ਗਨੀਵ ਕੌਰ ਮਜੀਠੀਆ ਨੇ ਦੋ ਪ੍ਰਮੁੱਖ ਧਾਰਮਿਕ ਅਸਥਾਨਾਂ ਨੂੰ ਜੋੜਦੀ ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਵਾਇਆ ਮਜੀਠਾ ਤੇ ਫਤਿਹਗੜ੍ਹ ਚੂੜੀਆਂ ਤੋਂ ਡੇਰਾ ਬਾਬਾ ਨਾਨਕ ਸੜਕ ਤੇ ਅਜੈਬਵਾਲੀ ਡਰੇਨ ਪੁੱਲ ਦੇ ਮਾਮਲੇ ’ਤੇ ਸਰਕਾਰ ਨੂੰ ਘੇਰਿਆ,

4677183
Total views : 5509817

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ


ਹਰਭਜਨ ਸਿੰਘ ਈ. ਟੀ. ਓ ਨੁੰ ਗਨੀਵ ਕੌਰ ਮਜੀਠੀਆ ਦੀ ਮੰਗ ਨਾਲ ਹੋਣਾ ਪਿਆ ਸਹਿਮਤ

ਮਜੀਠਾ/ਜਸਪਾਲ ਸਿੰਘ ਗਿੱਲ

ਮਜੀਠਾ ਹਲਕੇ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਵਿਧਾਇਕਾ ਬੀਬਾ ਗਨੀਵ ਕੌਰ ਮਜੀਠੀਆ ਨੇ ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਵਾਇਆ ਮਜੀਠਾ ਤੇ ਫਤਿਹਗੜ੍ਹ ਚੂੜੀਆਂ ਤੋਂ ਹੋ ਕੇ ਡੇਰਾ ਬਾਬਾ ਨਾਨਕ ਤੱਕ ਦੋ ਅਹਿਮ ਧਾਰਮਿਕ ਅਸਥਾਨਾਂ ਨੁੰ ਜੋੜਦੀ ਸੜਕ ਅਤੇ ਮਜੀਠਾ ਹਲਕੇ ਵਿਚ ਮਜੀਠਾ-ਕੱਥੂਨੰਗਲ-ਬੋਪਾਰਾਏ ਸੜਕ ’ਤੇ ਪੈਂਦੇ ਅਜੈਬਵਾਲੀ ਡਰੇਨ ਪੁੱਲ ਦੀ ਖਸਤਾ ਹਾਲਾਤ ਨੂੰ ਲੈ ਕੇ ਭਗਵੰਤ ਮਾਨ ਸਰਕਾਰ ਨੂੰ ਘੇਰਿਆ। ਉਹਨਾਂ ਕਿਹਾ ਕਿ ਦੇਸ਼ਾਂ ਵਿਦੇਸ਼ਾਂ ਤੋਂ ਸ੍ਰੀ ਅੰਮ੍ਰਿਤਸਰ ਸਾਹਿਬ ਅਤੇ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਵਾਸਤੇ ਆਉਂਦੀ ਸੰਗਤ ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਵਾਇਆ ਮਜੀਠਾ ਤੇ ਫਤਿਹਗੜ੍ਹ ਚੂੜੀਆਂ ਤੋਂ ਡੇਰਾ ਬਾਬਾ ਨਾਨਕ ਤੱਕ ਜਾਂਦੀ ਜ਼ਿਲ੍ਹਾ ਸੜਕ ਰਾਹੀਂ ਦੋਵਾਂ ਪ੍ਰਮੁੱਖ ਅਸਥਾਨਾਂ ਦੇ ਦਰਸ਼ਨ ਕਰਦੀ ਹੈ।ਉਹਨਾਂ ਦੱਸਿਆ ਕਿ ਇਸ ਸੜਕ ਦੀ ਮੁਰੰਮਤ 2013 ਵਿਚ ਹੋਈ ਸੀ ਜਦੋਂ ਉਸ ਵੇਲੇ ਦੀ ਅਕਾਲੀ ਦਲ ਦੀ ਅਗਵਾਈ ਵਾਲੀ ਸਰਕਾਰ ਨੇ ਜਿਥੇ ਸੜਕ ਨੂੰ ਚੌੜਾ ਕਰ ਕੇ ਦੁੱਗਣਾ ਵੱਡਾ ਕੀਤਾ ਸੀ ਤੇ ਇਸਨੂੰ ਵਧੀਆ ਤਰੀਕੇ ਨਾਲ ਬਣਾਇਆਸੀ। ਉਹਨਾਂ ਕਿਹਾ ਕਿ ਦੁਬਾਰਾ 2018 ਵਿਚ ਇਸਦੀ ਮੁਰੰਮਤ ਕਰਨੀ ਬਣਦੀ ਸੀ ਪਰ 10 ਸਾਲ ਬੀਤਣ ’ਤੇ ਵੀ ਇਸ ਸੜਕ ਦੀ ਮੁਰੰਮਤ ਨਹੀਂ ਕੀਤੀ ਗਈ।

