ਪੁਲਿਸ ਨੇ 7 ਮਹੀਨਿਆਂ ਦੇ ਅਗਵਾ ਹੋਏ ਬੱਚੇ ਨੂੰ 4 ਘੰਟਿਆਂ ਦੇ ਅੰਦਰ ਅੰਦਰ ਲੱਭਕੇ ਕੀਤਾ ਵਾਰਸਾਂ ਦੇ ਹਵਾਲੇ

4677031
Total views : 5509537

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ


ਅੰਮ੍ਰਿਤਸਰ/ਗੁਰਨਾਮ ਸਿੰਘ ਲਾਲੀ

ਥਾਣਾਂ ‘ਡੀ’ ਡਵੀਜਨ ਦੇ ਇਲਾਕੇ ਵਿੱਚ 7ਮਹੀਨੇ ਦੇ ਬੱਚੇ ਨੂੰ ਅਗਵਾ ਕਰਨ ਦੇ ਦਰਜ ਮਾਮਲੇ ਨੂੰ ਹੱਲ ਕਰਦਿਆ 4 ਘੰਟਿਆਂ ਦੇ ਅੰਦਰ ਅੰਦਰ ਬੱਚੇ ਦੇ ਅਗਵਾਕਾਰਾਂ ਦਾ ਪਤਾ ਲਗਾਕੇ ਉਸ ਨੂੰ ਪੁਲਿਸ ਵਲੋ ਵਾਰਸਾਂ ਦੇ ਹਵਾਲੇ ਕੀਤਾ ਗਿਆ ਜਿਸ ਸਬੰਧੀ ਜਾਣਕਾਰੀ ਦੇਦਿਆਂ ਸ਼੍ਰੀ ਸੁਰਿੰਦਰ ਸਿੰਘ, ਪੀ.ਪੀ.ਐਸ, ਏ.ਸੀ.ਪੀ. ਸੈਟਰਲ, ਅੰਮ੍ਰਿਤਸਰ ਸ੍ਰੀਮਤੀ ਰੇਨੂੰ ਦੇਵੀ ਪਤਨੀ ਦਿਨੇਸ਼ ਵਾਸੀ ਜਿਲ੍ਹਾ ਉਨਾਓ, (ਉਤਰ ਪ੍ਰਦੇਸ਼) ਹਾਲ ਅੰਮ੍ਰਿਤਸਰ ਦੇ ਬਿਆਨ ਪਰ ਦਰਜ਼ ਰਜਿਸਟਰ ਹੋਇਆ ਕਿ ਮਿਤੀ 10-03-2023 ਨੂੰ ਵਕਤ ਕਰੀਬ 01:00 ਪੀ.ਐਮ ਵਜੇ ਦਿਨ ਮੁੱਦਈਆ ਦਾ ਬੱਚਾ ਉਮਰ ਕਰੀਬ 07 ਮਹੀਨੇ, ਜਿਸਨੂੰ ਵਿਜੈ ਕੁਮਾਰ ਬਲੈਕਮੇਲ ਕਰਨ ਅਤੇ ਮਾਰ ਦੇਣ ਦੀ ਨੀਯਤ ਨਾਲ ਅਗਵਾ ਕਰਕੇ ਲੈ ਗਿਆ ਸੀ।

।ਜਿਸ ‘ਤੇ ਕਾਰਵਾਈ ਕਰਦਿਆਂਇੰਸਪੈਕਟਰ ਰਣਜੀਤ ਸਿੰਘ, ਮੁੱਖ ਅਫਸਰ ਥਾਣਾ ਡੀ-ਡਵੀਜਨ ਅੰਮ੍ਰਿਤਸਰ ਦੀ ਨਿਗਰਾਨੀ ਹੇਠ ਐਸ.ਆਈ. ਰਕੇਸ਼ ਕੁਮਾਰ ਸਮੇਤ ਪੁਲਿਸ ਪਾਰਟੀ ਵੱਲੋ ਹਰ ਪਹਿਲੂ ਤੋਂ ਤਫਤੀਸ਼ ਕਰਦੇ ਹੋਏ ਕੜੀ ਮੁਸ਼ੱਕਤ ਕਰਕੇ ਕਰੀਬ 04 ਘੰਟਿਆਂ ਅੰਦਰ ਹੀ ਬੱਚੇ ਨੂੰ ਅਗਵਾ ਕਰਨ ਵਾਲੇ ਦੋਸ਼ੀ ਵਿਜੈ ਕੁਮਾਰ ਨੂੰ ਕਾਬੂ ਕਰਕੇ ਇਸ ਪਾਸੋਂ ਅਗਵਾਸ਼ੁਦਾ 07 ਮਹੀਨੇ ਦਾ ਬੱਚਾ ਬ੍ਰਾਮਦ ਕਰਕੇ ਬੱਚੇ ਨੂੰ ਉਸਦੀ ਮਾਤਾ ਸ੍ਰੀਮਤੀ ਰੇਨੂੰ ਦੇਵੀ ਦੇ ਹਵਾਲੇ ਕੀਤਾ ਗਿਆ। ਗ੍ਰਿਫਤਾਰ ਦੋਸ਼ੀ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਹਾਸਲ ਕਰਕੇ ਹੋਰ ਪੁੱਛਗਿੱਛ ਕੀਤੀ ਜਾਵੇਗੀ।

Share this News