ਸੰਤ ਬਾਬਾ ਮੱਖਣ ਸਿੰਘ ਦੀ ਮੌਤ ਕੁਦਰਤੀ ਨਹੀ ਸਗੋ ਜਹਿਰ ਦੇਕੇ ਮਾਰਿਆ ਗਿਆ ਹੈ-ਬਾਬਾ ਹਰਵਿੰਦਰ ਸਿੰਘ

4878522
Total views : 5840981

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
57 ਲੱਖ ਦਾ ਅੰਕੜਾ ਕੀਤਾ ਪਾਰ


ਅੰਮ੍ਰਿਤਸਰ/ਗੁਰਨਾਮ ਸਿੰਘ ਲਾਲੀ

ਸੰਤ ਮੱਖਣ ਸਿੰਘ ਸੇਵਾ ਪੰਥੀ ਡੇਰਾ ਅਮੀਰ ਸਿੰਘ ਵਾਲਿਆ ਦੀ ਮੋਤ ਦੀ ਪੰਜਾਬ ਸਰਕਾਰ ਉਚ ਪੱਧਰੀ ਜਾਂਚ ਕਰਵਾਏ। ਇਹ ਪ੍ਰਗਟਾਵਾ ਸੇਵਾ ਪੰਥੀ ਡੇਰਾ ਅਮੀਰ ਸਿੰਘ ਦੇ ਮੁਖੀ ਬਾਬਾ ਹਰਵਿੰਦਰ ਸਿੰਘ ਨੇ ਅੱਜ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕੀਤਾ। ਉਨਾ ਕਿਹਾ ਕਿ ਮੈਨੂੰ ਛੱਕ ਹੈ ਕਿ ਸੰਤ ਮੱਖਣ ਸਿੰਘ ਜੀ ਨੂੰ ਜਹਿਰ ਦੇ ਕੇ ਕਤਲ ਕੀਤਾ ਗਿਆ ਹੈ ਜਿਸ ਕਾਰਨ ਉਨਾ ਦੀ ਮੋਤ ਦੀ ਉਚ ਪੱਧਰੀ ਜਾਂਚ ਹੋਣੀ ਬਹੁਤ ਜਰੂਰੀ ਹੈ। ਬਾਬਾ ਹਰਵਿੰਦਰ ਸਿੰਘ ਨੇ ਕਿਹਾ ਕਿ ਸੰਤ ਮੱਖਣ ਸਿੰਘ ਜੀ ਨੇ 23 ਮਈ 2018 ਨੂੰ ਸੰਤਾਂ ਮਹਾਪੁਰਸ਼ਾਂ, ਵੱਖ-ਵੱਖ ਸੰਪ੍ਰਦਾਵਾ ਦੇ ਮੁਖੀਆ ਤੇ ਵੱਡੀ ਗਿਣਤੀ ’ਚ ਸੰਗਤਾਂ ਦੀ ਮੋਜੂਦਗੀ ਵਿਚ ਮੈਨੂੰ ਡੇਰੇ ਦਾ ਮੁਖੀ ਥਾਪ ਕੇ ਸਾਰੀ ਜਿੰਮੇਵਾਰੀ ਸੋਂਪੀ ਸੀ ਜਿਸ ਕਾਰਨ ਮੈਨੂੰ ਕਈ ਵਾਰ ਲੰਮਾ ਸਮਾਂ ਪੰਜਾਬ ਤੋਂ ਬਾਹਰਲੇ ਡੇਰਿਆ ਦਾ ਕੰਮ ਕਾਜ ਦੇਖਣ ਲਈ ਵੀ ਜਾਣਾ ਪੈਂਦਾ ਸੀ ਤੇ ਹੁਣ ਵੀ ਮੈਂ ਯੂ.ਪੀ.ਦੇ ਡੇਰੇ ਵਿਚ ਸੀ ਜਿਥੇ ਸੰਤ ਮੱਖਣ ਸਿੰਘ ਜੀ ਦੀ ਮੋਤ ਦੀ ਖਬਰ ਸੁਣ ਕੇ ਅੱਜ ਸਵੇਰੇ ਹੀ ਅੰਮ੍ਰਿਤਸਰ ਪਹੁੰਚਿਆਂ ਹਾਂ।

