ ਦੀ ਕਾਰਵਾਈ ਕੀਤੀ ਜਾਵੇਗੀ।
5. ਮੀਟਿੰਗ ਦੌਰਾਨ ਮੁਕਤਸਰ ਦੇ ਦਸ਼ਮੇਸ਼ ਖਾਲਸਾ ਕਾਲਜ,ਅਤੇ ਦਸ਼ਮੇਸ਼ ਖਾਲਸਾ ਕਾਲਜ ਫਾਰ ਐਜੂਕੇਸ਼ਨ, ਸਿੱਧਵਾਂ ਦੇ ਦੋਨੋ ਕਾਲਜ ਅਤੇ ਬੌਂਦਲੀ ਕਾਲਜ ਸਮਰਾਲਾ ਤੇ ਵਿਚਾਰ ਹੋਇਆ, ਇਸੇ ਲੜੀ ਵਿੱਚ ਸਿੱਧਵਾਂ ਕਾਲਜ ਦੇ ਦੋਨੋ ਕਾਲਜ ਅਤੇ ਦਸ਼ਮੇਸ਼ ਖਾਲਸਾ ਕਾਲਜ ਮੁਕਤਸਰ ਦੀਆਂ ਮੈਨੇਜਮੈਂਟਾਂ ਦੇ ਅੜੀਅਲ ਰਵਈਏ ਨੂੰ ਵੇਖਦੇ ਹੋਏ 28 ਮਾਰਚ ਨੂੰ ਕਾਲਜ ਦੇ ਸਾਹਮਣੇ ਧਰਨਾ ਸ਼ੁਰੂ ਕੀਤਾ ਜਾਵੇਗਾ। ਅਤੇ ਜ਼ਿਲ੍ਹਾ ਪ੍ਰਧਾਨਾਂ ਨੂੰ ਹਦਾਇਤ ਦਿੱਤੀ ਗਈ ਕੇ ਉਕਤ ਕਾਲਜਾਂ ਦੇ ਸਟਾਫ ਦੀ 100 ਪਰਸੈਂਟ ਹਾਜ਼ਰੀ ਜ਼ਰੂਰੀ ਕੀਤੀ ਜਾਵੇ। ਬੌਂਦਲੀ ਕਾਲਜ ਬਾਰੇ ਪ੍ਰਧਾਨ ਜੀ ਨੇ ਕਿਹਾ ਕਿ ਉਹਨਾਂ ਦਾ ਮਤਾ ਪੈ ਚੁੱਕਾ ਹੈ ਪਰ ਪੇ ਫਿਕਸ ਨਹੀਂ ਹੋਈ, ਸੋ ਇੱਕ ਵਾਰ ਕਾਲਜ ਦੇ ਪ੍ਰਧਾਨ ਨਾਲ ਇਸ ਬਾਬਤ ਪਹਿਲਾਂ ਗੱਲ ਕੀਤੀ ਜਾਵੇਗੀ,ਤੇ ਉਸਤੋਂ ਬਾਅਦ ਅਗਲੀ ਕਾਰਵਾਈ ਕੀਤੀ ਜਾਵੇਗੀ।
6.ਇਸੇ ਤਰਾਂ ਪੰਜਾਬ ਦੇ ਬਾਕੀ ਕਾਲਜਾਂ ਵਿੱਚ ਜਿੰਨਾ ਨੇ ਰੈਗੂਲਰ ਕਰਨ ਦੇ ਮਤੇ ਨਹੀਂ ਪਏ ਉਹਨਾਂ ਮਨੇਜਮੈਂਟਾਂ ਨੂੰ ਇੱਕ ਵਾਰ ਦਰਖ਼ਾਸਤ ਕੀਤੀ ਜਾਵੇਗੀ,ਵਰਨਾ ਉਹਨਾਂ ਕਾਲਜਾਂ ਵਿੱਚ ਵੀ ਧਰਨੇ ਸ਼ੁਰੂ ਕੀਤੇ ਜਾਣਗੇ।
7 .ਸਾਰੇ ਕਾਡਰ ਦੀ 95 ਪਰਸੈਂਟ ਗ੍ਰਾੰਟ ਕਰਨ ਦੇ ਮੁੱਦੇ ਤੇ ਉਹਨਾਂ ਕਿਹਾ ਕਿ ਪੀ ਸੀ ਸੀ ਟੀ ਯੂ ਤਾਂ 100 ਪਰਸੈਂਟ ਗ੍ਰਾੰਟ ਕਰਵਾਉਣ ਸਰਕਾਰ ਨਾਲ ਸੰਘਰਸ਼ ਕਰ ਰਹੀ ਹੈ ਤੇ ਕਰਦੀ ਰਹੇਗੀ।
8 .ਮੀਟਿੰਗ ਵਿੱਚ ਇਹ ਵੀ ਸਥਾਪਿਤ ਕੀਤਾ ਗਿਆ ਕਿ ਪੰਜਾਬ ਵਿੱਚ ਪੀ ਸੀ ਸੀ ਟੀ ਯੂ ਦਾ ਇੱਕ ਆਪਣਾ ਦਫ਼ਤਰ ਹੋਣਾ ਜਰੂਰੀ ਹੈ,ਜਿਸਤੇ ਕੰਮ ਕਰਨ ਲਈ ਕਮੇਟੀ ਬਣਾ ਦਿੱਤੀ ਗਈ ਹੈ।
9.ਪੀ ਸੀ ਸੀ ਟੀ ਯੂ ਦੇ ਮੈਂਬਰਾਂ ਦਾ ਇੰਸੋਰੈਂਸ ਹੋਣਾ ਚਾਹੀਦਾ ਹੈ ਇਸ ਮਸਲੇ ਤੇ ਕਾਰਵਾਈ ਕਰਨ ਲਈ ਵੀ ਮਤਾ ਪਾਸ ਹੋਇਆ।
10. 2022-23 ਲਈ ਸਾਰਿਆਂ ਕਾਲਜਾਂ ਵਿੱਚ ਨਵੀਂ ਮੈਂਬਰਸ਼ਿਪ ਲਈ ਅਧਿਆਪਕਾਂ ਨੂੰ ਉਤਸ਼ਾਹਿਤ ਕੀਤਾ ਜਾਵੇਗਾ। ਜਿਸਦੀ ਜਿੰਮੇਵਾਰੀ ਜਿਲਾ ਕਮੇਟੀ ਦੀ ਹੋਏਗੀ। ਸੋ ਸਾਰੇ ਕਾਲਜਾਂ ਦੇ ਯੂਨਿਟ 31 ਮਾਰਚ ਤੋਂ ਪਹਿਲਾਂ ਨਿਰਧਾਰਿਤ ਪ੍ਰੋਫਾਰਮਾਂ ਭਰ ਕੇ ਆਪਣੀ ਮੈਂਬਰਸ਼ਿਪ ਹਾਸਿਲ ਕਰ ਲੈਣ।
11. ਮੀਟਿੰਗ ਵਿੱਚ ਮਤਾ ਪਾਸ ਕੀਤਾ ਗਿਆ ਕਿ 17 ਮਾਰਚ ਤੋਂ 19 ਮਾਰਚ ਤੱਕ ਕੁਰੂਕਸ਼ੇਤਰ ਵਿਖੇ AIFUCTO ਵਲੋਂ ਨਵੀਂ ਸਿੱਖਿਆ ਨੀਤੀ ਤੇ ਕਾਨਫਰੰਸ ਹੋ ਰਹੀ ਹੈ ਜਿਸ ਵਿੱਚ ਪੰਜਾਬ ਤੋਂ ਅਸੀਂ ਵੱਡੀ ਗਿਣਤੀ ਵਿੱਚ ਸ਼ਿਰਕਤ ਕਰਨੀ ਹੈ, ਹਰੇਕ ਜਿਲੇ ਵਿਚੋਂ ਤਿੰਨੋਂ ਦਿਨ ਘੱਟੋ ਘੱਟ 5 ਮੈਂਬਰਾਂ ਦੀ ਹਾਜ਼ਰੀ ਜ਼ਰੂਰੀ ਹੈ, ਜਿਸ ਲਈ ਸਾਰੇ ਕਾਲਜਾਂ ਦੇ ਪ੍ਰਿੰਸਪਲ ਸਾਹਿਬਾਨ ਨੂੰ ਯੂਨੀਅਨ ਵਲੋਂ ਸੱਦਾ ਪੱਤਰ ਭੇਜਿਆ ਜਾਵੇਗਾ ਅਤੇ ਪ੍ਰੋਫ਼ੈਸਰ ਸਾਹਿਬਾਨ ਆਪਣੀ ਸੁਵਿਧਾ ਅਨੁਸਾਰ ਆਨ ਡਿਊਟੀ ਇਸ ਕਾਨਫਰੰਸ ਨੂੰ ਅਟੈਂਡ ਕਰਨ। ਜੋ ਜਾਣ ਦੇ ਇੱਛੁਕ ਹਨ ਹੋ ਆਪਣੇ ਜਿਲ੍ਹਾ ਪ੍ਰਧਾਨ ਨਾਲ ਸੰਪਰਕ ਕਰਨ।
12. ਗੁਰੂ ਨਾਨਕ ਦੇਵ ਯੂਨੀਵਰਸਿਟੀ ਨਾਲ ਸੰਬੰਧਿਤ ਕਾਲਜਾਂ ਵਿੱਚ ਰਿਟਾਇਰਮੇਂਟ ਬੈਨੀਫਿਟ ਫੰਡ ਨੂੰ ਸੁਚਾਰੂ ਰੂਪ ਵਿੱਚ ਚਲਾਉਣ ਲਈ, ਉਪਯੁਕਤ ਕਾਰਵਾਈ ਕੀਤੀ ਜਵੇਗੀ।
