Total views : 5510559
ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ
ਅੰਮ੍ਰਿਤਸਰ/ਗੁਰਨਾਮ ਸਿੰਘ ਲਾਲੀ
ਪੀ. ਸੀ .ਸੀ. ਟੀ .ਯੂ ਦੇ ਦਿਸ਼ਾਨਿਰਦੇਸ਼ਾਂ ਅਨੁਸਾਰ ਅੱਜ ਬੀ ਬੀ ਕੇ ਡੀ ਏ ਵੀ ਕਾਲਜ ਫਾਰ ਵੂਮੈਨ ਦੇ ਯੁਨਿਟ ਦੁਆਰਾ ਪੰਜਾਬ ਸਰਕਾਰ ਦੇ ਵਿਰੋਧ ਵਿੱਚ ਕਾਲਜ ਗੇਟ ਤੇ ਕਾਲੇ ਝੰਡੇ ਲਹਿਰਾਕੇ ਧਰਨਾ ਪ੍ਰਦਰਸ਼ਨ ਕੀਤਾ ਗਿਆ। ਇਸ ਮੌਕੇ ਕਾਲਜ ਯੂਨਿਟ ਦੀ ਪ੍ਰਧਾਨ ਅਤੇ ਪੀ ਸੀ ਸੀ ਟੀ ਯੂ ਮਹਿਲਾ ਵਿੰਗ ਦੀ ਪ੍ਰਧਾਨ ਡਾ ਸੀਮਾ ਜੇਤਲੀ ਨੇ ਧਰਨੇ ਨੂੰ ਸੰਬੋਧਿਤ ਕਰਦੇ ਹੋਏ ਕਿਹਾ ਕਿ ਪੰਜਾਬ ਸਰਕਾਰ ਦੀਆਂ ਅਧਿਆਪਕ ਅਤੇ ਉਚੇਰੀ ਸਿੱਖਿਆ ਵਿਰੋਧੀ ਨੀਤੀਆਂ ਦੇ ਕਾਰਣ ਸਰਕਾਰੀ ਸਹਾਇਤਾ ਪ੍ਰਾਪਤ ਪਾਈਵੇਟ ਕਾਲਜ ਦੇ ਅਧਿਆਪਕਾਂ ਵਿੱਚ ਭਾਰੀ ਗੁੱਸਾ ਅਤੇ ਰੋਸ ਹੈ।
ਉਹਨਾਂ ਨੇ ਅੱਗੇ ਕਿਹਾ ਕਿ ਜਦੋਂ ਤੱਕ ਸਾਡੀ ਮੁਨਾਸਬ ਮੰਗ (ਰਿਟਾਇਰਮੈਟ ਉਮਰ 60 ਸਾਲ) ਠੀਕ ਨਹੀਂ ਕੀਤੀ ਜਾਂਦੀ ਉਦੋਂ ਤੱਕ ਸਾਡਾ ਵਿਰੋਧ ਇਸੇ ਤਰ੍ਹਾਂ ਜਾਰੀ ਰਹੇਗਾ।ਧਰਨੇ ਨੂੰ ਸੰਬੋਧਿਤ ਕਰਦੇ ਹੋਏ ਕਾਲਜ ਯੂਨਿਟ ਦੀ ਸਚਿਵ ਡਾ ਅੰਜਨਾ ਬੇਦੀ ਨੇ ਕਿਹਾ ਕਿ ਸਾਡੇ ਲੀਡਰ ਲਗਾਤਾਰ ਸਰਕਾਰ ਦੇ ਨੇਤਾਵਾਂ ਨਾਲ ਮਿਲਕੇ ਆਪਣੀਆਂ ਮੁਨਾਸਬ ਮੰਗਾਂ ਦਾ ਛੇਤੀ ਹੱਲ ਕਰਵਾਉਣ ਲਈ ਜਤਨਸ਼ੀਲ ਹਨ ਪਰ ਲਗਾਤਾਰ ਕੋਸ਼ਿਸ਼ਾਂ ਕਰਨ ਤੇ ਵੀ ਅਜੇ ਤੱਕ ਕੋਈ ਠੋਸ ਨਤੀਜੇ ਸਾਹਮਣੇ ਨਹੀਂ ਆਏ ਹਨ।ਇੱਥੇ ਇਹ ਧਿਆਨ ਯੋਗ ਹੈ ਕਿ ਅੱਜ ਦੇ ਗੇਟ ਧਰਨੇ ਨੂੰ ਕਾਲਜ ਪ੍ਰਿੰਸੀਪਲਾਂ ਅਤੇ ਮੈਨੇਜਮੈਂਟਾਂ ਦਾ ਸਮਰਥਨ ਪ੍ਰਾਪਤ ਰਿਹਾ ਅਤੇ ਕਾਲਜ ਯੁਨਿਟ ਦੇ ਮੈਂਬਰ ਇਸ ਧਰਨੇ ਵਿੱਚ ਸ਼ਾਮਲ ਹੋਏ।