ਸੱਚਰ ਦੀ ਅਗਵਾਈ’ਚ ਭਾਰਤ ਜੋੜੋ ਯਾਤਰਾ ਲਈ ਮਜੀਠੇ ਹਲਕੇ ਤੋਂ ਗਿਆ ਵੱਡਾ ਕਾਫ਼ਲਾ

4677296
Total views : 5510080

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ


ਅੰਮ੍ਰਿਤਸਰ/ਗੁਰਨਾਮ ਸਿੰਘ ਲਾਲੀ

ਰਾਹੁਲ ਗਾਂਧੀ ਦੀ ਅਗਵਾਈ ਵਾਲੀ ਭਾਰਤ ਜੋੜੋ ਯਾਤਰਾ ਜੋ ਅੱਜ ਦਸੂਹਾ ਤੋਂ ਸ਼ੁਰੂ ਹੋਕੇ ਮੁਕੇਰੀਆਂ ਪਹੁੰਚੀ ਉਸ ਰਸਤੇ ਵਿੱਚ ਪਿੰਡ ਖਾਨਪੁਰ ਹਲਕਾ ਮਜੀਠਾ ਵਿੱਚੋਂ ਸੀਨੀਅਰ ਕਾਂਗਰਸੀ ਆਗੂ ਸ੍ਰ ਭਗਵੰਤ ਪਾਲ ਸਿੰਘ ਸੱਚਰ ਦੀ ਅਗਵਾਈ ਵਿੱਚ ਇੱਕ ਬਹੁਤ ਵੱਡਾ ਕਾਫ਼ਲਾ ਗੁਲਾਬੀ ਬਾਗ ਨਾਥ ਦੀ ਖੂਹੀ ਤੋਂ ਇਕੱਠੇ ਹੋਕੇ ਮੁਕੇਰੀਆਂ ਲਈ ਬੱਸਾਂ ਤੇ ਕਾਰਾ’ਚ ਰਵਾਨਾ ਹੋਇਆ । ਰਵਾਨਾ ਹੋਣ ਵੇਲੇ ਸ੍ਰ ਭਗਵੰਤ ਪਾਲ ਸਿੰਘ ਸੱਚਰ ਨੇ ਪੱਤਰਕਾਰਾਂ ਨਾਲ ਗੱਲ-ਬਾਤ ਕਰਦਿਆਂ ਕਿਹਾ ਕਿ ਸਾਰੇ ਦੇਸ਼ ਵਿੱਚ ਭਾਰਤ ਜੋੜੋ ਯਾਤਰਾ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ ਤੇ ਜੇਕਰ ਪੰਜਾਬ ਦੀ ਹੱਲ ਕੀਤੀ ਜਾਵੇ ਤਾਂ ਇਸਦੀ ਮਿਸਾਲ ਵਿਧਾਨ ਸਭ ਹਲਕਾ ਮਜੀਠਾ ਤੋਂ ਹੀ ਲੱਗਾ ਲਓ ਕਿ ਕਿੰਨੀ ਵੱਡੀ ਗਿਣਤੀ ਵਿੱਚ ਲੋਕ ਸ਼ਮੂਲੀਅਤ ਕਰ ਰਹੇ ਹਨ ।

