ਭਾਰਤ ਸਵਾਭਿਮਾਨ ਨਿਆਸ ਜ਼ਿਲ੍ਹਾ ਅੰਮ੍ਰਿਤਸਰ ਵੱਲੋਂ ਯੋਗ ਕਲਾਸ ਬੀ . ਬਲਾਕ ( ਰੇਲਵੇ ਕਾਲੋਨੀ) ਅੰਮ੍ਰਿਤਸਰ ਵਿਖੇ ਦੇਸ਼ ਦਾ 74 ਵਾਂ ਗਣਤੰਤਰ ਦਿਵਸ ਬੜੀ ਧੂਮਧਾਮ ਨਾਲ ਮਨਾਇਆ ਗਿਆ

4675398
Total views : 5507069

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ


ਅੰਮ੍ਰਿਤਸਰ/ਗੁਰਨਾਮ ਸਿੰਘ ਲਾਲੀ

ਅੱਜ  ਭਾਰਤਸਵਾਭਿਮਾਨ ਨਿਆਸ ਜ਼ਿਲ੍ਹਾਅੰਮ੍ਰਿਤਸਰ ਵੱਲੋਂ ਯੋਗ ਕਲਾਸ ਬੀ .ਬਲਾਕ ( ਰੇਲਵੇ ਕਾਲੋਨੀ) ਅੰਮ੍ਰਿਤਸਰਵਿਖੇ ਦੇਸ਼ ਦਾ 74 ਵਾਂ ਗਣਤੰਤਰਦਿਵਸ ਬੜੀ ਧੂਮਧਾਮ ਨਾਲਮਨਾਇਆ ਗਿਆ।ਇਸ ਮੌਕੇ ਤੇ ਰਾਸ਼ਟਰੀ ਝੰਡਾਲਹਿਰਾਉਣ ਦੀ ਰਸਮ ਭਾਰਤਸਵਾਭਿਮਾਨ ( ਨਿਆਸ) ਅੰਮ੍ਰਿਤਸਰਦੇ ਜ਼ਿਲ੍ਹਾ ਪ੍ਰਭਾਰੀ ਵਿਜੈ ਸਿੰਧਰਾ ਨੇਨਿਭਾਈ। ਇਸ ਤੌਂ ਉਪਰੰਤ ਰਾਸ਼ਟਰੀਗੀਤ ਆਏ ਹੋਏ ਸਮੂਹ ਯੋਗਸਾਧਿਕਾ ਵੱਲੋਂ ਬੜੇ ਹੀ ਪਿਆਰ ਤੇਸਤਿਕਾਰ ਨਾਲ ਮਿੱਠੀ ਤੇ ਸੁਰੀਲੀਆਵਾਜ਼ ਵਿਚ ਗਾਇਨ ਕੀਤਾ ਗਿਆ ਤੇਭਾਰਤ ਮਾਤਾ ਦੀ ਜੈ ਦੇ ਜੈਕਾਰਿਆਂਨਾਲ ਅਸਮਾਨ ਗੂੰਜ ਉੱਠਿਆ।ਦੇਸ਼ ਭਗਤੀ ਦੇ ਗੀਤ ਸ੍ਰੀਮਤੀਨੀਰੂ ਭਾਟੀਆ ਜੋਕਿ ਸਮਾਜ ਸੇਵਕਤੇ ਦੇਸ਼ ਭਗਤੀ ਦੇ ਗੀਤਾਂ ਦੀ ਸੁਰੀਲੀਤੇ ਮਿਠਾਸ ਭਰੀ ਆਵਾਜ਼ ਨਾਲ ਦੇਸ਼-ਵਿਦੇਸਾ ਵਿਚ ਡੰਕਾ ਵਜਾ ਰਹੇ ਹਨਨੇ ਗਾਇਆ । ਸ੍ਰੀਮਤੀ ਅਮਿਤਾ ਸੋਨੀਨੇ ਦੇਸ਼ ਭਗਤਾਂ ਤੇ ਗੁਰੂਆਂ ਦੀ ਮਹਾਨਸ਼ਹੀਦੀਆਂ ਬਾਰੇ ਮਿਠਾਸ ( ਦਿਲ-ਟੂੰਬਵੀਂ) ਆਵਾਜ਼ ਨਾਲਗਾਇਨ ਕਰਦਿਆਂ ਸਮੂਹ ਸਾਧਕਾਂ ਦਾਭਿੱਜੀਆਂ ਹੋਈਆਂ ਅੱਖਾਂ ਨਾਲ ਮਨਮੋਹ ਲਿਆ।

