ਸਾਲੀ ਨੇ ਹੀ ਜੀਜੇ ਨੂੰ ਲਗਾਇਆ ਸੀ ਚੂਨਾ! ਥਾਣਾਂ ਸਦਰ ਦੀ ਪੁਲਿਸ ਨੇ ਚੋਰੀ ਦਾ ਮਾਮਲਾ ਸੁਲਝਾਂਉਦਿਆਂ ਨਗਦੀ ਤੇ ਸੋਨਾ ਚੋਰੀ ਕਰਨ ਵਾਲੀ ਮਹਿਲਾ ਨੂੰ ਕੀਤਾ ਗ੍ਰਿਫਤਾਰ

4676827
Total views : 5509248

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ


ਅੰਮ੍ਰਿਤਸਰ/ਗੁਰਨਾਮ ਸਿੰਘ ਲਾਲੀ

ਪੁਲਿਸ ਕਮਿਸ਼ਨਰੇਟ ਹੇਠ ਆਂਉਦੇ ਥਾਣਾਂ ਸਦਰ ਵਿੱਚ 8 ਮਾਰਚ ਨੂੰ 88 ਫੁੱਟ ਰੋਡ ਤੇ ਇਕ ਘਰ ਵਿੱਚ ਹੋਈ ਚੋਰੀ ਦੇ ਮਾਮਲੇ ਨੂੰ ਪੁਲਿਸ ਨੇ ਸੁਲਝਾਂਉਦਿਆਂ ਚੋਰੀ ਦੀ ਘਟਨਾ ਨੂੰ ਅੰਜਾਮ ਦੇਣ ਵਾਲੀ ਮਦੁੱਈ ਦੀ ਸਾਲੀ ਨੂੰ ਕਾਬੂ ਕਰਕੇ ਉਸ ਪਾਸੋ ਚੋਰੀ ਕੀਤੀ 55,400 ਰੁਪਏ ਦੀ ਨਗਦੀ ਤੇ 2 ਸੋਨੇ ਦੀਆਂ ਮੁੰਦਰੀਆਂ ਤੇ ਚੈਨ ਬ੍ਰਾਮਦ ਕਰ ਲਈ ਹੈ। ਜਿਸ ਬਾਰੇ ਜਾਣਕਾਰੀ ਦੇਦਿਆ ਏ.ਸੀ.ਪੀ ਉਤਰੀ ਸ: ਵਰਿੰਦਰ ਸਿੰਘ ਖੋਸਾ ਨੇ ਦੱਸਿਆ ਕਿਇਹ ਮੁਕੱਦਮਾ ਮੁਦੱਈ ਬਲਵਿੰਦਰ ਸਿੰਘ ਕ੍ਰਿਪਾਲ ਕਲੋਨੀ, 88 ਫੁੱਟ ਰੋਡ, ਅੰਮ੍ਰਿਤਸਰ ਦੇ ਬਿਆਨ ਤੇ ਦਰਜ਼ ਰਜਿਸਟਰ ਹੋਇਆ ਕਿ ਉਸਦੇ ਘਰ ਵਿੱਚ ਉਸਦੀ ਪਤਨੀ ਤੇ ਲੜਕੀ ਰਹਿੰਦੇ ਹਨ ਅਤੇ ਉਸਦੇ ਘਰ ਤਿੰਨ ਦਿਨ ਪਹਿਲਾਂ ਉਸਦੀ ਸਾਲੀ ਮਨਪ੍ਰੀਤ ਕੌਰ ਉਰਫ ਮੰਨੂ ਪਤਨੀ ਗੁਰਮੀਤ ਸਿੰਘ ਵਾਸੀ ਪੱਟੀ, ਜਿਲ੍ਹਾ ਤਰਨ-ਤਾਰਨ, ਆਈ ਸੀ। ਉਹ, ਮਿਤੀ 08-03-2023 ਨੂੰ ਸਵੇਰੇ 05:30 ਵਜ਼ੇ, ਉੱਠਿਆ ਤਾਂ ਉਸਦੀ ਪੈਟ ਦੀ ਖੱਬੀ ਜੇਬ ਜੋ ਕਿਸੇ ਚੀਜ਼ ਨਾਲ ਕੱਟੀ ਹੋਈ ਸੀ, ਜਿਸ ਵਿੱਚ ਕ੍ਰੀਬ 12/13 ਸੋ ਰੁਪਏ ਤੇ ਘਰ ਦੀ ਚਾਬੀ ਵੀ ਗਾਇਬ ਸੀ।

