





Total views : 5841410







Total views : 5841410ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
57 ਲੱਖ ਦਾ ਅੰਕੜਾ ਕੀਤਾ ਪਾਰ
ਤਰਨ ਤਾਰਨ/ਲਾਲੀ ਕੈਰੋ, ਜਸਬੀਰ ਲੱਡੂ
ਡਿਪਟੀ ਕਮਿਸ਼ਨਰ ਤਰਨ ਤਾਰਨ ਸ੍ਰੀ ਰਿਸ਼ੀਪਾਲ ਸਿੰਘ ਅਤੇ ਐੱਸ. ਐੱਸ. ਪੀ. ਸ੍ਰੀ ਗੁਰਮੀਤ ਸਿੰਘ ਚੌਹਾਨ ਨੇ ਜ਼ਿਲ੍ਹਾ ਤਰਨ ਤਾਰਨ ਦੇ ਸਰਹੱਦੀ ਇਲਾਕੇ ਦੇ ਲੋਕਾਂ ਦੀਆਂ ਸਮੱਸਿਆਵਾਂ ਸੁਣਨ ਲਈ ਮਹਿੰਦੀਪੁਰ ਬੇਸ ਦਾ ਵਿਸ਼ੇਸ ਦੌਰਾ ਕੀਤਾ। ਇਸ ਮੌਕੇ ਉਹਨਾਂ ਪਿੰਡ ਮਹਿੰਦੀਪੁਰ, ਮਾਛੀਕੇ, ਮੀਆਂਵਾਲ, ਰੱਤੋਕੇ ਅਤੇ ਖੇਮਕਰਨ ਦੇ ਲੋਕਾਂ ਦੀਆਂ ਸਮੱਸਿਆਵਾਂ ਸੁਣੀਆਂ ਅਤੇ ਉਹਨਾਂ ਦੇ ਜਲਦੀ ਤੋਂ ਜਲਦੀ ਹੱਲ ਲਈ ਢੁਕਵੀਂ ਕਾਰਵਾਈ ਕਰਨ ਦਾ ਭਰੋਸਾ ਦਿੱਤਾ।
ਇਸ ਮੌਕੇ ਬਾਰਡਰ ਸਕਿਊਰਿਟੀ ਫੋਰਸ ਦੇ ਅਧਿਕਾਰੀ ਸ੍ਰੀ ਅਸੀਸਾ ਬੇਹੇਰਾ ਕਮਾਂਡੈਂਟ 101 ਬਟਾਲੀਅਨ, ਸ੍ਰੀ ਨੰਦ ਲਾਲ ਅਸਿਸਟੈਂਟ ਕਮਾਂਡੈਂਟ, ਸ੍ਰੀ ਕੇ. ਕੰਗਾਰਾਜਨ ਕੰਪਨੀ ਕਮਾਂਡਰ, ਸ੍ਰੀ ਸਮਸ਼ੇਰ ਸਿੰਘ ਡਿਪਟੀ ਕਮਾਂਡੈਂਟ ਅਤੇ ਇੰਸਪੈਕਟਰ ਗੋਪਾਲ ਸਿੰਘ ਤੋਂ ਇਲਾਵਾ ਪੁਲਿਸ ਵਿਭਾਗ ਦੇ ਅਧਿਕਾਰੀ ਵੀ ਹਾਜ਼ਰ ਸਨ।
ਪਿੰਡ ਮਹਿੰਦੀਪੁਰ, ਮਾਛੀਕੇ, ਮੀਆਂਵਾਲ, ਰੱਤੋਕੇ ਅਤੇ ਖੇਮਕਰਨ ਦੇ ਲੋਕਾਂ ਦੀਆਂ ਸਮੱਸਿਆਵਾਂ ਸੁਣੀਆਂ ਅਤੇ ਜਲਦੀ ਹੱਲ ਲਈ ਢੁਕਵੀਂ ਕਾਰਵਾਈ ਕਰਨ ਦਾ ਦਿੱਤਾ ਭਰੋਸਾ

