ਬੀ. ਬੀ. ਕੇ. ਡੀ. ਏ. ਵੀ. ਕਾਲਜ ਫਾਰ ਵੂਮੈਨ ਨੇ ਬਾਜਰੇ ‘ਤੇ ਇੱਕ ਔਨਲਾਈਨ ਕੁਇਜ਼ ਮੁਕਾਬਲੇ ਵਿੱਚ ਕੀਤਾ ਸ਼ਾਨਦਾਰ ਪ੍ਰਦਰਸ਼ਨ

4675400
Total views : 5507076

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ


ਅੰਮਿਰਤਸਰ/ਗੁਰਨਾਮ ਸਿੰਘ ਲਾਲੀ

ਬੀ. ਬੀ. ਕੇ. ਡੀ. ਏ. ਵੀ. ਕਾਲਜ ਫਾਰ ਵੂਮੈਨ ਦੀਆਂ ਵਿਿਦਆਰਥਣਾਂ ਨੇ ਉੱਨਤ ਭਾਰਤ ਅਭਿਆਨ(ਯੂ ਬੀ ਏ) ਲਈ ਖੇਤਰੀ ਕੋਆਰਡੀਨੇਟਿੰਗ ਸੰਸਥਾ (ਆਰ ਸੀ ਆਈ) ਨੈਸ਼ਨਲ ਇੰਸਟੀਚਿਊਟ ਆਫ਼ ਟੈਕਨੀਕਲ ਟੀਚਰਜ਼ ਟ੍ਰੇਨਿੰਗ ਐਂਡ ਰਿਸਰਚ (ਐਨ ਆਈ ਟੀ ਟੀ ਟੀ ਆਰ) ਦੁਆਰਾ ਆਯੋਜਿਤ ਬਾਜਰੇ ‘ਤੇ ਇੱਕ ਔਨਲਾਈਨ ਕੁਇਜ਼ ਮੁਕਾਬਲੇ ਵਿੱਚ ਦੂਜਾ ਸਥਾਨ ਪ੍ਰਾਪਤ ਕੀਤਾ। ਇਹ ਮੁਕਾਬਲਾਡਾ. ਹੇਮੰਤ ਕੁਮਾਰ ਵਿਨਾਇਕ, ਕੋਆਰਡੀਨੇਟਰ, ਆਰ ਸੀ ਆਈ, ਯੂ ਬੀ ਏ ਦੁਆਰਾ ਸਿੱਖਿਆ ਮੰਤਰਾਲੇ, ਭਾਰਤ ਸਰਕਾਰ ਦੇ ਦਿਸ਼ਾ-ਨਿਰਦੇਸ਼ਾਂ ਦੇ ਤਹਿਤ ਅੰਤਰਰਾਸ਼ਟਰੀ ਬਾਜਰੇ ਦਾ ਸਾਲ-2023 ਮਨਾਉਣ ਲਈ ਆਯੋਜਿਤ ਕੀਤਾ ਗਿਆ। ਇਸ ਮੁਕਾਬਲੇ ਵਿੱਚ ਕਾਲਜ ਦੀਆਂ 50 ਤੋਂ ਵੱਧ ਵਿਿਦਆਰਥਣਾਂ ਨੇ ਭਾਗ ਲਿਆ। ਵਿਿਦਆਰਥਣਾਂ ਨੂੰ ਬਾਜਰੇ ਦੇ ਫਾਇਦਿਆਂ ਬਾਰੇ ਜਾਣੂੰ ਕਰਵਾਉਣ ਲਈ ਇਹ ਮੁਕਾਬਲਾ ਕਰਵਾਇਆ ਗਿਆ।