ਮੇਰੇ ਹਲਕੇ ਨਾਲ ਵਿਤਕਰਾ ਨਾ ਕਰੇ ਭਗਵੰਤ ਮਾਨ ਸਰਕਾਰ: ਗਨੀਵ ਕੌਰ ਮਜੀਠੀਆ


ਉਹਨਾਂ ਕਿਹਾ ਕਿ ਪੰਜਾਬ ਆਉਂਦੇ ਕੌਮਾਂਤਰੀ ਸ਼ਰਧਾਲੂ ਤੇ ਅੰਮ੍ਰਿਤਸਰ ਇਲਾਕੇ ਦੇ ਸ਼ਰਧਾਲੂ ਇਸ ਸੜਕ ਦੀ ਵਰਤੋਂ ਗੁਰਦੁਆਰਾ ਕਰਤਾਰਪੁਰ ਸਾਹਿਬ ਦੇ ਦਰਸ਼ਨ ਵਾਸਤੇ ਜਾਣ ਲਈ ਕਰਦੇ ਹੈ ਪਰ ਸੜਕ ਦੀ ਹਾਲਾਤ ਇੰਨੀ ਮਾੜੀ ਹੈ ਕਿ ਇਸ ’ਤੇ ਜਾਣਾ ਵੀ ਸੰਭਵ ਹੀ ਨਹੀਂ ਹੈ। ਉਹਨਾਂ ਕਿਹਾ ਕਿ ਰੋਜ਼ਾਨਾ ਹੀ ਸੜਕ ’ਤੇ ਵੱਡੇ ਹਾਦਸੇ ਵਾਪਰਦੇ ਹਨ। ਉਹਨਾਂ ਬਾਬਾ ਬੁੱਢਾ ਸਾਹਿਬ ਦੇ ਜਨਮ ਅਸਥਾਨ ਕੱਥੂਨੰਗਲ ਨੂੰ ਜਾਂਦੀ ਮਜੀਠਾ ਤੋਂ ਕੱਥੂਨੰਗਲ ਸੜਕ ’ਤੇ ਬਣੇ ਹੋਏ ਅਜੈਬਵਾਲੀ ਡਰੇਨ ਪੁੱਲ ਦੀ ਹਾਲਾਤ ਖਸਤਾ ਹੋਣ ਦਾ ਮਾਮਲਾ ਵੀ ਵਿਧਾਨ ਸਭਾ ਵਿਚ ਚੁੱਕਿਆ ਅਤੇ ਕਿਹਾ ਕਿ ਇਸ ਪੁੱਲ ’ਤੇ ਹੈਵੀ ਟਰੈਫਿਕ ਬੰਦ ਕਰ ਦਿੱਤਾ ਗਿਆ ਹੈ। ਉਹਨਾਂ ਦੱਸਿਆ ਕਿ ਇਸ ਸੜਕ ਤੋਂ ਗੁਜਰਨ ਵਾਲੀਆਂ ਸਕੂਲਾਂ ਬੱਸਾਂ ਤੇ ਹੋਰ ਜ਼ਰੂਰੀ ਸਮਾਨ ਦੇ ਟਰੱਕ ਮਜੀਠਾ ਤੋਂ ਹਮਜ਼ਾ, ਅਠਵਾਲ ਤੇ ਤਲਵੰਡੀ ਖੁੰਮਣ ਤੋਂ ਹੁੰਦੇ ਹੋਏ 10 ਤੋਂ 12 ਕਿਲੋਮੀਟਰ ਦਾ ਗੇੜਾ ਪਾ ਕੇ ਮੁੜ ਰਾਹ ’ਤੇ ਪੈਂਦੇ ਹਨ ਜਿਸ ਕਾਰਨ ਲੋਕਾਂ ਨੁੰ ਭਾਰੀ ਖੱਜਲ ਖੁਆਰੀ ਦਾ ਸਾਹਮਣਾ ਕਰਨਾ ਪੈਂਦਾ ਹੈ ਅਤੇ ਉਲਟਾ ਵੱਡਾ ਆਰਥਿਕ ਨੁਕਸਾਨ ਝੱਲਣਾ ਪੈਂਦਾ ਹੈ। ਉਹਨਾਂ ਕਿਹਾ ਕਿ ਹੈਰਾਨੀ ਵਾਲੀ ਗੱਲ ਹੈ ਕਿ ਪੰਜਾਬ ਸਰਕਾਰ ਇਸ ਸੜਕ ਦੇ ਕੰਮ ਨੂੰ ਕੇਂਦਰ ਦੀ ਝੋਲੀ ਪਾ ਕੇ ਆਪਣੀ ਜ਼ਿੰਮੇਵਾਰੀ ਤੋਂ ਭੱਜਣਾ ਚਾਹੁੰਦੀ ਹੈ। ਉਹਨਾਂ ਕਿਹਾ ਕਿ ਜਦੋਂ ਸੜਕ ਦੀ ਮੁਰੰਮਤ ਪਹਿਲਾਂ ਅਕਾਲੀ ਦਲ ਦੀ ਅਗਵਾਈ ਵਾਲੀ ਸਰਕਾਰ ਵੇਲੇ ਸਟੇਟ ਫੰਡਾਂ ਵਿਚੋਂ ਹੋਈ ਸੀ ਤਾਂ ਫਿਰ ਸਰਕਾਰ ਇਸਨੁੰ ਕੇਂਦਰ ਦੇ ਖਾਤੇ ਵਿਚ ਪਾਉਣ ਦਾ ਯਤਨ ਕਿਉਂ ਕਰ ਰਹੀ ਹੈ ਜਦੋਂ ਕਿ ਵਿੱਤੀ ਵਰ੍ਹਾ 2022-23 ਖਤਮ ਹੋਣ ਕੰਢੇ ਹੈ। ਉਹਨਾਂ ਇਹਵੀ ਕਿਹਾ ਕਿ ਭਗਵੰਤ ਮਾਨ ਸਰਕਾਰ ਉਹਨਾਂ ਦੇ ਮਜੀਠਾ ਹਲਕੇ ਨਾਲ ਮਤਰੇਈ ਮਾਂ ਵਾਲਾ ਸਲੂਕ ਨਾ ਕਰੇ ਤੇ ਆਪਣੀ ਬਣਦੀ ਜ਼ਿੰਮੇਵਾਰੀ ਨਿਭਾਵੇ।ਇਸ ਮੌਕੇ ਬੀਬਾ ਗਨੀਵ ਕੌਰ ਮਜੀਠੀਆ ਦੇ ਸਵਾਲ ਦੇ ਜਵਾਬ ਵਿਚ ਪੀ ਡਬਲਿਊ ਡੀ ਮੰਤਰੀ ਹਰਭਜਨ ਸਿੰਘ ਈ ਟੀ ਓ ਨੇ ਪਹਿਲਾਂ ਤਾਂ ਟਾਲ ਮਟੋਲ ਦੀ ਨੀਤੀ ਅਪਣਾਈ ਵਰ ਬਾਅਦ ਵਿਚ ਉਹਨਾਂ ਨੂੰ ਮੰਨਣਾ ਪਿਆ ਕਿ ਸੜਕ ਦੀ ਹਾਲਾਤ ਖਸਤਾ ਹੈ ਜਿਸਨੂੰ ਤੁਰੰਤ ਮੁਰੰਮਤ ਦੀ ਜ਼ਰੂਰਤ ਹੈ।

Share this News