ਅੰਮਿ੍ਤਸਰ ਬਾਈਪਾਸ ਤੋਂ ਜੰਡਿਆਲਾ ਗੁਰੂ ਤੱਕ ਜੀ ਟੀ ਰੋਡ ਕਿਨਾਰੇ ਲੱਗਣਗੇ ਫੁੱਲਾਂ ਦੇ ਸ਼ਾਨਦਾਰ ਰੁੱਖ

4878723
Total views : 5841337

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
57 ਲੱਖ ਦਾ ਅੰਕੜਾ ਕੀਤਾ ਪਾਰ


ਅੰਮਿ੍ਤਸਰ/ਗੁਰਨਾਮ ਸਿੰਘ ਲਾਲੀ

ਅੰਮਿ੍ਤਸਰ ਆਉਣ ਵਾਲੇ ਸੈਲਾਨੀਆਂ ਨੂੰ ਜੀ ਆਇਆਂ ਕਹਿਣ ਲਈ ਜੀ ਟੀ ਰੋਡ ਦੇ ਦੋਵੇਂ ਪਾਸੇ ਫੁੱਲਾਂ ਦੇ ਸ਼ਾਨਦਾਰ ਰੁੱਖ ਲਗਾਏ ਜਾਣਗੇ ਅਤੇ ਇਸ ਨੇਕ ਕੰਮ ਦੀ ਸ਼ੁਰੂਆਤ ਅੱਜ ਲੋਕ ਨਿਰਮਾਣ ਵਿਭਾਗ ਦੇ ਕੈਬਨਿਟ ਮੰਤਰੀ ਸ ਹਰਭਜਨ ਸਿੰਘ ਈ ਟੀ ਓ ਨੇ ਆਪਣੇ ਹੱਥੀਂ ਦਰਖਤ ਲਗਾ ਕੇ ਕਰ ਦਿੱਤੀ। ਇਸ ਮੌਕੇ ਉਨ੍ਹਾਂ ਦੱਸਿਆ ਕਿ ਜੰਡਿਆਲਾ ਗੁਰੂ ਤੱਕ ਇਹ ਵੱਡ ਅਕਾਰੀ ਬੂਟੇ ਲਗਾਏ ਜਾਣਗੇ, ਜੋ ਕੁਝ ਕਿ ਛੇਤੀ ਹੀ ਵੰਨ ਸੁਵੰਨੇ ਫੁੱਲਾਂ ਨਾਲ ਲੱਦੇ ਨਜ਼ਰ ਆਉਣਗੇ। ਉਨ੍ਹਾਂ ਕਿਹਾ ਕਿ ਗੁਰੂ ਨਗਰੀ ਵਿਚ ਰੋਜ਼ਾਨਾ ਲੱਖਾਂ ਸ਼ਰਧਾਲੂ ਦੇਸ਼ ਵਿਦੇਸ਼ ਤੋਂ ਆਉਂਦੇ ਹਨ ਅਤੇ ਉਨ੍ਹਾਂ ਨੂੰ ਵਧੀਆ ਵਾਤਾਵਰਣ ਦੇਣਾ ਸਾਡੇ ਸਾਰਿਆਂ ਦਾ ਫਰਜ ਹੈ।

ਈ. ਟੀ .ਓ ਨੇ ਕੀਤੀ ਨੇਕ ਕੰਮ ਦੀ ਆਪਣੇ ਹੱਥੀਂ ਸ਼ੁਰੂਆਤ

ਦੱਸਣਯੋਗ ਹੈ ਕਿ ਕੈਬਨਿਟ ਮੰਤਰੀ ਸ ਹਰਭਜਨ ਸਿੰਘ ਦੀ ਪਹਿਲ ਕਦਮੀ ਉਤੇ ਨੈਸ਼ਨਲ ਹਾਈਵੇ ਅਥਾਰਟੀ ਨੇ ਇਹ ਬੂਟੇ ਲਗਾਉਣ ਲਈ 59 ਲੱਖ ਰੁਪਏ ਦਾ ਫੰਡ ਜਾਰੀ ਕੀਤਾ ਹੈ ਅਤੇ ਲੋਕ ਨਿਰਮਾਣ ਵਿਭਾਗ ਦੇ ਐਕਸੀਅਨ ਸ ਸਤਿੰਦਰ ਸਿੰਘ ਦੀ ਅਗਵਾਈ ਹੇਠ ਪਲਾਂਟੇਸ਼ਨ ਦਾ ਇਹ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ। ਇਸ ਮੌਕੇ ਮੰਤਰੀ ਸਾਹਿਬ ਦੇ ਧਰਮ ਪਤਨੀ ਸ੍ਰੀਮਤੀ ਸੁਹਿੰਦਰ ਕੌਰ, ਸ੍ਰੀ ਅਨਿਲ ਸੂਰੀ, ਸ੍ਰੀ ਮਤੀ ਸੁਨੈਨਾ ਰੰਧਾਵਾ, ਐਕਸੀਅਨ ਜਨਾਬ ਅਬਦੁੱਲਾ ਖਾਨ, ਇੰਜੀਨੀਅਰ ਸ੍ਰੀ ਦਿਆਲ ਸ਼ਰਮਾ ਅਤੇ ਹੋਰ ਪਤਵੰਤੇ ਅਤੇ ਪਾਰਟੀ ਵਰਕਰ ਹਾਜ਼ਰ ਸਨ।

Share this News