Total views : 5509755
ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ
ਅੰਮ੍ਰਿਤਸਰ/ਗੁਰਨਾਮ ਸਿੰਘ ਲਾਲੀ
ਏਸੀਪੀ ਵਰਿੰਦਰ ਸਿੰਘ ਖੋਸਾ ਨੇ ਦੱਸਿਆ ਕਿ ਮੁੱਖ ਅਫ਼ਸਰ ਥਾਣਾ ਸਿਵਲ ਲਾਈਨ,ਅੰਮ੍ਰਿਤਸਰ, ਇੰਸਪੈਕਟਰ ਗਗਨਦੀਪ ਸਿੰਘ ਦੀ ਅਗਵਾਈ ਹੇਠ ਐਸ.ਆਈ ਨਿਰਮਲ ਸਿੰਘ ਸਮੇਤ ਪੁਲਿਸ ਪਾਰਟੀ ਗਸ਼ਤ ਦੇ ਸਬੰਧ ਵਿੱਚ ਸ਼ੈਸ਼ਨ ਚੌਕ ਮਜੂਦ ਸਨ ਤਾਂ ਸੂਚਨਾਂ ਮਿਲੀ ਕਿ ਆਈਰਸ਼ ਬੀਚ ਪੱਬ, ਮਾਲ ਰੋਡ, ਅੰਮ੍ਰਿਤਸਰ ਦਾ ਮਾਲਕ ਪ੍ਰਿੰਸ ਮਲਹੋਤਰਾ, ਜਤਿੰਦਰ ਵਰਮਾ, ਮੈਨੇਜਰ ਗਰੀਸ਼ ਅਰੋੜਾ ਅਤੇ ਬਾਊਸਰ ਸਰਬਜੀਤ ਸਿੰਘ ਆਮ ਲੋਕਾਂ ਅਤੇ ਬੱਚਿਆਂ ਨੂੰ ਆਈਰਸ ਬੀਚ ਵਿੱਚ ਬਿਨਾਂ ਲਾਇਸੰਸ ਸ਼ਰਾਬ ਅਤੇ ਹੁੱਕਾ ਸਰਵ ਕਰਦੇ ਰਹੇ ਹਨ।
ਜਿਸਤੇ ਪੁਲਿਸ ਪਾਰਟੀ ਵੱਲੋਂ ਯੋਜਨਾਬੱਧ ਤਰੀਕੇ ਨਾਲ ਆਈਰਸ਼ ਬੀਚ ਪੱਬ ਮਾਲ ਰੋਡ, ਅੰਮ੍ਰਿਤਸਰ ਵਿੱਖੇ ਰੇਡ ਕਰਕੇ ਮਾਲਕ ਪ੍ਰਿੰਸ ਮਲਹੋਤਰਾ, ਜਤਿੰਦਰ ਵਰਮਾ, ਮੈਨੇਜਰ ਗਰੀਸ਼ ਅਰੋੜਾ ਅਤੇ ਬਾਊਸਰ ਸਰਬਜੀਤ ਸਿੰਘ ਨੂੰ ਕਾਬੂ ਕਰਕੇ 17 ਹੁੱਕੇ, 08 ਬੋਤਲਾਂ ਅੰਗ੍ਰੇਜ਼ੀ ਸ਼ਰਾਬ, 20 ਬੋਤਲਾਂ ਬੀਅਰ ਬਾਮਦ ਕੀਤੀ ਗਈ। ਇਹਨਾਂ ਪਾਸ ਸ਼ਰਾਬ ਸਰਵ ਕਰਨ ਸਬੰਧੀ ਬਾਰ ਲਾਇਸੰਸ ਨਹੀ ਸੀ ਅਤੇ ਇਹਨਾਂ ਵੱਲੋਂ 02 ਨਾਬਾਲਗ ਬੱਚਿਆਂ ਜਿੰਨਾਂ ਦੀ ਉਮਰ ਕਰੀਬ 14/15 ਸਾਲ ਸੀ ਨੂੰ ਵੀ ਹੁੱਕਾ ਸਰਵ ਕੀਤਾ ਸੀ। ਤਫ਼ਤੀਸ਼ ਜਾਰੀ ਹੈ।