ਬੀ ਬੀ ਕੇ ਡੀ ਏ ਵੀ ਕਾਲਜ ਫ਼ਾਰ ਵੂਮੈਨ ਦੁਆਰਾ ਸਵਾਮੀ ਸ਼ਰਦਾਨੰਦ ਜੀ ਦੇ ਬਲਿਦਾਨ ਦਿਵਸ ਨੂੰ ਸਮਰਪਿਤ ਵੈਦਿਕ ਹਵਨ ਜੱਗ ਦਾ ਆਯੋਜਨ

4877958
Total views : 5839920

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
57 ਲੱਖ ਦਾ ਅੰਕੜਾ ਕੀਤਾ ਪਾਰ


ਅੰਮ੍ਰਿਤਸਰ/ਜਸਕਰਨ ਸਿੰਘ

ਬੀ ਬੀ ਕੇ ਡੀ ਏ ਵੀ ਕਾਲਜ ਫ਼ਾਰ ਵੂਮੈਨ ਦੀ ਆਰੀਆ ਯੁਵਤੀ ਸਭਾ ਦੁਆਰਾ ਸਵਾਮੀ ਸ਼ਰਦਾਨੰਦ ਜੀ ਦੇ ਬਲਿਦਾਨ ਦਿਵਸ ਨੂੰ ਸਮਰਪਿਤ ਵਿਸ਼ੇਸ਼ ਵੈਦਿਕ ਹਵਨ ਜੱਗ ਦਾ ਆਯੋਜਨ ਕੀਤਾ ਗਿਆ । ਹਵਨ ਦੀ ਸ਼ੁਰੂਆਤ ਗਾਇਤਰੀ ਮੰਤਰ ਦੇ ਜਾਪ ਨਾਲ ਹੋਈ । ਇਸ ਅਵਸਰ ਤੇ ਸ਼੍ਰੀ ਸੁਦਰਸ਼ਨ ਕਪੂਰ (ਚੇਅਰਮੈਨ, ਲੋਕਲ ਪ੍ਰਬੰਧਿਕ ਕਮੇਟੀ) ਨੇ ਮੁਖ ਜੱਜਮਾਨ ਦੀ ਭੂਮਿਕਾ ਨਿਭਾਈ ।

ਪ੍ਰਿੰਸੀਪਲ ਡਾ. ਪੁਸ਼ਪਿੰਦਰ ਵਾਲੀਆ ਨੇ ਸਭ ਤੋਂ ਪਹਿਲਾ ਪ੍ਰਮਾਤਮਾ ਦਾ ਧੰਨਵਾਦ ਕਰਦੇ ਹੋਏ ਸਵਾਮੀ ਸ਼ਰਦਾਨੰਦ ਜੀ ਦੇ ਜੀਵਨ ਤੇ ਰੋਸ਼ਨੀ ਪਾਈ ਅਤੇ ਕਿਹਾ ਕਿ ਸਵਾਮੀ ਸ਼ਰਦਾ ਨੰਦ ਜੀ ਦੇ ਸਵਾਮੀ ਦਇਆਨੰਦ ਜੀ ਦੇ ਵੇਦਾਂ ਦੀ ਸਿੱਖਿਆ ਅਤੇ ਸਿਧਾਂਤਾ ਤੇ ਅਧਾਰਿਤ ਗੁਰੂਕੁਲ ਦੀ ਸਿੱਖਿਆ ਦਾ ਪ੍ਰਸਾਰ ਕੀਤਾ । 1902 ਦੇ ਸਵਾਮੀ ਸ਼ਰਦਾਨੰਦ ਜੀ ਨੇ ਗੁਰੂਕੁਲ ਦੀ ਸਥਾਪਨਾ ਕੀਤੀ । ਪ੍ਰਿੰਸੀਪਲ ਮੈਡਮ ਨੇ ਕਿਹਾ ਕਿ ਸਵਾਮੀ ਜੀ ਨੇ ਹੀ ਸਭ ਤੋਂ ਪਹਿਲਾ ਮਹਾਤਮਾ ਗਾਂਧੀ ਜੀ ਨੂੰ ਮਹਾਤਮਾ ਦਾ ਨਾਮ ਆਪ ਜੀ ਨੇ ਹੀ ਦਿੱਤਾ ਸੀ । ਆਪ ਨੇ ਕਿਹਾ ਕਿ ਮਨੁੱਖੀ ਜੀਵਨ ਭੋਗ ਪਦਾਰਥ ਗ੍ਰਹਿਣ ਕਰਨ ਵਾਸਤੇ ਹੀ ਨਹੀ ਹੈ, ਸਗੋਂ ਤਿਆਗ ਅਤੇ ਸਮਰਪਣ ਦੀ ਭਾਵਨਾ ਨਾਲ ਇਸ ਸੰਸਾਰ ਲਈ ਕੁਝ ਕਰ ਜਾਣਾ ਹੀ ਮਨੁੱਖ ਦਾ ਅਸਲੀ ਜੀਵਨ ਹੈ । ਪ੍ਰਿੰਸੀਪਲ ਵਾਲੀਆ ਜੀ ਨੇ ਕਿਹਾ ਕਿ ਮਾਨਯੋਗ ਡਾ. ਪੂਨਮ ਸੂਰੀ (ਪ੍ਰਧਾਨ ਡੀ. ਏ. ਵੀ ਕਾਲਜ ਪ੍ਰਬੰਧਕੀ ਕਮੇਟੀ) ਦੀ ਤਾਰੀਫ਼ ਕੀਤੀ । ਮਹਾਤਮਾ ਆਨੰਦ ਸਵਾਮੀ ਜੀ ਦੇ ਪੋਤਰੇ ਹੋਣ ਦੇ ਕਾਰਨ ਆਰੀਆ ਸਮਾਜ ਆਪਣੇ ਸਿਧਾਂਤਾ ਕਰ ਕੇ ਜਾਣਿਆਂ ਜਾਂਦਾ ਹੈ ।