ਜਿਸ ਬਾਰੇ ਉਸਨੇ, ਆਪਣੀ ਪਤਨੀ ਨੂੰ ਦੱਸਿਆ। ਇਸਤੋਂ ਬਾਅਦ ਦੋਨਾਂ ਨੇ ਆਪਣੇ ਘਰ ਵਿੱਚ ਪਈ ਅਲਮਾਰੀ ਨੂੰ ਵੇਖਿਆ ਤਾਂ ਜਿਸ ਵਿੱਚੋਂ ਕਰੀਬ 55 ਹਜ਼ਾਰ 400 ਰੁਪਏ (ਭਾਰਤੀ ਕਰੰਸੀ ਨੋਟ) ਅਤੇ 02 ਸੋਨੇ ਦੀਆਂ ਮੁੰਦਰੀਆਂ 01 ਸੋਨੇ ਦੀ ਚੈਨ ਗਾਇਬ ਸੀ। ਜੋ ਕੋਈ ਅਣਪਛਾਤਾ ਵਿਅਕਤੀ ਨਗਦੀ ਤੇ ਸੋਨੇ ਦੇ ਗਹਿਣੇ ਘਰ ਵਿੱਚੋਂ ਚੋਰੀ ਕਰਕੇ ਲੈ ਗਿਆ ਹੈ। ਜਿਸਤੇ ਥਾਣਾ ਸਦਰ ਵਿੱਖੇ ਮੁਕੱਦਮਾਂ ਦਰਜ਼ ਰਜਿਸਟਰ ਕੀਤਾ ਗਿਆ। ਮੁਕੱਦਮਾਂ ਨੂੰ ਟਰੇਸ ਕਰਨ ਲਈ ਸ਼੍ਰੀ ਪ੍ਰਭਜੋਤ ਸਿੰਘ ਵਿਰਕ, ਪੀ.ਪੀ.ਐਸ, ਏ.ਡੀ.ਸੀ.ਪੀ ਸਿਟੀ-2, ਅੰਮ੍ਰਿਤਸਰ ਦੇ ਦਿਸ਼ਾ ਨਿਰਦੇਸ਼ਾਂ ਤੇ ਇੰਸਪੈਕਟਰ ਮੋਹਿਤ ਕੁਮਾਰ ਮੁੱਖ ਅਫਸਰ ਥਾਣਾ ਸਦਰ ਅੰਮ੍ਰਿਤਸਰ ਦੀ ਪੁਲਿਸ ਪਾਰਟੀ ਵੱਲੋਂ ਮੁਕੱਦਮਾਂ ਦੀ ਹਰ ਪਹਿਲੂ ਤੋਂ ਤਫ਼ਤੀਸ਼ ਕਰਦੇ ਹੋਇਆ ਮਨਪ੍ਰੀਤ ਕੋਰ ਉਰਫ ਮੰਨੂ, ਨੂੰ ਮੁਦੱਈ ਦੇ ਘਰੋਂ ਕਾਬੂ ਕਰਕੇ ਇਸ ਪਾਸੋਂ ਚੋਰੀ ਦੇ 55 ਹਜਾਰ 400 ਰੁਪਏ,(ਭਾਰਤੀ ਕਰੰਸੀ ਨੋਟ), 02 ਸੋਨੇ ਦੀਆਂ ਮੁੰਦਰੀਆਂ, 01 ਸੋਨੇ ਦੀ ਚੈਨ ਬ੍ਰਾਮਦ ਕੀਤੀ ਗਈ। ਮਨਪ੍ਰੀਤ ਕੌਰ ਮੁਦੱਈ ਬਲਵਿੰਦਰ ਸਿੰਘ ਦੀ ਰਿਸ਼ਤੇਦਾਰੀ ਵਿੱਚ ਸਾਲੀ ਲੱਗਦੀ ਹੈ।

Share this News