ਇਸ ਮੌਕੇ ਪਿੰਡ ਵਾਸੀਆਂ ਵੱਲੋਂ ਤਾਰੋਂਪਾਰ ਕਿਸਾਨਾਂ ਦੇ ਰਹਿੰਦੇ ਮੁਆਵਜ਼ੇ, ਖੇਮਕਰਨ ਤੋਂ ਮਹਿੰਦੀਪੁਰ ਲਈ ਪੱਕੇ ਪੁਲ, ਪੱਕੀਆਂ ਸੜਕਾਂ ਅਤੇ ਪਸ਼ੂ ਹਸਪਤਾਲ ਤੇ ਡਿਸਪੈਂਸਰੀ ਵਿੱਚ ਡਾਕਟਰਾਂ ਦੀ ਕਮੀ ਤੋਂ ਇਲਾਵਾ ਕਸੂਰ ਨਾਲੇ ਦੀ ਸਮੱਸਿਆ, ਬਿਜਲੀ ਘਰ, ਖੇਤਾਂ ਵਿੱਚ ਬਣਾਏ ਗਏ ਬੰਨ੍ਹਾਂ ਦੇ ਮੁਆਵਜ਼ੇ ਸਬੰਧੀ ਅਤੇ ਜ਼ੀਰੋ ਲਾਈਨ ਵਿੱਚ ਆਈ ਕਿਸਾਨਾਂ ਦੀ ਜ਼ਮੀਨ ਦੇ ਮੁਆਵਜ਼ੇ ਸਬੰਧੀ ਆਦਿ ਸਮੱਸਿਆਵਾਂ ਬਾਰੇ ਡਿਪਟੀ ਕਮਿਸ਼ਨਰ ਨੂੰ ਦੱਸਿਆ ਗਿਆ।
ਇਸ ਦੌਰਾਨ ਡਿਪਟੀ ਕਮਿਸ਼ਨਰ ਨੇ ਕਿਹਾ ਤਾਰੋਂਪਾਰ ਜ਼ਮੀਨ ਵਾਲੇ ਬਹੁਤੇ ਕਿਸਾਨਾਂ ਨੰੁ ਮੁਅਵਜ਼ੇ ਦੀ ਰਾਸ਼ੀ ਜਾਰੀ ਹੋ ਚੁੱਕੀ ਹੈ ਅਤੇ ਰਹਿੰਦੇ ਕਿਸਾਨਾਂ ਨੂੰ ਵੀ ਜਲਦੀ ਮੁਆਵਜ਼ਾ ਮਿਲ ਜਾਵੇਗਾ।ਉਹਨਾਂ ਕਿਹਾ ਕਿ ਤਾਰੋਂਪਾਰ ਜ਼ਮੀਨ ਵਾਲੇ ਕਿਸਾਨਾਂ ਨੂੰ ਆਉਣ-ਜਾਣ ਲਈ ਹੁਣ ਇੰਟਰੀ ਸਮਾਂ ਹੋਰ ਦਿੱਤਾ ਗਿਆ ਹੈ, ਜਿਸ ਨਾਲ ਹੁਣ ਕਿਸਾਨ ਆਪਣੀ ਫਸਲ ਦੀ ਰਾਖੀ ਹੋਰ ਵਧੀਆ ਢੰਗ ਨਾਲ ਕਰ ਸਕਣਗੇ।ਇਸ ਮੌਕੇ ਪਿੰਡ ਦੇ ਲੋਕਾਂ ਦੀ ਮੰਗ ‘ਤੇ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਪਿੰਡਾਂ ਦੇ ਲੋਕਾਂ ਦੀਆਂ ਵੱਧ ਤੋਂ ਵੱਧ ਪੈਨਸ਼ਨਾਂ ਲਗਾਉਣ ਲਈ ਅਗਲੇ ਹਫ਼ਤੇ ਇੱਕ ਵਿਸ਼ੇਸ ਕੈਂਪ ਲਗਾਇਆ ਜਾਵੇਗਾ।