Total views : 5509537
ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ
ਮਜੀਠਾ/ਜਸਪਾਲ ਸਿੰਘ ਗਿੱਲ
ਅੱਜ ਵਿਰਸਾ ਵਿਹਾਰ ਵਿਖੇ ਖੋਲ੍ਹੋ ਵਪਾਰ ਵਾਹਗਿਓ ਪਾਰ ਸਰਬੱਤ ਦੇ ਭਲੇ ਲਈ ਸੈਮੀਨਾਰ ਨਾਨਕ ਸਿੰਘ ਸੈਮੀਨਾਰ ਹਾਲ ਵਿਚ ਕਰਵਾਈਆ ਗਿਆ। ਜਿਸ ਵਿੱਚ ਰੈਵੋਲਿਊਸ਼ਨਰੀ ਸੋਸ਼ਲਿਸਟ ਪਾਰਟੀ (ਆਰ.ਐਸ.ਪੀ)ਕੇਂਦਰੀ ਕਮੇਟੀ ਮੈਬਰ ਕਾਮਰੇਡ ਕਰਨੈਲ ਸਿੰਘ ਇਕੋਲਾਹਾ ,ਮੁੱਖ ਪੰਥਕ ਸ਼ਖ਼ਸੀਅਤ ਪਰਮਜੀਤ ਸਿੰਘ ਜਜੇਆਨੀ, ਡਾਕਟਰ ਪਰਮਿੰਦਰ ਸਿੰਘ ਵੜੈਚ,ਕਸ਼ਮੀਰ ਸਿੰਘ ਧੰਗਾਈ ਜ਼ਿਲਾ ਪ੍ਰਧਾਨ ਭਾਰਤੀ ਕਿਸਾਨ ਯੂਨੀਅਨਾਂ ਏਕਤਾ ਉਗਰਾਹਾਂ,ਲਖਵੀਰ ਸਿੰਘ ਨਿਜ਼ਾਮਪੁਰ ਸੂਬਾ ਮੀਤ ਪ੍ਰਧਾਨ ਕੁਲ ਹਿੰਦ ਕਿਸਾਨ ਸਭਾ, ਜਤਿੰਦਰ ਸਿੰਘ ਛੀਨਾ ਸੂਬਾ ਪ੍ਰੈੱਸ ਸਕੱਤਰ ਕਿਰਤੀ ਕਿਸਾਨ ਯੂਨੀਅਨ, ਜਗਸੀਰ ਸਿੰਘ ਢੁੱਡੀਕੇ,ਬਲਦੇਵ ਸਿੰਘ ਅਦਲੀਵਾਲ ਨੇ ਸਟੇਜ ਸਕੱਤਰ ਦੀ ਜ਼ਿੰਮੇਵਾਰੀ ਬਾਖੂਬੀ ਨਿਭਾਈ।
ਜਲਦ ਹੀ ਸੰਘਰਸ਼ ਵਿਡਣਗਈਆਂ ਜਥੇਬੰਦੀਆਂ
ਕੁਲਦੀਪ ਸਿੰਘ ਪੱਧਰੀ, ਹਰਜਿੰਦਰ ਸਿੰਘ ਗਿੱਲ ਸੂਬਾ ਪ੍ਰਧਾਨ ਯੂਨਾਈਟੇਡ ਟਰੇਡ ਯੂਨੀਅਨ ਪੰਜਾਬ ਨੇ ਵਿਚਾਰ ਚਰਚਾ ਵਿੱਚ ਭਾਗ ਲਿਆ। ਬੁਲਾਰਿਆਂ ਨੇ ਸੰਬੋਧਨ ਕਰਦਿਆਂ ਪੰਜਾਬ ਦੀ ਵੰਡ ਲਈ ਅਕਾਲੀ ਤੇ ਕਾਂਗਰਸ ਲੀਡਸ਼ਿਪ ਨੂੰ ਜਿੰਮੇਵਾਰ ਠਹਿਰਾਇਆ ,ਜਿਸ ਸਦਕਾ 1947 ਵਿੱਚ ਪੰਜਾਬ ਵਿੱਚੋਂ ਪਾਕਿਸਤਾਨ ਅਤੇ 1966 ਵਿੱਚ ਪੰਜਾਬ ਵਿੱਚੋਂ ਹਰਿਆਣਾ ਅਤੇ ਪੰਜਾਬੀ ਬੋਲਦੇ ਇਲਾਕੇ ਪੰਜਾਬ ਨਾਲੋਂ ਵੱਖ ਕੀਤੇ ਗਏ ਜਿਸਦਾ ਦੁਖਾਂਤ ਅੱਜ ਤੱਕ ਅਸੀਂ ਭੋਗ ਰਹੇ ਹਾਂ। ਉਹਨਾਂ ਅੱਗੇ ਕਿਹਾ ਕਿ ਪੰਜ ਦਰਿਆਵਾਂ ਦੀ ਧਰਤੀ ਪੰਜਾਬ ਜਿਸ ਨੂੰ ਕਿਸੇ ਸਮੇਂ ਸਪਤਸਿੰਧੂ ਵੀ ਕਿਹਾ ਜਾਂਦਾ ਸੀ ,ਅੱਜ ਆਪਣੇ ਇਤਿਹਾਸ ਦੇ ਸਭ ਤੋਂ ਨਾਜ਼ੁਕ ਦੌਰ ਵਿੱਚੋਂ ਗੁਜ਼ਰ ਰਿਹਾ ਹੈ।ਕਿਸਾਨ ਅਤੇ ਮਜ਼ਦੂਰ ਖ਼ੁਦਕੁਸ਼ੀਆ ਕਰਨ ਲਈ ਮਜਬੂਰ ਹਨ ਅਤੇ ਨੌਜਵਾਨ ਵਿਦੇਸ਼ਾਂ ਵੱਲ ਭੱਜਣ ਲਈ। ਪੰਜਾਬ ਦੀ ਜਵਾਨੀ ਨੂੰ ਯੋਜਨਾਵਧ ਤਰੀਕੇ ਨਾਲ ਨਸ਼ੇੜੀ ਬਣਾਇਆ ਜਾ ਰਿਹਾ ਹੈ। ਪੰਜਾਬ ਦੇ ਦਰਿਆਵਾਂ ਤੋਂ ਪਾਣੀ ਹਾਸਲ ਕਰ ਰਹੇ ਗੁਆਂਢੀ ਰਾਜਾਂ ਕੋਲੋਂ ਪਾਣੀ ਦੀ ਰਾਇਲਟੀ ਪੰਜਾਬ ਦੁਆਰਾ ਵਸੂਲੀ ਜਾਵੇ। ਬੁਲਾਰਿਆਂ ਅੱਗੇ ਕਿਹਾ ਕਿ ਵਰਗ ਸੰਘਰਸ਼ ਦੇ ਨਾਲ ਨਾਲ ਇਨ੍ਹਾਂ ਸਾਰੇ ਵਿਤਕਰਿਆਂ ਅਤੇ ਧੱਕੇਸ਼ਾਹੀਆਂ ਦੇ ਖ਼ਿਲਾਫ਼ ਲੜਨਾ ਦੇਸ਼ ਅੰਦਰ ਇਨਕਲਾਬੀ ਜਮਹੂਰੀ ਪ੍ਰਕਿਰਿਆ ਨੂੰ ਹੋਰ ਅੱਗੇ ਵਧਾਉਣ ਅਤੇ ਡੂੰਘਾ ਬਣਾਉਣ ਦਾ ਲਾਜ਼ਮੀ ਹੈ। ਉਹਨਾਂ ਅੱਗੇ ਕਿਹਾ ਕਿ ਅਸੀਂ ਹਮੇਸ਼ਾ ਸਮਾਜਿਕ ਧੱਕੇਸ਼ਾਹੀਆਂ ਅਤੇ ਵਿਤਕਰਿਆਂ ਦੇ ਖਿਲਾਫ ਹੋਣ ਵਾਲੇ ਹਰ ਸੰਘਰਸ਼ ਵਿੱਚ ਅਸੀਂ ਸ਼ਾਮਲ ਰਹਾਂਗੇ। ਇਸ ਮੌਕੇ ਹੋਰਨਾਂ ਤੋਂ ਇਲਾਵਾ ਗੁਰਵਿੰਦਰ ਸਿੰਘ ਅਦਲੀਵਾਲ ਚੇਅਰਮੈਨ, ਸੰਤੋਖ ਸਿੰਘ ਅਦਲੀਵਾਲ, ਹਰਜਿੰਦਰ ਸਿੰਘ ਕਲਾਲਮਾਜਰਾ ਪ੍ਰਧਾਨ ਨਿਊ ਥਰੀ ਐਂਡ ਫ਼ੋਰ ਵਹੀਲਰ ਯੂਨੀਅਨ ਖੰਨਾ,ਸੁਰਿੰਦਰ ਬਾਵਾ, ਲਖਵੀਰ ਸਿੰਘ ਆਦਿ ਨੇ ਵੀ ਸੰਬੋਧਨ ਕੀਤਾ।