ਨਗਰ ਸੁਧਾਰ ਟਰੱਸਟ ਅੰਮ੍ਰਿਤਸਰ ‘ਚ ਕਾਂਗਰਸ ਸਰਕਾਰ ਸਮੇ ਹੋਏ ਭ੍ਰਿਸ਼ਟਾਚਾਰ ਦਾ ਮਾਮਲਾ ਵਿਧਾਨ ਸਭਾ ‘ਚ ਗੂੰਝਿਆਂ

4676829
Total views : 5509253

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ


ਅੰਮ੍ਰਿਤਸਰ/ਗੁਰਨਾਮ ਸਿੰਘ ਲਾਲੀ

ਹਲਕਾ ਪੱਛਮੀ ਤੋ ਆਪ ਦੇ ਵਧਾਇਕ ਡਾ: ਜਸਬੀਰ ਸਿੰਘ ਸੰਧੂ ਨੇ ਪੰਜਾਬ ਵਿਧਾਨ ਸਭਾ ਵਿੱਚ ਕਾਂਗਰਸ ਸਰਕਾਰ ਸਮੇ ਚੇਅਰਮੈਨ ਸ੍ਰੀ ਦਿਨੇਸ਼ ਬੱਸੀ ਦੇ ਕਾਰਜਕਾਲ ਦੌਰਾਨ ਵੱਡੇ ਪੱਧਰ ‘ਤੇ ਹੋਏ ਭ੍ਰਿਸ਼ਟਾਚਾਰ ਦਾ ਮੁੱਦਾ ਉਠਾਉਦਿਆਂ ਸਰਕਾਰ ਤੋ ਪੁੱਛਿਆ ਕਿ ਦਿਨੇਸ਼ ਬੱਸੀ ਵਿਰੁੱਧ ਵਿਜੀਲੈਸ ਵਲੋ ਕੀਤੀ ਜਾ ਰਹੀ ਪੜਤਾਲ ਕਿਸ ਮੁਕਾਮ ਤੱਕ ਪੁੱਜੀ ਹੈ।ਜੋ ਮਾਣਯੋਗ ਹਾਈਕੋਰਟ ਦੇ ਹੁਕਮਾਂ ਮੁਤਾਬਿਕ ਏ.ਆਈ.ਜੀ ਜਾਂ ਉਸ ਤੋ ਉਪਰਲੇ ਰੈਕ ਦੇ ਅਧਿਕਾਰੀ ਵਲੋ ਕੀਤੀ ਜਾਣੀ ਸੀ।

ਵਧਾਇਕ ਡਾ: ਜਸਬੀਰ ਸਿੰਘ ਸੰਧੂ ਨੇ ਦੋਸ਼ੀ ਠੇਕੇਦਾਰਾਂ ਅਤੇ ਅਧਿਕਾਰੀਆਂ ਵਿਰੁੱਧ ਕਾਰਵਾਈ ਦੀ ਰੱਖੀ ਮੰਗ

ਡਾ: ਸੰਧੂ ਨੇ ਵਿਧਾਨ ਸਭਾ ‘ਚ ਲੜੀ ਨੰ: 18 ਦੇ ਸਵਾਲ ਨੰਬਰ 201 ‘ਚ ਖੁਲਾਸਾ ਕੀਤਾ ਕਿ-

ਸਾਬਕਾ ਚੇਅਰਮੈਨ ਦਿਨੇਸ਼ ਬੱਸੀ ਦੇ ਕਾਰਜਕਾਲ ਦੌਰਾਨ 70 ਅਜਿਹੀਆਂ ਠੇਕੇਦਾਰੀ ਫਰਮਾਂ ਨੂੰ ਗਲਤ ਤਰੀਕੇ ਨਾਲ ਰਜਿਸਟਰਡ ਕੀਤਾ ਗਿਆ ਸੀ, ਜੋ ਫਰਮਾਂ ਕੰਮ ਕਰਨ ਦੇ ਯੋਗ ਨਹੀ ਸਨ ਉਨਾਂ ਨੂੰ 250 ਕਰੋੜ ਰੁਪਏ ਰੁਪਏ ਦਾ ਕੰਮ ਕਿਵੇ ਅਲਾਟ ਕੀਤੇ ਗਏ ਹਨ,ਜੋ ਜਾਂਚ ਦਾ ਵੱਡਾ ਵਿਸ਼ਾ ਹੈ।