ਲੋਕਾਂ ਦੇ ਪਿਆਰ ਦਾ ਸਦਾ ਰਿਣੀ ਰਹਾਂਗਾ : ਸੱਚਰ

ਇਸ ਮੌਕੇ ਸਾਬਕਾ ਚੇਅਰਮੈਨ ਸ੍ਰ ਗੁਰਮੀਤ ਸਿੰਘ ਭੀਲੋਵਾਲ , ਸਾਬਕਾ ਚੇਅਰਮੈਨ ਤੇ ਸਰਪੰਚ ਜਗਦੇਵ ਸਿੰਘ ਬੱਗਾ, ਬਲਾਕ ਕਾਂਗਰਸ ਦੇ ਪ੍ਰਧਾਨ ਸ੍ਰ ਨਵਤੇਜ ਸਿੰਘ ਸੋਹੀਆਂ , ਸ੍ਰ ਸਤਨਾਮ ਸਿੰਘ ਕਾਜੀਕੋਟ , ਸਕੱਤਰ ਪੰਜਾਬ ਯੂਥ ਕਾਂਗਰਸ ਸਰਪੰਚ ਨਵਦੀਪ ਸਿੰਘ ਕੋਟਲ਼ਾ , ਨਰਿੰਦਰ ਸਿੰਘ ਜੇਪੀ , ਸਾਬਕਾ ਡਾਇਰੈਕਟਰ ਸ਼ਿੰਗਾਰਾਂ ਸਿੰਘ ਸਹਣੇਵਾਲੀ , ਸਰਪੰਚ ਕੁਲਵਿੰਦਰ ਸਿੰਘ ਸਿਧਵਾਂ , ਸਰਪੰਚ ਜਰਮਨਜੀਤ ਸਿੰਘ , ਸਰਪੰਚ ਸੁੱਖਦੇਵ ਸਿੰਘ , ਸਰਪੰਚ ਜੋਬਿਨ ਸਿੰਘ , ਸਰਪੰਚ ਪਲਵਿੰਦਰ ਸਿੰਘ, ਸਰਪੰਚ ਵੀਰ ਸਿੰਘ , ਸਰਪੰਚ ਦਲਜੀਤ ਸਿੰਘ , ਸਰਪੰਚ ਪ੍ਰਗਟ ਸਿੰਘ ਚੰਨਣਕੇ , ਸਰਪੰਚ ਰਵਿੰਦਰ ਸਿੰਘ , ਸਰਪੰਚ ਸਤਨਾਮ ਸਿੰਘ ਚਾਚੋਵਾਲੀ , ਸਰਪੰਚ ਜਗਦੀਸ਼ ਸਿੰਘ ਘਨਸ਼ਾਹਪੁਰ , ਸਰਪੰਚ ਸਵਿੰਦਰ ਸਿੰਘ ਤਨੇਲ , ਸਰਪੰਚ ਦਵਿੰਦਰ ਸਿੰਘ ਚੰਨਣਕੇ , ਸਰਬਵਿੰਦਰ ਸਿੰਘ ,ਸਰਪੰਚ ਅਵਤਾਰ ਸਿੰਘ ਮਜਵਿੰਡ ,ਹੈਡਮਾਸਟਰ ਸਤਨਾਮ ਸਿੰਘ , ਦਲਜੀਤ ਸਿੰਘ ਪਾਖਰਪੁਰ , ਬਲਬੀਰ ਸਿੰਘ ਵਡਾਲਾ , ਸੁਖਜਿੰਦਰ ਸਿੰਘ ਬੱਬੂ ਵਡਾਲਾ , ਸੁੱਖਦੀਪ ਸਿੰਘ ਅਬਦਾਲ , ਸਰਬਜੀਤ ਸਿੰਘ ਚੰਨਣਕੇ ,ਬਖ਼ਸ਼ੀਸ਼ ਸਿੰਘ ਉਦੋਕੇ , ਜਗਦੀਸ਼ ਸਿੰਘ ਖੁਸੀਪੁਰ , ਸੁੱਖਜਿੰਦਰ ਸਿੰਘ ਸੋਹੀ , ਪਰਮਜੀਤ ਸਿੰਘ ਭੋਏਵਾਲ , ਮੁਕੇਸ਼ ਕੁਮਾਰ ਭਨੋਟ , ਵਿਨੋਦ ਕੁਮਾਰ , ਕੁਲਦੀਪ ਸਿੰਘ ਚਾਚੋਵਾਲੀ ਆਦਿ ਆਗੂ ਵੀ ਹਾਜ਼ਰ ਸਨ।

Share this News