ਸਰਕਾਰੀ ਸਕੂਲਾਂ ਵਿੱਚ ਦਾਖਲਾ ਵਧਾਉਣ ਲਈ ਜਿਲਾ ਸਿੱਖਿਆ ਅਫਸਰ ਨੇ ਅਧਿਆਪਕਾਂ ਨਾਲ ਕੀਤੀ ਮੀਟਿੰਗ

4676828
Total views : 5509250

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ


ਅੰਮ੍ਰਿਤਸਰ/ਜਸਕਰਨ ਸਿੰਘ

ਪੰਜਾਬ ਸਰਕਾਰ ਸਕੂਲ ਸਿੱਖਿਆ ਵਿਭਾਗ ਵੱਲੋਂ ਸਰਕਾਰੀ ਸਕੂਲਾਂ ਦੇ ਵਿੱਚ ਦਾਖਲਾ ਵਧਾਉਣ ਲਈ ਵਿਦਿਆਰਥੀਆਂ ਦੀ ਰਜਿਸਟ੍ਰੇਸ਼ਨ ਕਰਨ ਸਬੰਧੀ ਮਿਲੇ ਹੁਕਮਾਂ ਦੇ ਅਨੁਸਾਰ ਸ ਜਗਰਾਜ ਸਿੰਘ ਰੰਧਾਵਾ ਜ਼ਿਲ੍ਹਾ ਸਿੱਖਿਆ ਅਫਸਰ ਸੈਕੰਡਰੀ ਅੰਮ੍ਰਿਤਸਰ ਦੀ ਅਗਵਾਈ ਹੇਠ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵੱਲਾ ਵਿਖੇ ਬਲਾਕ ਅੰਮ੍ਰਿਤਸਰ-1 ਅੰਮ੍ਰਿਤਸਰ-2 ਦੇ ਸਮੂਹ ਸਕੂਲ ਮੁਖੀਆਂ ਦੇ ਮੀਟਿੰਗ ਕੀਤੀ ਗਈ| ਜਿਸ ਵਿੱਚ ਸ ਬਲਰਾਜ ਸਿੰਘ ਢਿੱਲੋਂ ਉਪ ਜ਼ਿਲ੍ਹਾ ਸਿੱਖਿਆ ਅਫਸਰ ਸੈਕੰਡਰੀ,ਇਨਰੋਲਮੈਂਟ ਦੇ ਜ਼ਿਲ੍ਹਾ ਕੋਆਰਡੀਨੇਟਰ ਸ੍ਰੀ ਦੀਪਕ ਕੁਮਾਰ ਅਤੇ ਸ੍ਰੀ ਰਜੇਸ਼ ਖੰਨਾ ਹਾਜ਼ਰ ਹੋਏ| ਇਸ ਮੌਕੇ ਤੇ ਸ੍ਰੀ ਦੀਪਕ ਕੁਮਾਰ ਜੀ ਨੇ ਬਲਾਕ 1 ਅਤੇ 2 ਦੇ ਵੱਖ-ਵੱਖ ਸਕੂਲਾਂ ਦੇ ਦਾਖਲੇ ਸਬੰਧੀ ਸਕੂਲ ਮੁਖੀਆਂ ਨਾਲ ਡਾਟਾ ਸ਼ੇਅਰ ਕੀਤਾ|

