Total views : 5506767
ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ
ਅੰਮ੍ਰਿਤਸਰ/ਗੁਰਨਾਮ ਸਿੰਘ ਲਾਲੀ
ਬੀ. ਬੀ. ਕੇ. ਡੀ. ਏ. ਵੀ. ਕਾਲਜ ਫਾਰ ਵੂਮੈਨ, ਅੰਮ੍ਰਿਤਸਰ ‘ਚ ਆਰਿਆ ਯੁਵਤੀ ਸਭਾ ਦੁਆਰਾ ਨਵੇਂ ਸਮੈਸਟਰ ਦੇ ਸ਼ੁੱਭ ਆਰੰਭ ਮੌਕੇ ਵਿਸ਼ੇਸ਼ ਹਵਨ ਦਾ ਆਯੋਜਨ ਕੀਤਾ ਗਿਆ। ਹਵਨ ਦਾ ਆਰੰਭ ਗਾਇਤਰੀ ਮੰਤਰ ਦੇ ਜਾਪ ਨਾਲ ਹੋਇਆ। ਇਸ ਮੌਕੇ ਮੁੱਖ ਜਜਮਾਨ ਦੇ ਰੂਪ ਵਿਚ ਸ਼੍ਰੀ ਸੁਦਰਸ਼ਨ ਕਪੂਰ, ਚੇਅਰਮੈਨ, ਸਥਾਨਕ ਪ੍ਰਬੰਧਕ ਕਮੇਟੀ ਅਤੇ ਪ੍ਰਿੰਸੀਪਲ ਡਾ. ਪੁਸ਼ਪਿੰਦਰ ਵਾਲੀਆ ਉਪਸਥਿਤ ਰਹੇ ਅਤੇ ਡਾ. ਲਖਨਪਾਲ, ਮੈਂਬਰ, ਸਥਾਨਕ ਪ੍ਰਬੰਧਕ ਕਮੇਟੀ ਨੇ ਵਿਸ਼ੇਸ਼ ਮਹਿਮਾਨ ਦੇ ਰੂਪ ‘ਚ ਸ਼ਿਰਕਤ ਕੀਤੀ।
ਪ੍ਰਿੰਸੀਪਲ ਡਾ. ਪੁਸ਼ਪਿੰਦਰ ਵਾਲੀਆ ਨੇ ਆਪਣੇ ਸੰਬੋਧਨ ‘ਚ ਨਵੇਂ ਸਮੈਸਟਰ ਦੇ ਸ਼ੁੱਭ ਆਰੰਭ ‘ਤੇ ਸ਼ੁੱਭ-ਕਾਮਨਾਵਾਂ ਦਿੰਦਿਆਂ ਹੋਇਆਂ ਪਰਮਾਤਮਾ ਅੱਗੇ ਅਰਦਾਸ ਕੀਤੀ ਕਿ ਇਸ ਨਵੇਂ ਸਮੈਸਟਰ ‘ਚ ਕਾਲਜ ਕਾਮਯਾਬੀ ਦੀਆਂ ਨਵੀਆਂ ਬੁਲੰਦੀਆਂ ਛੂਹੇ। ਉਹਨਾਂ ਨੇ ਕਿਹਾ ਕਿ ਸਾਨੂੰ ਆਪਣੇ ਜੀਵਨ ਨੂੰ ਇਸ ਤਰ੍ਹਾਂ ਜੀਊਣਾ ਚਾਹੀਦਾ ਕਿ ਸਾਡੇ ਕਦਮਾਂ ਦੀ ਛਾਪ ਪਿੱਛੇ ਰਹਿ ਜਾਏ। ਜੀਵਨ ਖੁਸ਼ੀਆਂ ਦੀ ਫੁਲਵਾੜੀ ਹੈ। ਇਸਦੇ ਹਰ ਪਲ ‘ਚ ਸਾਨੂੰ ਖੁਸ਼ੀ ਨੂੰ ਲੱਭਣਾ ਚਾਹੀਦਾ ਹੈ ਨਾ ਕਿ ਖੁਸ਼ੀਆਂ ਦਾ ਇੰਤਜ਼ਾਰ ਕਰਨਾ ਚਾਹੀਦਾ। ਉਹਨਾਂ ਕਿਹਾ ਕਿ ਆਰਿਆ ਸਮਾਜ ਸਾਡੇ ਜੀਵਨ ਨੂੰ ਨਵੀਂ ਦਿਸ਼ਾ ਪ੍ਰਦਾਨ ਕਰਦਾ ਹੈ। ਪਦਮਸ਼੍ਰੀ ਸਤਿਕਾਰਯੋਗ ਸ਼੍ਰੀ ਪੂਨਮਸੂਰੀ ਜੀ (ਪ੍ਰਧਾਨ, ਪ੍ਰਬੰਧਕ ਕਮੇਟੀ, ਨਵੀਂ ਦਿੱਲੀ) ਦਾ ਜੀਵਨ ਇਸਦੀ ਇਕ ਜੀਊਂਦੀ ਜਾਗਦੀ ਉਦਾਹਰਣ ਹੈ।ਸ਼੍ਰੀ ਸੁਦਰਸ਼ਨ ਕਪੂਰ ਨੇ ਆਪਣੇ ਭਾਸ਼ਣ ‘ਚ ਪ੍ਰਿੰਸੀਪਲ ਡਾ. ਵਾਲੀਆ ਦੀ ਪ੍ਰਸ਼ੰਸਾ ਕਰਦੇ ਹੋਏ ਕਿਹਾ ਕਿ ਬੀ. ਬੀ. ਕੇ. ਡੀ. ਏ. ਵੀ. ਦੇ ਵਿਹੜੇ ‘ਚ ਆਰਿਆ ਸਮਾਜ ਨਾਲ ਜੁੜੇ ਸਾਰੇ ਉਤਸਵ ਅਤੇ ਕਾਲਜ ਦੇ ਹੋਰ ਮੌਕਿਆ ‘ਤੇ ਹਵਨ ਯੱਗ ਪੂਰੇ ਉਤਸਾਹ ਨਾਲ ਕੀਤੇ ਜਾਂਦੇ ਹਨ। ਉਹਨਾਂ ਨੇ ਪ੍ਰਿੰਸੀਪਲ ਨੂੰ ਨਵੇਂ ਸਮੈਸਟਰ ਦੇ ਸ਼ੁੱਭ ਆਰੰਭ ‘ਤੇ ਵਧਾਈ ਦਿੰਦੇ ਹੋਏ ਸਾਰਿਆਂ ਨੂੰ ਆਪਣਾ ਅਸ਼ੀਰਵਾਦ ਦਿੱਤਾ।
ਪ੍ਰੋ. ਨਰੇਂਦਰ ਕੁਮਾਰ, ਮੁਖੀ, ਸੰਗੀਤ ਵਿਭਾਗ ਅਤੇ ਸ਼੍ਰੀ ਵਿਜੇ ਮਹਿਕ ਨੇ ‘ਇਤਨੀ ਸ਼ਕਤੀ ਹਮੇਂ ਦੇਨਾ ਦਾਤਾ’ ਦਾ ਗਾਇਨ ਕਰਕੇ ਸਾਰਿਆਂ ਨੂੰ ਮੰਤਰਮੁਗਧ ਕੀਤਾ। ਆਰਿਆ ਯੁਵਤੀ ਸਭਾ ਦੇ ਮੈਂਬਰ, ਟੀਚਿੰਗ ਅਤੇ ਨਾਨ-ਟੀਚਿੰਗ ਦੇ ਮੈਂਬਰ ਅਤੇ ਵਿਦਿਆਰਥੀ ਮੌਜੂਦ ਸਨ।