ਸੰਤ ਮੱਖਣ ਸਿੰਘ ਦੀ ਮੋਤ ਦੀ ਜਾਂਚ ਹੋਵੇ : ਬਾਬਾ ਹਰਵਿੰਦਰ ਸਿੰਘ

ਬਾਬਾ ਹਰਵਿੰਦਰ ਸਿੰਘ ਨੇ ਕਿਹਾ ਕਿ ਸੰਤ ਮੱਖਣ ਸਿੰਘ ਜੀ ਨੂੰ ਸਿਹਤ ਠੀਕ ਨਾ ਹੋਣ ਕਾਰਨ ਹਸਪਤਾਲ ’ਚ ਦਾਖਲ ਕਰਵਾਉਣ ਦੇ ਬਾਰੇ ’ਚ ਮੈਨੂੰ ਪਤਾ ਸੀ ਪਰ ਉਨਾ ਦੀ ਅਚਾਨਕ ਮੋਤ ਹੋ ਗਈ ਹੈ ਇਸ ਦੇ ਬਾਰੇ ’ਚ ਉਨਾ ਦੇ ਪੁੱਤਰ ਅਮਨਦੀਪ ਸਿੰਘ ਜਿਸ ਦਾ ਪਹਿਲਾਂ ਡੇਰੇ ਨਾਲ ਕੋਈ ਤਲਕ ਵਾਸਤਾ ਨਹੀ ਸੀ ਪਰ ਹੁਣ ਉਹ ਡੇਰੇ ਦਾ ਮੁਖੀ ਬਣਨਾ ਚਾਹੁੰਦਾਂ ਹੈ, ਨੇ ਮੈਨੂੰ ਕੋਈ ਜਾਣਕਾਰੀ ਨਹੀ ਦਿਤੀ ਜਿਸ ਕਾਰਨ ਸੰਤ ਜੀ ਦੀ ਮੋਤ ਕਈ ਤਰਾਂ ਦੇ ਸਵਾਲ ਖੜੇ ਕਰ ਰਹੀ ਹੈ। ਬਾਬਾ ਹਰਵਿੰਦਰ ਸਿੰਘ ਨੇ ਪੰਜਾਬ ਸਰਕਾਰ ਤੇ ਪੁਲਸ ਦੇ ਉਚ ਅਧਿਕਾਰੀਆ ਨੂੰ ਅਪੀਲ ਕਰਦਿਆਂ ਕਿਹਾ ਕਿ ਸੰਤ ਅਮੀਰ ਸਿੰਘ ਦੀ ਮੋਤ ਦੀ ਡੂੰਗਾਈ ਨਾਲ ਜਾਂਚ ਕਰਵਾ ਕੇ ਸਾਰੀ ਸਚਾਈ ਸੰਗਤ ਦੇ ਸਾਮਣੇ ਲਿਆਂਦੀ ਜਾਵੇ।

ਸੇਵਾ ਪੰਥੀ ਦੇ ਮਾਮਲੇ ’ਚ ਬਾਹਰਲਿਆਂ ਦੀ ਦਖਲ ਅੰਦਾਜੀ ਬਰਦਾਸ਼ਤ ਨਹੀ ਕਰਾਂਗੇ : ਮਹੰਤ ਕਰਮਜੀਤ ਸਿੰਘ

ਇਸ ਮੋਕੇ ’ਤੇ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਤੇ ਸੇਵਾ ਪੰਥੀ ਅਡਨਸ਼ਾਹੀ ਸਭਾ ਦੇ ਪ੍ਰਧਾਨ ਮਹੰਤ ਕਰਮਜੀਤ ਸਿੰਘ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਮੈਨੂੰ ਪਤਾ ਲੱਗਾ ਹੈ ਕਿ ਦਮਦਮੀ ਟਕਸਾਲ ਵਲੋਂ ਸੰਤ ਮੱਖਣ ਸਿੰਘ ਦੇ ਪੁੱਤਰ ਅਮਨਦੀਪ ਸਿੰਘ ਨੂੰ ਨਵੇਂ ਡੇਰਾ ਮੁਖੀ ਦੀ ਦਸਤਾਰ ਸਜਾਈ ਗਈ ਹੈ ਕਿ ਜੋ ਕਿ ਬਿਲਕੁੱਲ ਵੀ ਠੀਕ ਗੱਲ ਨਹੀ, ਇਹ ਸੇਵਾ ਪੰਥੀ ਦੀ ਮਸਲਾ ਹੈ ਜਿਸ ਵਿਚ ਅਸੀਂ ਬਾਹਰਲਿਆਂ ਦੀ ਦਖਲ ਅੰਦਾਂਜੀ ਬਰਦਾਸ਼ਤ ਨਹੀ ਕਰਾਂਗੇ। ਉਨਾ ਕਿਹਾ ਕਿ ਸੰਤ ਮੱਖਣ ਸਿੰਘ ਦੇ ਦੁਸਹਿਰੇ ਤੋਂ ਇਕ ਦਿਨ ਪਹਿਲਾਂ ਅਸੀਂ ਮੀਟਿੰਗ ਕਰਕੇ ਸੰਗਤ ਦੀ ਸਹਿਮਤੀ ਨਾਲ ਨਵੇਂ ਮੁਖੀ ਦੇ ਬਾਰੇ ’ਚ ਫੈਂਸਲਾ ਲਵਾਂਗੇ, ਕਿਸੇ ਦੇ ਦਬਾਅ ਹੇਠ ਕੋਈ ਫੈਂਸਲਾ ਲਾਗੂ ਨਹੀ ਹੋਵੇਗਾ

ਮੋਤ ਦੀ ਜਾਂਚ ਹੋਵੇ ਸਾਨੂੰ ਕੋਈ ਇਤਰਾਜ ਨਹੀ : ਅਮਨਦੀਪ ਸਿੰਘ

ਇਸ ਸਬੰਧ ’ਚ ਜਦੋਂ ਸੰਤ ਮੱਖਣ ਸਿੰਘ ਦੇ ਸਪੁੱਤਰ ਭਾਈ ਅਮਨਦੀਪ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਨਾ ਕਿਹਾ ਕਿ ਸੰਤ ਮੱਖਣ ਸਿੰਘ ਸਿਹਤ ਠੀਕ ਨਾ ਹੋਣ ਕਾਰਨ ਸੱਚਖੰਡ ਪਿਆਨਾ ਕਰ ਗਏ ਹਨ ਉਨਾ ਦੀ ਮੋਤ ਦੇ ਬਾਰੇ ’ਚ ਜੇਕਰ ਕੋਈ ਜਾਂਚ ਕਰਵਾਉਣੀ ਚਾਹੁੰਦਾਂ ਹੈ ਤਾਂ ਸਾਨੂੰ ਕੋਈ ਇਤਰਾਜ ਨਹੀ।

Share this News