ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਤਰਨ ਤਾਰਨ ਵੱਲੋਂ ਮਾਈ ਭਾਗੋ ਮਲਟੀਸਪੈਸੀਲੀਟੀ ਹਸਪਤਾਲ, ਜ਼ਿਲ੍ਹਾ ਤਰਨ ਤਾਰਨ ਵਿਖੇ ਅੰਤਰਰਾਸ਼ਟਰੀ ਮਹਿਲਾ ਦਿਵਸ ਮਨਾਇਆ ਗਿਆ

4675720
Total views : 5507565

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ


ਤਰਨ ਤਾਰਨ, /ਲਾਲੀ ਕੈਰੋ, ਬੱਬੂ ਬੰਡਾਲਾ

ਸ਼੍ਰੀਮਤੀ ਪ੍ਰਿਆ ਸੂਦ, ਮਾਨਯੋਗ ਜ਼ਿਲ੍ਹਾ ਅਤੇ ਸੈਸ਼ਨਜ਼ ਜੱਜ, ਤਰਨ ਤਾਰਨ, ਸ਼੍ਰੀਮਤੀ ਪ੍ਰਤਿਮਾ ਅਰੋੜਾ, ਚੀਫ ਜੁਡੀਸ਼ੀਅਲ ਮੈਜੀਸਟਰੇਟ-ਕਮ-ਸਕੱਤਰ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਤਰਨ ਤਾਰਨ, ਵਕੀਲ ਸ਼੍ਰੀ ਮਨਦੀਪ ਸਿੰਘ, ਵਕੀਲ ਹਰਪ੍ਰੀਤ ਕੌਰ ਤਰਨ ਤਾਰਨ, ਵੱਲੋਂ ਮਾਈ ਭਾਗੋ ਮਲਟੀਸਪੈਸ਼ਲਟੀ ਹਸਪਤਾਲ, ਜ਼ਿਲ੍ਹਾ ਤਰਨ ਤਾਰਨ ਵਿਖੇ ਅੰਤਰਰਾਸ਼ਟਰੀ ਮਹਿਲਾ ਦਿਵਸ ਮਨਾਇਆ ਗਿਆ। ਜਿਸ ਵਿੱਚ ਕਾਲਜ ਦੇ ਮੈਨੀਜਿੰਗ ਡਾਇਰੈਕਟਰ, ਸ੍ਰ. ਇੰਦਰਪਾਲ ਸਿੰਘ, ਜਸਮੀਤ ਸਿੰਘ, ਹਰਜਿੰਦਰ ਕੌਰ, ਡਾਕਟਰ ਅਮਰਜੀਤ ਕੌਰ ਭੁੱਲਰ, ਜਨਾਨਾ ਰੋਗਾਂ ਦੇ ਮਾਹਿਰ ਅਤੇ ਡਾਕਟਰ ਕੁਨਾਲ ਗੁਪਤਾਂ ਐਮ ਡੀ. ਮੈਡੀਕਲ,ਕਾਲਜ ਸਟਾਫ ਅਤੇ ਵਿਦਿਆਰਥੀ ਹਾਜ਼ਰ ਰਹੇ।
ਜਿਸ ਵਿੱਚ ਮਾਨਯੋਗ ਸ਼੍ਰੀਮਤੀ ਪ੍ਰਿਆ ਸੂਦ ਜ਼ਿਲ੍ਹਾ ਅਤੇ ਸੈਸ਼ਨਜ਼, ਤਰਨ ਤਾਰਨ ਨੇ ਦੱਸਿਆ ਕਿ ਅੰਤਰ ਰਾਸ਼ਟਰੀ ਮਹਿਲਾ ਦਿਵਸ ਮਨਾਉਣ ਦੀ ਪਰੰਪਰਾ 1908 ਵਿਚ ਅਮਰੀਕਾ ਅੰਦਰ ਮਨਾਉਣ ਤੋਂ ਸ਼ੁਰੂ ਹੋਇਆ ਜੋ ਕਿ ਉਥੇ 28 ਫਰਵਰੀ ਨੂੰ ਮਨਾਇਆ ਜਾਂਦਾ ਸੀ। ਉਸਤੋਂ ਬਾਅਦ 1910 ਵਿਚ ਕੂਪਨਗੇਹ ਵਿਖੇ ਇਕ ਅੰਤਰਰਾਸ਼ਟੀ ਕਾਨਫਰੰਸ ਹੋਈ ਜਿਸ ਵਿਚ ਮਹਿਲਾਵਾਂ ਨੂੰ ਆਜ਼ਾਦੀ, ਕਲਿਆਣ ਅਤੇ ਜਾਗ੍ਰਿਤੀ ਲਈ ਵਿਸ਼ਵ ਪੱਧਰ ‘ਤੇ ਇਕ ਦਿਨ ਨਿਸ਼ਚਿਤ ਕਰਨ ਦਾ ਫੈਸਲਾ ਕੀਤਾ ਗਿਆ। 
ਸ਼੍ਰੀਮਤੀ ਪ੍ਰਤਿਮਾ ਅਰੋੜਾ, ਚੀਫ ਜੁਡੀਸ਼ੀਅਲ ਮੈਜੀਸਟਰੇਟ-ਕਮ-ਸਕੱਤਰ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਤਰਨ ਤਾਰਨ, ਨੇ ਆਖਿਆ ਇਸ ਦਿਵਸ ਦੇ ਮਾਅਨਿਆਂ ਬਾਰੇ ਦੇਸ਼ ਵਿਚ 80% ਔਰਤਾਂ ਨੂੰ ਪਤਾ ਹੀ ਨਹੀਂ ਹੈ ਕਿ ਇਕ ਦਿਨ ਉਨ੍ਹਾਂ ਦਾ ਵੀ ਹੁੰਦਾ ਹੈ। ਮਿਹਨਤ ਮਜ਼ਦੂਰੀ ਕਰਕੇ ਆਪਣੇ ਪਰਿਵਾਰ ਨੂੰ ਪਾਲਣ ਵਾਲੀਆਂ ਔਰਤਾਂ ਨੂੰ ਰਾਸ਼ਟਰੀ ਮਹਿਲਾ ਦਿਵਸ ਦੇ ਹੋਣ ਜਾਂ ਨਾ ਹੋਣ ਨਾਲ ਕੋਈ ਵੀ ਫਰਕ ਨਹੀਂ ਪੈਂਦਾ।