13. ਪੰਜਾਬ ਦੇ ਡੀ ਏ ਵੀ ਕਾਲਜਾਂ ਵਿੱਚ ਆ ਰਹੀਆਂ ਸਮੱਸਿਆਵਾਂ ਜਿਵੇਂ ਕਿ ਪ੍ਰਮੋਸ਼ਨ ਸੰਬੰਧੀ ਅਤੇ ਹੋਰ ਸਮੱਸਿਆਵਾਂ ਬਾਰੇ ਵਿਸਥਾਰਪੂਰਵਕ ਚਰਚਾ ਹੋਈ, ਅਤੇ ਇਹਨਾਂ ਦੇ ਹੱਲ ਲਈ ਵਿਉਂਤਬੰਦੀ ਕੀਤੀ ਗਈ।
ਡਾ. ਸੇਖੋਂ ਨੇ ਕਿਹਾ ਸਾਥੀਓ ਪੀ ਸੀ ਸੀ ਟੀ ਯੂ ਦੇ ਕਾਡਰ ਦੇ ਹਰ ਮੈਂਬਰ ਦੀ ਸਮਸਿਆ ਸਾਡੀ ਸਮਸਿਆ ਹੈ, ਜਿਸ ਲਈ ਅਸੀਂ ਤਨੋ ਮਨੋ ਅਤੇ ਧਨੋ ਹਮੇਸ਼ਾ ਤੁਹਾਡੇ ਨਾਲ ਹਾਂ। ਫਿਰ ਚਾਹੇ ਪੀ ਐੱਫ ਦੀ ਸਮੱਸਿਆ ਹੈ, ਪੇ ਸਕੇਲ ਦੀ ਸੱਮਸਿਆ ਹੈ,ਰੈਗੂਲਰ ਕਰਨ ਦੀ ਸਮੱਸਿਆ ਹੈ….ਤੁਹਾਡਾ ਸਾਥ ਅਤੇ ਵਿਸ਼ਵਾਸ ਹੀ ਜਥੇਬੰਦੀ ਦੀ ਤਾਕਤ ਹੈ, ਤੁਸੀ ਜਥੇਬੰਦੀ ਦੇ ਨਾਲ ਖੜੇ ਹੋ ਤਾਂ ਹਰ ਸੰਘਰਸ਼ ਨੂੰ ਜਿੱਤਿਆ ਜਾ ਸਕਦਾ ਹੈ। ਸੋ ਆਓ ਮਿਲ ਕੇ ਇਸ ਸ਼ਾਨਾਂਮੱਤੀ ਜਥੇਬੰਦੀ ਹੋ ਮਜਬੂਤ ਕਰੀਏ।
ਇਸ ਮੌਕੇ ਪ੍ਰੋਫੈਸਰ ਰਾਜਿੰਦਰ ਕੁਮਾਰ ਏਰੀਆ ਸਕੱਤਰ ਪੰਜਾਬੀ ਯੂਨੀਵਰਸਿਟੀ ਨੂੰ ਪ੍ਰਧਾਨ ਡਾ. ਵਿਨੇ ਸੋਫਤ ਅਤੇ ਬਾਕੀ ਮੈਂਬਰਾਂ ਦੁਆਰਾ ਸਨਮਾਨਿਤ ਕੀਤਾ ਗਿਆ ਅਤੇ ਉਸ ਦੁਆਰਾ 33 ਸਾਲ ਦੀ ਸਰਵਿਸ ਦੌਰਾਨ ਅਧਿਆਪਕ ਸਾਥੀਆਂ ਲਈ ਕੀਤੇ ਕੰਮਾਂ ਦੀ ਛਲਾਂਗਾ ਕੀਤੀ ਗਈ। ਇੱਥੇ ਦੱਸਣਯੋਗ ਹੈ ਕਿ ਰਾਜਿੰਦਰ ਕੁਮਾਰ 28 ਫ਼ਰਵਰੀ 2023 ਨੂੰ ਸੇਵਾ-ਮੁਕਤ ਹੋਏ ਹਨ। ਇਸ ਦੇ ਨਾਲ ਹੀ ਪ੍ਰੋਫੈਸਰ ਬਹਾਦਰ ਸਿੰਘ ਜੀ ਨੂੰ ਏਰੀਆ ਸਕੱਤਰ ਪੰਜਾਬੀ ਯੂਨੀਵਰਸਿਟੀ ਲੱਗਾ ਦਿੱਤਾ ਗਿਆ ਹੈ । ਡਾ. ਰਾਜਦੀਪ ਸਿੰਘ ਧਾਲੀਵਾਲ ਨੂੰ ਈ ਸੀ ਮੈਂਬਰ ਨਿਯੁਕਤ ਕੀਤਾ ਗਿਆ ਅਤੇ ਡਾ. ਪਰਮਿੰਦਰਜੀਤ ਕੌਰ ਬਟਾਲਾ ਨੂੰ ਕੋ-ਕਨਵੀਨਰ ਵੂਮਿਨ ਵਿੰਗ ਪੰਜਾਬ ਨਿਯੁਕਤ ਕੀਤਾ ਗਿਆ।