ਸ੍ਰੀ ਅਸ਼ੋਕ ਵਾਸੂਦੇਵ ਨੇ ਅੱਜਦਿਨ ਨੂੰ ਮਹਾਨ ਦੱਸਿਆ ਕਿਅੱਜ ਦੇ ਦਿਨ 74ਵਾਂ ਗਣਤੰਤਰਦਿਵਸ, ਬਸੰਤ ਪੰਚਮੀ, ਮਾਂ ਸਰਸਵਤੀਪੂਜਾ, ਮਹਾਨ ਸੁਤੰਤਰਤਾ ਸੰਗਰਾਮੀਸਮਾਜ ਸੁਧਾਰਕ ਅਤੇ ਅਧਿਆਤਮਕਉਪਦੇਸ਼ਕ ਸ੍ਰੀ ਸਤਿਗੁਰੂ ਰਾਮ ਸਿੰਘਜੀ ਦੇ ਜਨਮ ਦਿਵਸ ਤੇ ਵੀਰ ਹਕੀਕਤ ਰਾਏ ਬਾਰੇ ਵਿਸਥਾਰ ਸਹਿਤ ਚਾਨਣਪਾਇਆ।ਮਹਿਲਾ ਸਮਿਤੀ ਦੇ ਜ਼ਿਲ੍ਹਾਪ੍ਰਭਾਰੀ ਸ੍ਰੀਮਤੀ ਰਾਜਵਿੰਦਰ ਕੌਰ ਤੇਸ੍ਰੀਮਤੀ ਅਮਿਤਾ ਸੋਨੀ ਨੇ ਯੋਗਸਾਧਕਾਂ ਤੇ ਭੈਣਾਂ ਨੂੰ ਸੰਬੋਧਨਕਰਦਿਆਂ ਕਿਹਾ ਕਿ ਸਾਨੂੰਪਰਿਵਾਰਿਕ ਜ਼ਿੰਮੇਵਾਰੀਆਂ ਦੇ ਨਾਲਯੋਗ ਦੇ ਪ੍ਰਚਾਰ ਨੂੰ ਘਰ -ਘਰਪਹੁੰਚਾਉਣ ਲਈ ਯਤਨ ਕਰਨਚਾਹੀਦੇ ਹਨ ਤਾਂ ਕਿ ਸਮਾਜ ਨੂੰਨਿਰੋਗ ਰਹਿਤ ਬਣਾ ਸਕੀਏ ।ਅਖੀਰ ਵਿਚ ਯੁਵਾ ਪ੍ਰਭਾਰੀਸ੍ਰੀ ਗੁਰਪਾਲ ਸਿੰਘ ਨੇ ਭਾਰਤਸਵਾਭਿਮਾਨ (ਨਿਆਸ) ਜ਼ਿਲ੍ਹਾਅੰਮ੍ਰਿਤਸਰ, ਪੰਤਜਲੀ ਸਮਿਤੀ,ਕਿਸਾਨ ਸਮਿਤੀ, ਯੁਵਾ ਸੰਗਠਨਤੇ ਮਹਿਲਾ ਸਮਿਤੀ ਦੇ ਪ੍ਰਭਾਰੀਤੇ ਯੋਗ ਸਾਧਕ ਸਰਵ ਸ੍ਰੀ ਤੇ ਸ੍ਰੀਮਤੀ ਨੀਰੂ ਭਾਟੀਆ, ਰਾਜਵਿੰਦਰ ਕੌਰ,ਅਮਿਤਾ ਸੋਨੀ,ਮਹਿਕ ਸੋਨੀ,ਪੂਨਮਸੁਨੀਤਾ , ਮਰੀਅਮ, ਸੁਸ਼ਮਾ,ਅਨੁ,ਰਜ਼ੀਆ, ਅਸ਼ੋਕ ਵਾਸੂਦੇਵ, ਓਮਪ੍ਰਕਾਸ਼,ਬਾਲ ਕ੍ਰਿਸ਼ਨ, ਗੁਰਪਾਲ ਸਿੰਘਲਾਲੀ ਪੱਤਰਕਾਰ, ਰਨਵੀਰ, ਰਾਜੇਸ਼ਕੋਡਲ , ਸੁਰਿੰਦਰ ਸਿੰਘ ਅਰੋੜਾ,ਡਾ:ਵਿਨੈ ਵਰਮਾ, ਕਿਸ਼ੋਰ ਲਖਨਪਾਲ,ਅਵਤਾਰ ਵਰਮਾ, ਅਸ਼ੋਕ ਲਹੋਰੀਆ,ਵਿਜੈ ਭੱਟੀ ਆਦਿ ਦਾ ਧੰਨਵਾਦ ਕੀਤਾਤੇ ਸਮੁੱਚੇ ਦੇਸ਼ ਵਾਸੀਆਂ ਨੂੰ ਵਧਾਈਦਿੱਤੀ।ਅੰਤ ਵਿੱਚ ਸਮੂਹ ਯੋਗਸਾਧਿਕਾ ਤੇ ਬੱਚਿਆਂ ਨੇ ਵਿਸ਼ਾਲਰੈਲੀ ਕੱਢੀ ਤੇ ਭਾਰਤ ਮਾਤਾ ਦੀ ਜੈਦੇ ਜੈਕਾਰਿਆਂ ਨਾਲ ਇਲਾਕ਼ਾਨਿਵਾਸੀਆਂ ਨੂੰ ਸੰਦੇਸ਼ ਦਿੱਤਾ ਤੇਆਏ ਹੋਏ ਨੰਨੇ-ਮੁੰਨੇ ਬੱਚਿਆਂ ਨੂੰਤੋਹਫ਼ੇ ਦੇ ਕੇ ਸਨਮਾਨਿਤ ਕੀਤਾ।ਸਮੂਹ ਯੋਗ ਸਾਧਿਕਾ ਦੇਸਹਿਯੋਗ ਨਾਲ ਦੁੱਧ ਦਾ ਲੰਗਰ ਤੇਕੜਾਹ ਪ੍ਰਸ਼ਾਦਿ ਆਦਿ ਤਿਆਰ ਕੀਤਾਗਿਆ ਤੇ ਪਰਮਪਿਤਾ ਪਰਮਾਤਮਾਨੂੰ ਭੋਗ ਲਗਵਾਉਣ ਉਪਰੰਤਵਰਤਾਇਆ ਗਿਆ।

Share this News