ਸ਼੍ਰੀ ਮਨਦੀਪ ਸਿੰਘ ਵਕੀਲ  ਨੇ ਦੱਸਿਆ ਕਿ ਸਾਡੇ ਦੇਸ਼ ਵਿੱਚ ਔਰਤਾਂ ਨੂੰ ਸ਼ੁਰੂ ਤੋਂ ਹੀ ਬਹੁਤ ਸਨਮਾਨ ਕੀਤਾ ਜਾਂਦਾ ਰਿਹਾ ਹੈ ਜਿਸ ਦੀ ਉਦਾਹਰਣ ਸਾਡੇ ਸਮਾਜ ਵਿੱਚ ਆਮ ਦੇਖੀ ਜਾ ਸਕਦੀ ਹੈ ਜਿਵੇ ਕਿ ਮੰਦਰਾਂ ਵਿੱਚ ਹਰ ਭਗਵਾਨ ਦੇ ਨਾਲ ਦੇਵੀ ਦੀ ਮੂਰਤੀ ਹੁੰਦੀ ਹੈ। ਬਲਕਿ ਕਈ ਮੰਦਰ ਤਾਂ ਸਿਰਫ ਦੇਵੀਆਂ ਦੇ ਹੀ ਹੁੰਦੇ ਹਨ। ਇਸ ਤੋਂ ਇਲਾਵਾ ਕੋਈ ਵੀ ਹਵਨ ਜਾ ਪੂਜਾ ਪਾਠ ਦਾ ਕੰਮ ਪਤਨੀ ਤੋਂ ਬਿਨਾ ਪੂਰਾ ਨਹੀਂ ਹੋ ਸਕਦਾ। ਸਾਡੇ ਪੰਜਾਬ ਦੇ ਇਤਿਹਾਸ ਵਿੱਚ ਵੀ ਹਰ ਅੰਦੋਲਨ ਦੇ ਵਿੱਚ ਮਹਿਲਾਵਾਂ ਦਾ ਵੱਧ ਚੜ ਕਿ ਰੋਲ ਰਿਹਾ ਹੈ ਜਿਸ ਦੀ ਉਦਾਹਰਣ ਗੁਰੂ ਗੋਬਿੰਦ ਸਿੰਘ ਜੀ ਦਾ ਯੁੱਧ ਵਿੱਚ ਸਾਥ ਛੱਡ ਕਿ ਗਏ ਸਿੰਘਾਂ ਨੂੰ ਮਾਈ ਭਾਗੋ ਵੱਲੋਂ ਉਤਸਾਹਿਤ ਕਰਕੇ ਵਾਪਸ ਯੁੱਧ ਵਿੱਚ ਭੇਜਣਾ ਅਤੇ ਖਿਦਰਾਨੇ ਦੀ ਢਾਬ ਅੱਜ ਕੱਲ ਮੁਕਤਸਰ ਵਿੱਚ ਚਾਲੀ ਮੁਕਤਿਆਂ ਦਾ ਸ਼ਹੀਦ ਹੋਣਾ ਸ਼ਾਮਿਲ ਹੈ।
ਮਿਸ. ਹਰਪ੍ਰੀਤ ਕੌਰ ਵਕੀਲ ਸਾਹਿਬ ਜੀ ਨੇ ਦੱਸਿਆ ਕਿ ਅੱਜ ਦੀ ਤਰੀਕ ਵਿੱਚ ਔਰਤ ਹੀ ਔਰਤ ਦੀ ਦੁਸ਼ਮਣ ਬਣੀ ਹੋਈ ਹੈ। ਅੱਜ ਦੀ ਤਰੀਕ ਵਿੱਚ ਮੁੰਡਾ ਪਾਉਣ ਦੇ ਲਾਲਚ ਵਿੱਚ ਭਰੂਣ ਹੱਤਿਆ ਨੂੰ ਔਰਤ ਹੀ (ਦਾਦੀ, ਨਾਨੀ, ਮਾਂ) ਵਧਾਵਾ ਦੇ ਰਹੀ ਹੈ। ਮਾਂ ਹੀ ਘਰ ਵਿੱਚ ਮੁੰਡੇ ਅਤੇ ਕੁੜੀ ਵਿੱਚ ਵਿਤਕਰਾ ਕਰਨਾ ਬਚਪਨ ਤੋਂ ਹੀ ਸ਼ੁਰੂ ਕਰ ਦਿੰਦੀ ਹੈ। ਸਾਨੂੰ ਇਸ ਤਰ੍ਹਾਂ ਨਹੀਂ ਕਰਨਾ ਚਾਹੀਦਾ। ਸਾਨੂੰ ਬਚਪਨ ਤੋਂ ਹੀ ਦੌਨਾਂ ਦੀ ਪਰਵਰਿਸ਼ ਇਕੋਂ ਜਿਹੀ ਕਰਨੀ ਚਾਹੀਦੀ ਹੈ। ਇਸ ਤੋਂ ਇਲਾਵਾਂ ਵਕੀਲ ਸਾਹਿਬ ਨੇ ਲੜਕੀਆਂ ਦੇ ਅਧਿਕਾਰਾ ਬਾਰੇ ਜਾਗਰੂਕ ਕਰਵਿਆ। ਉਹਨਾਂ ਦੱਸਿਆ ਕਿ ਲੋਅਰ ਕੋਰਟ ਤੋਂ ਲੈ ਕਿ ਸੁਪਰੀਮ ਕੋਰਟ ਤੱਕ ਔਰਤਾਂ ਨੂੰ ਮੁਫਤ ਵਕੀਲ ਮਿਲਦੇ ਹਨ। ਪ੍ਰੀ-ਇੰਸਟੀਟਿਊਸ਼ਨ ਮੀਡੀਏਸ਼ਨ, ਮੀਡੀਏਸ਼ਨ ਅਤੇ ਨੈਸ਼ਨਲ ਲੋਕ ਅਦਾਲਤ ਵਿੱਚ ਵੀ ਔਰਤਾਂ ਦੇ ਕੇਸ ਲਗਾਏ ਜਾਂਦੇ ਹਨ।
ਆਖਰ ਵਿੱਚ ਮਾਨਯੋਗ ਸ਼੍ਰੀਮਤੀ ਪ੍ਰਿਆ ਸੂਦ ਜ਼ਿਲ੍ਹਾ ਅਤੇ ਸੈਸ਼ਨਜ਼, ਤਰਨ ਤਾਰਨ ਨੇ ਮਹਿਲਾ ਹੈਲਪਲਾਈਨ ਨੰ. 1091 ਅਤੇ 181, ਬੱਚਿਆਂ ਦਾ ਹਲਪਲਾਈਨ ਨੰ. 1098, 112 ਅਤੇ ਕਾਨੂੰਨੀ ਸਹਾਇਤਾ ਲਈ 1968 ਟੋਲਫਰੀ ਨੰਬਰਾਂ ਬਾਰੇ ਜਾਣਕਾਰੀ ਦਿੱਤੀ। ਅੰਤਰਰਾਸ਼ਟਰੀ ਮਹਿਲਾ ਦਿਵਸ ਦੀ ਕਾਲਜ ਦੇ ਮੈਨੀਜਿੰਗ ਡਾਇਰੈਕਟਰ, ਸ੍ਰ. ਇੰਦਰਪਾਲ ਸਿੰਘ, ਜਸਮੀਤ ਸਿੰਘ, ਹਰਜਿੰਦਰ ਕੌਰ, ਡਾਕਟਰ ਅਮਰਜੀਤ ਕੌਰ ਭੁੱਲਰ, ਜਨਾਨਾ ਰੋਗਾਂ ਦੇ ਮਾਹਿਰ ਅਤੇ ਡਾਕਟਰ ਕੁਨਾਲ ਗੁਪਤਾਂ ਐਮ ਡੀ. ਮੈਡੀਕਲ,ਕਾਲਜ ਸਟਾਫ ਅਤੇ ਵਿਦਿਆਰਥੀਆਂ ਨੂੰ ਵਧਾਈ ਦਿੱਤੀ।

Share this News