ਉਹਨਾਂ ਨੇ ਪਿਛਲੇ ਸਾਲ ਦਾਖਲ ਹੋਏ ਬੱਚਿਆਂ ਦੀ ਗਿਣਤੀ ਅਨੁਸਾਰ ਇਸ ਸਾਲ ਦੀ ਇਨਰੋਲਮੈਟ ਅਨੁਸਾਰ ਵਿਦਿਆਰਥੀਆਂ ਦਾ ਤੁਲਨਾਤਮਿਕ ਅਧਿਐਨ ਪੇਸ਼ ਕੀਤਾ। ਉਹਨਾਂ ਦੱਸਿਆ ਕਿ ਬਲਾਕ ਨੋਡਲ ਅਫਸਰ ਸਹਿਬਾਨ ਆਪਣੇ ਅਧੀਨ ਪੈਂਦੇ ਸਕੂਲਾਂ ਤੋਂ ਆਏ ਰੋਜ਼ਾਨਾ ਡਾਟਾ ਲੈਕੇ ਗੂਗਲ ਫਾਰਮ ਵਿਚ ਭਰਨ ਤਾਂ ਜੋ ਜ਼ਿਲ੍ਹਾ ਪੱਧਰ ਤੇ ਡਾਟਾ ਕੰਨਸੋਲੀਡੇਟ ਕਰਕੇ ਰੋਜ਼ਾਨਾ ਰਿਪੋਰਟ ਮੁੱਖ ਦਫ਼ਤਰ ਨੂੰ ਭੇਜੀ ਜਾ ਸਕੇ| ਉਨ੍ਹਾਂ ਕਿਹਾ ਕਿ ਸਕੂਲ ਮੁਖੀਆਂ ਨੂੰ ਆਪਣੇ ਸਕੂਲ ਮੈਨਜਮੈਂਟ ਕਮੇਟੀ ਦੇ ਰਾਹੀਂ ਵਿਦਿਆਰਥੀਆਂ ਨੂੰ ਆਪਣੇ ਸਕੂਲ ਵਿਚ ਦਾਖਲੇ ਲਈ ਉਤਸ਼ਾਹਤ ਕਰਨਾ ਚਾਹੀਦਾ ਹੈ। ਸ੍ਰੀ ਰਜੇਸ਼ ਖੰਨਾ ਨੇ ਵੀ ਆਪਣੇ ਤਜਰਬੇ ਦੇ ਵਿੱਚੋਂ ਦਾਖਲਾ ਵਧਾਉਣ ਲਈ ਵਿਉਂਤਬੰਦੀ ਅਤੇ ਢੰਗ ਦੱਸੇ|

ਸ ਬਲਰਾਜ ਸਿੰਘ ਢਿਲੋ ਉਪ ਜ਼ਿਲ੍ਹਾ ਸਿੱਖਿਆ ਅਫਸਰ ਸੈਕੰਡਰੀ ਸਿੱਖਿਆ ਅੰਮ੍ਰਿਤਸਰ ਵੱਲੋਂ ਦਾਖਲਾ ਮੁਹਿੰਮ ਤੇਜ਼ ਕਰਨ ਤੋਂ ਇਲਾਵਾ ਆਧਾਰ ਕਾਰਡ ਸ਼ੀਡਿੰਗ ਸਬੰਧਤ ਜਾਣਕਾਰੀ ਦਿੱਤੀ| ਉਹਨਾਂ ਨੇ ਦੱਸਿਆ ਕਿ ਜੇਕਰ ਵਜੀਫਾ ਪ੍ਰਾਪਤੀ ਵਿੱਚ ਵਿਦਿਆਰਥੀ ਨੂੰ ਜੇਕਰ ਕੋਈ ਮੁਸ਼ਕਲ ਆਉਂਦੀ ਹੈ ਇਸ ਸਬੰਧੀ ਸਬੰਧਤ ਸਕੂਲ ਦਾ ਮੁੱਖੀ ਜ਼ਿੰਮੇਵਾਰ ਹੋਵੇਗਾ|ਇਸ ਮੌਕੇ ਤੇ ਬਲਾਕ ਨੋਡਲ ਅਫ਼ਸਰ ਸ੍ਰੀਮਤੀ ਗੁਰਵਿੰਦਰ ਕੋਰ ਪ੍ਰਿੰਸੀਪਲ ਸਰਕਾਰੀ ਸੀਨੀ ਸੈਕੰ ਸਕੂਲ ਤਲਵੰਡੀ ਦਸੌਂਧਾ ਸਿੰਘ,ਸ੍ਰੀਮਤੀ ਆਗੂ ਸਰੀਨ ਪ੍ਰਿੰਸੀਪਲ ਸਰਕਾਰੀ ਸੀਨੀ ਸੈਕੰ ਸਕੂਲ ਵੱਲਾ ਅਤੇ ਵੱਖ-ਵੱਖ ਸਕੂਲ ਤੋਂ ਆਏ ਸਕੂਲ ਮੁੱਖੀ ਹਾਜਰ ਸਨ।

Share this News