ਸੇਂਟ ਸੋਲਜਰ ਇਲੀਟ ਕਾਨਵੈਂਟ ਸਕੂਲ ਚਵਿੰਡਾ ਦੇਵੀ ਦਾ ਨਤੀਜਾ ਰਿਹਾ ਸ਼ਾਨਦਾਰ

4677031
Total views : 5509537

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ


ਚਵਿੰਡਾ ਦੇਵੀ/ਵਿੱਕੀ ਭੰਡਾਰੀ

ਸਥਾਨਕ ਕਸਬੇ ‘ਚ ਚੱਲ ਰਹੇ ਸੇੰਟ ਸੋਲਜ਼ਰ ਇਲੀਟ ਕਾਨਵੈਂਟ ਸਕੂਲ ਚਵਿੰਡਾ ਦੇਵੀ ਦਾ ਸਾਲਾਨਾ ਨਤੀਜਾ 100 ਪ੍ਰਤੀਸ਼ਤ ਰਿਹਾ। ਸੈਸ਼ਨ 2022, 2023 ਵਿੱਚ ਐਸ.ਕੇ.ਜੀ ਤੋਂ ਨੌਵੀਂ ਤੱਕ ਦੇ ਐਲਾਨੇ ਨਤੀਜਿਆਂ ‘ਚ ਵਿਦਿਆਰਥੀਆਂ ਨੇ ਸ਼ਾਨਦਾਰ ਪ੍ਰਾਪਤੀਆਂ ਹਾਸਲ ਕਰਕੇ ਸਕੂਲ ਅਤੇ ਮਾਤਾ – ਪਿਤਾ ਦਾ ਨਾਮ ਰੌਸ਼ਨ ਕੀਤਾ। ਇਸ ਮੋਕੇ ਮੁੱਖ ਮਹਿਮਾਨ ਦੇ ਤੌਰ ‘ਤੇ ਮਜੀਠਾ ਹਲਕੇ ਦੇ ਅਕਾਲੀ ਵਿਧਾਇਕ ਗਨੀਵ ਕੌਰ ਮਜੀਠੀਆ ਨੇ ਸਿਰਕਤ ਕੀਤੀ ਤੇ ਪ੍ਰੀਖਿਆ, ਖੇਡਾਂ ਚੋਂ ਸ਼ਾਨਦਾਰ ਸਥਾਨ ਹਾਸਿਲ ਕਰਨ ਵਾਲੇ ਵਿਦਿਆਰਥੀਆਂ ਅਤੇ ਸਲਾਨਾ ਬੈਸਟ ਸਟੂਡੈਂਟਸ ਐਵਾਰਡ 2023 ਵਿਦਿਆਰਥੀਆਂ ਨੂੰ ਵਧਾਈ ਦਿੱਤੀ ਤੇ ਮੈਡਲ ਅਤੇ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ।

ਇਸ ਮੌਕੇ ਤੇ ਸਕੂਲ ਦੇ ਪ੍ਰਿੰਸੀਪਲ ਮੈਡਮ ਅਮਨਦੀਪ ਕੌਰ ਨੇ ਇਸ ਕਾਮਯਾਬੀ ਦਾ ਸਿਹਰਾ ਸਮੂਹ ਮੈਨੇਜਮੈਂਟ, ਮਿਹਨਤੀ ਸਟਾਫ ਅਤੇ ਮਾਤਾ – ਪਿਤਾ ਦੇ ਸਿਰ ਬੰਨ੍ਹਿਆ ਅਤੇ ਇਸ ਸ਼ਾਨਦਾਰ ਨਤੀਜੇ ਵਿੱਚ ਪੁਜ਼ੀਸ਼ਨਾਂ ਹਾਸਲ ਕਰਨ ਵਾਲੇ ਵਿਦਿਆਰਥੀਆਂ ਦੀ ਹੌਂਸਲਾ ਅਫਜਾਈ ਕੀਤੀ ਅਤੇ ਵਿਦਿਆਰਥੀਆਂ ਨੂੰ ਭਵਿੱਖ ਵਿੱਚ ਇਸੇ ਤਰ੍ਹਾਂ ਹੀ ਸਖ਼ਤ ਮਿਹਨਤ ਕਰਕੇ ਜ਼ਿੰਦਗੀ ਵਿੱਚ ਉੱਚੇ ਮੁਕਾਮ ਹਾਸਿਲ ਕਰਨ ਲਈ ਪ੍ਰੇਰਿਤ ਕੀਤਾ। ਇਸ ਮੌਕੇ ਤੇ ਸਕੂਲ ਦੇ ਮੈਨੇਜਿੰਗ ਡਾਇਰੈਕਟਰ ਡਾ. ਮੰਗਲ ਸਿੰਘ ਕਿਸ਼ਨਪੁਰੀ ਜੀ, ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਬਿਕਰਮ ਮਜੀਠੀਆ ਦੇ ਸਿਆਸੀ ਦੇ ਸਿਆਸੀ ਸਲਾਹਕਾਰ ਲਖਬੀਰ ਸਿੰਘ ਗਿੱਲ, ਭੁਪਿੰਦਰ ਸਿੰਘ ਬਿੱਟੂ, ਨੰਬਰਦਾਰ ਹਰਪਾਲ ਸਿੰਘ ਲਾਡੀ, ਸਤਪਾਲ ਸਿੰਘ ਢੱਡੇ, ਵਿੱਕੀ ਭੰਡਾਰੀ, ਜਸਵੰਤ ਸਿੰਘ ਬਿੱਟੂ, ਹੀਰੋ ਕਲਸੀ, ਗੋਲਡੀ ਭੰਡਾਰੀ, ਜਸਪਿੰਦਰ ਸਿੰਘ ਕਾਹਲੋਂ ਪ੍ਰਿੰਸੀਪਲ ਮਜੀਠਾ, ਮੈਡਮ ਹਰਜਿੰਦਰਪਾਲ ਕੌਰ ਕਾਹਲੋੰ ਪ੍ਰਿੰਸੀਪਲ ਮਜੀਠਾ, ਵਾਈਸ ਚੇਅਰਮੈਨ ਅਸ਼ਵਨੀ ਕਪੂਰ, ਮੈਨੇਜਿੰਗ ਡਾਇਰੈਕਟਰ ਕੋਮਲ ਕਪੂਰ, ਵਰੁਨ ਭੰਡਾਰੀ, ਕਰਮਵੀਰ ਸਿੰਘ, ਏ . ਸੀ .ਰਾਜਵਿੰਦਰ ਕੌਰ, ਕੋਆਰਡੀਨੇਟਰ ਨਰਿੰਦਰਪਾਲ ਕੌਰ, ਸਮੂਹ ਸਟਾਫ, ਵਿਦਿਆਰਥੀ ਅਤੇ ਮਾਤਾ – ਪਿਤਾ ਮੌਜੂਦ ਸਨ

Share this News