ਪ੍ਰਿੰਸੀਪਲ ਵਾਲੀਆ ਨੇ ਕਾਲਜ ਦੀਆ ਪ੍ਰਾਪਤੀਆ ਬਾਰੇ ਜਾਣੂ ਕਰਵਾਇਆ ਤੇ ਉਹਨਾਂ ਨੇ ਦਸਿਆ ਕਿ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੁਆਰਾ ਆਯੋਜਿਤ ਫੁੱਲਾ ਦੀ ਪ੍ਰਤੀਯੋਗਿਤਾ ਵਿਚ ਕਾਲਜ ਨੇ ਚੈਂਪੀਅਨਸ਼ਿਪ ਹਾਸਿਲ ਕੀਤੀ ਹੈ । ਆਪ ਨੇ ਕਾਲਜ ਦੇ ਐਨ. ਐਸ. ਐਸ. ਵਿਭਾਗ ਦੇ ਸੱਤ ਦਿਨਾ ਕੈਂਪ ਦੇ ਆਰੰਭ ਵਿਚ ਵਿਦਿਆਰਥੀਆ ਅਤੇ ਅਧਿਆਪਕਾ ਨੂੰ ਸ਼ੁਭਕਾਮਨਾਵਾਂ ਦਿੱਤੀਆ ।