ਜ਼ਿਕਰਯੋਗ ਹੈ ਕਿ ਉੱਨਤ ਭਾਰਤ ਅਭਿਆਨ (ਯੂ. ਬੀ. ਏ.), ਭਾਰਤ ਸਰਕਾਰ ਦੇ ਮਨੁੱਖੀ ਸਰੋਤ ਵਿਕਾਸ ਮੰਤਰਾਲੇ ਦੁਆਰਾ ਇਕ ਰਾਸ਼ਟਰ ਪ੍ਰੋਗਰਾਮ ਵੱਜੋਂ ਦੇਸ਼ ਵਿੱਚ ਪੇਂਡੂ ਖੇਤਰਾਂ ਦੀ ਵਿਕਾਸ ਪ੍ਰਕਿਿਰਆ ਵਿੱਚ ਪੇਸ਼ੇਵਰ ਅਤੇ ਉੱਚ ਵਿਿਦਅਕ ਸੰਸਥਾਵਾਂ ਨੂੰ ਸ਼ਾਮਲ ਕਰਨ ਦੇ ਦ੍ਰਿਸ਼ਟੀਕੋਣ ਨਾਲ ਲਾਗੂ ਕੀਤਾ ਗਿਆ। ਇਸ ਕੁਇਜ਼ ਮੁਕਾਬਲੇ ਦਾ ਉਦੇਸ਼ ਨੌਜਵਾਨਾਂ ਦੀ ਸਰਗਰਮ ਸਮਾਜਿਕ ਸ਼ਮੂਲੀਅਤ ਰਾਹੀਂ ਪੇਂਡੂ ਖੇਤਰਾਂ ਵਿੱਚ ਟਿਕਾਊ ਵਿਕਾਸ ਦਾ ਢਾਂਚਾ ਤਿਆਰ ਕਰਨਾ ਸੀ। ਬੀ. ਬੀ. ਕੇ. ਡੀ. ਏ. ਵੀ. ਕਾਲਜ ਉੱਨਤ ਭਾਰਤ ਅਭਿਆਨ ਗਤੀਵਿਧੀਆਂ ਵਿੱਚ ਸਰਗਰਮੀ ਨਾਲ ਹਿੱਸਾ ਲੈ ਰਿਹਾ ਹੈ।ਪ੍ਰਿੰਸੀਪਲ ਡਾ. ਪੁਸ਼ਪਿੰਦਰ ਵਾਲੀਆ ਨੇ ਮੁਕਾਬਲੇ ਦੇ ਜੇਤੂਆਂ ਨੂੰ ਵਧਾਈ ਦਿੱਤੀ ਅਤੇ ਵਿਿਦਆਰਥਣਾਂ ਨੂੰ ਮੁਕਾਬਲੇ ਲਈ ਤਿਆਰ ਕਰਨ ਲਈ ਉੱਨਤ ਭਾਰਤ ਅਭਿਆਨ ਸੈੱਲ ਕੋ-ਆਰਡੀਨੇਟਰ ਪ੍ਰੋ. ਸੁਰਭੀ ਸੇਠੀ ਅਤੇ ਡਾ. ਨਿਧੀ ਅਗਰਵਾਲ ਦੇ ਯਤਨਾਂ ਦੀ ਸ਼ਲਾਘਾ ਕੀਤੀ। ਉਹਨਾਂ ਕਿਹਾ ਕਿ ਬਾਜਰਾ ਹਮੇਸ਼ਾ ਇੱਕ ਮੁੱਖ ਭੋਜਨ ਅਤੇ ਭਾਰਤੀ ਪਕਵਾਨਾਂ ਦਾ ਇੱਕ ਅਨਿੱਖੜਵਾਂ ਅੰਗ ਰਿਹਾ ਹੈ। ਸਮੇਂ ਦੀ ਲੋੜ ਹੈ ਕਿ ਨੌਜਵਾਨ ਪੀੜ੍ਹੀ ਨੂੰ ਆਪਣੀ ਰੋਜ਼ਾਨਾ ਖੁਰਾਕ ਵਿੱਚ ਬਾਜਰੇ ਨੂੰ ਮੁੜ ਤੋਂ ਸ਼ਾਮਲ ਕਰਨ ਲਈ ਉਤਸ਼ਾਹਿਤ ਕੀਤਾ ਜਾਵੇ।

Share this News