ਇਥੇ ਹੀ ਬੱਸ ਨਹੀ ਜਿਹੜੇ ਹੁਣ ਤੱਕ ਕੰਮ ਹੋਏ ਹਨ ਉਨਾਂ ਵਿੱਚ ਘਟੀਆ ਤੇ ਪੁਰਾਣੇ ਮਟੀਰੀਅਲ ਦੀ ਵਰਤੋ ਕਰਕੇ ਨਵੇ ਸਮਾਨ ਦੀ ਅਦਾਇਗੀ ਕੀਤੀ ਹੈ,ਜਿਸ ਦੇ ਜਵਾਬ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਨੇ ਦੱਸਿਆ ਕਿ ਇਸ ਮਾਮਲੇ ਦੀ ਜਾਂਚ ਚੱਲ ਰਹੀ ਵਿਸ਼ੇਸ ਤਕਨੀਕੀ ਟੀਮ ਵਲੋ ਹੁਣ ਤੱਕ ਕੀਤੇ ਕੰਮਾਂ ਦੀ ਪਵਤਾਲ ਕੀਤੀ ਜਾ ਰਹੀ ਹੈ।ਜਿਸ ਦੀ ਰਿਪੌਰਟ ਆਉਣ ਤੇ ਸਾਬਕਾ ਚੇਅਰਮੈਨ ਬੱਸੀ ਵੇਲੇ ਬਣੀਆਂ ਫਰਮਾਂ ਵਿਰੁੱਧ ਜਿਥੇ ਕਾਰਵਾਈ ਕੀਤੀ ਜਾਏਗੀ ਉਥੇ ਉਨਾਂ ਅਧਿਕਾਰੀਆਂ ਤੇ ਪ੍ਰਾਈਵੇਟ ਆਦਮੀਆ ਵਿਰੁੱਧ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਏਗੀ ਜਿੰਨਾ ਦੀ ਇਸ ‘ਚ ਸ਼ਮੂਲੀਅਤ ਪਾਈ ਗਈ।ਜਿਸ ‘ਤੇ ਵਧਾਇਕ ਡਾ: ਸੰਧੂ ਨੇ ਸ਼ਤੁੰਸਟੀ ਪ੍ਰਗਟ ਕਰਦਿਆਂ ਕਿ ਅੰਮ੍ਰਿਤਸਰ ਸ਼ਹਿਰ ਵਿੱਚ ਨਗਰ ਸੁਧਾਰ ਟਰੱਸਟ ਰਾਹੀ ਹੋਏ ਸਰਕਾਰੀ ਪੈਸੇ ਦਾ ਦੁਰਉਪਯੋਗ ਕਰਨ ਵਾਲੇ ਅਧਿਕਾਰੀਆਂ ਤੇ ਬਣੀਆਂ ਜਾਅਲੀ ਫਰਮਾਂ ਵਿਰੁੱਧ ਕਾਰਵਾਈ ਕਰਕੇ ਪੈਸੇ ਦੀ ਭਰਪਾਈ ਕੀਤੀ ਜਾਏ। ਜਦੋਕਿ ਡਾ: ਸੰਧੂ ਨੇ ਸਦਨ ਵਿੱਚ ਦੱਸਿਆ ਕਿ ਆਪ ਸਰਕਾਰ ਵਲੋ ਨਗਰ ਸੁਧਾਰ ਟਰੱਸਟ ‘ਚ ਕਿਸੇ ਤਰਾਂ ਦਾ ਵੀ ਭ੍ਰਿਸ਼ਟਾਚਾਰ ਸਹਿਣ ਨਹੀ ਕੀਤਾ ਜਾਏਗਾ।

Share this News