ਸ਼੍ਰੀ ਇੰਦਰਪਾਲ ਆਰੀਆ (ਪ੍ਰਧਾਨ, ਆਰੀਆ ਸਮਾਜ, ਲਛਮਨਸਰ) ਨੇ ਇਹ ਦਸਿਆ ਕਿ ਸਵਾਮੀ ਸ਼ਰਧਾਨੰਦ ਜੀ ਨੇ ਪੁਰਾਨੀ ਗੁਰੂਕੁਲ ਪਰਪੰਰਾ ਦਾ ਆਰੰਭ ਕੀਤਾ ਅਤੇ ਗੁਰੂਕੁਲ ਕਾਂਗੜੀ ਦੇ ਨਿਰਮਾਣ ਦੇ ਦ੍ਰਿੜ ਸੰਕਲਪ ਨੂੰ ਪੂਰਾ ਕਰ ਕੇ ਆਪਣੀ ਕਥਨੀ ਤੇ ਕਹਿਣੀ ਨੂੰ ਸਭ ਦੇ ਸਾਹਮਣੇ ਰਖਿਆ । ਆਪਣੇ ਵਿਦਿਆਰਥੀਆਂ ਨੂੰ ਸਤਯ ਪ੍ਰਕਾਸ਼ ਪੜ੍ਹਨ ਲਈ ਪ੍ਰੇਰਿਤ ਕੀਤਾ । ਆਪ ਨੇ ਕਿਹਾ ਕਿ ਸਤਯ ਪ੍ਰਕਾਸ਼ ਪੜ੍ਹਨ ਵਾਲੇ ਜੀਵ ਕਦੀ ਵੀ ਆਪਣੇ ਸੰਸਕਾਰਾਂ ਅਤੇ ਪਰਮਪਰਾਵਾਂ ਤੋ ਬੇਮੁੱਖ ਨਹੀਂ ਹੁੰਦੇ । ਸ਼੍ਰੀ ਸੁਦਰਸ਼ਨ ਕਪੂਰ (ਪ੍ਰਧਾਨ, ਲੋਕਲ ਪ੍ਰਬੰਧਕੀ ਕਮੇਟੀ) ਨੇ ਹਵਨ ਨੂੰ ਸਫਲ ਸਮਾਪਤੀ ਤੇ ਪ੍ਰਿੰਸੀਪਲ ਡਾ. ਵਾਲੀਆ ਜੀ ਨੂੰ ਅਤੇ ਸਟਾਫ ਨੂੰ ਵਧਾਈ ਦਿੱਤੀ ਅਤੇ ਸਵਾਮੀ ਸ਼ਰਧਾਨੰਦ ਜੀ ਦੇ ਜੀਵਨ ਬਾਰੇ ਦਸਿਆ ਅਤੇ ਕਿਹਾ ਕਿ ਸਵਾਮੀ ਸ਼ਰਧਾਨੰਦ ਜੀ ਨੇ ਆਪਣਾ ਜੀਵਨ ਸੇਵਾ ਲਈ ਸਮਰਪਿਤ ਕੀਤਾ । ਕਾਲਜ ਦੇ ਸੰਗੀਤ ਵਿਭਾਗ ਦੁਆਰਾ ਬਹੁਤ ਹੀ ਮਿੱਠੀ ਅਵਾਜ਼ ਵਿਚ ਭਜਨ ਦੀ ਪੇਸ਼ਕਾਰੀ ਕੀਤੀ । ਮੰਚ ਸੰਚਾਲਨ ਪ੍ਰੋ. ਡਾ. ਸ਼ੈਲੀ ਜੱਗੀ ਦੁਆਰਾ ਕੀਤਾ ਗਿਆ । ਇਸ ਮੌਕੇ ਤੇ ਪ੍ਰਿੰਸੀਪਲ ਅਮਰਦੀਪ ਗੁਪਤਾ, ਪ੍ਰਿੰਸੀਪਲ ਡਾ. ਪਲੱਵੀ ਸੇਠੀ, ਸ਼੍ਰੀ ਵਿਪਿੰਨ ਭਸੀਨ (ਮੈਂਬਰ, ਲੋਕਲ ਪ੍ਰਬੰਧਕ ਕਮੇਟੀ), ਕਰਨਲ ਵੇਦ ਮਿੱਤਰ, ਸ਼੍ਰੀ ਸੰਦੀਪ ਆਹੁਜਾ, ਸ਼੍ਰੀ ਮੁਰਾਰੀ ਲਾਲ ਜੀ, ਸ਼੍ਰੀਮਤੀ ਰੇਨੂੰ ਘਈ (ਪ੍ਰਧਾਨ, ਇਸਤਰੀ ਸਮਾਜ), ਸ਼੍ਰੀ ਇੰਦਰਜੀਤ ਠੁਕਰਾਲ, ਸ਼੍ਰੀ ਹਰੀਸ਼ ਕੁਮਾਰ, ਸ਼੍ਰੀ ਅਨਿਲ ਵਿਨਾਇਕ, ਸ਼੍ਰੀਮਤੀ ਰਜਨੀ ਓਬਰਾਏ (ਮੈਂਬਰ, ਆਰੀਆ ਸਮਾਜ) ਅਤੇ ਕਾਲਜ ਦੇ ਆਰੀਆ ਯੁਵਤੀ ਸਭਾ ਦੇ ਸਾਰੇ ਮੈਂਬਰ ਹਾਜਰ ਸਨ।

Share this News