ਬਾਬਾ ਬੁੱਢਾ ਜੀ ਕਾਲਜ ਬੀੜ੍ਹ ਸਾਹਿਬ ਦੀ ਬੀ.ਏ ਸਮੈਸਟਰ ਦੂਜਾ ,ਬੀ ਕੌਮ ਸਮੈਸਟਰ ਦੂਜਾ ਅਤੇ ਬੀਸੀਏ ਸਮੈਸਟਰ ਦੂਜਾ ਦਾ ਨਤੀਜਾ ਸੌ ਫੀਸਦੀ ਰਿਹਾ

4932777
Total views : 5925790

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
58 ਲੱਖ ਦਾ ਅੰਕੜਾ ਕੀਤਾ ਪਾਰ


ਝਬਾਲ/ਬਾਰਡਰ ਨਿਊਜ ਸਰਵਿਸ

ਸੇਵਾ ਦੇ ਪੁੰਜ ਸੰਤ ਬਾਬਾ ਖੜਕ ਸਿੰਘ ਜੀ ਵੱਲੋਂ ਸਥਾਪਿਤ ਅਤੇ ਸੰਤ ਬਾਬਾ ਸੰਤੋਖ ਸਿੰਘ ਜੀ ਦੀ ਰਹਿਨੁਮਈ ਹੇਠ ਚੱਲ ਰਹੇ ਬਾਬਾ ਬੁੱਢਾ ਕਾਲਜ ਦੇ ਬੀਏ ਸਮੈਸਟਰ ਦੂਜਾ, ਬੀ ਕੌਮ ਸਮੈਸਟਰ ਦੂਜਾ ਅਤੇ ਬੀਸੀਏ ਸਮੈਸਟਰ ਦੂਜਾ ਦਾ ਨਤੀਜਾ ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਐਲਾਨਿਆ ਗਿਆ। ਇਹਨਾਂ ਨਤੀਜਿਆ ਵਿੱਚ ਬੀਏ ਸਮੈਸਟਰ ਦੂਜੇ ਦੀ ਪਾਸ ਪ੍ਰਤੀਸ਼ਤ 98% ਬੀ ਕੌਮ ਸਮੈਸਟਰ ਦੂਜਾ ਅਤੇ ਬੀਸੀਏ ਸਮੈਸਟਰ ਦੂਜਾ ਦੀ ਪਾਸ ਪ੍ਰਤੀਸ਼ਤ 100 ਫੀਸਦੀ ਰਹੀ।

ਇਹਨਾਂ ਵਿੱਚ ਬੀਏ ਸਮੈਸਟਰ ਦੂਜੇ ਦੀ ਵਿਦਿਆਰਥਣ ਮਨਪ੍ਰੀਤ ਕੌਰ ਨੇ 76% ਨਾਲ ਪਹਿਲਾ ,ਸਰਬਜੀਤ ਕੌਰ ਅਤੇ ਅਮਨਪ੍ਰੀਤ ਕੌਰ ਨੇ 74% ਨਾਲ ਦੂਸਰਾ ਸਥਾਨ ਹਾਸਲ ਕੀਤਾ‌। ਇਸ ਦੇ ਨਾਲ ਬੀਕੋਮ ਸਮੈਸਟਰ ਦੂਜੇ ਦੀ ਵਿਦਿਆਰਥਣ ਕੋਮਲਪ੍ਰੀਤ ਕੌਰ ਨੇ 74% ਨਾਲ ਪਹਿਲਾ ਅਤੇ ਸਮਰੀਨ ਕੌਰ ਅਤੇ ਹਰਨੀਤ ਕੌਰ ਨੇ 70% ਨਾਲ ਦੂਸਰਾ ਸਥਾਨ ਹਾਸਿਲ ਕੀਤਾ।

ਇਸੇ ਤਰ੍ਹਾਂ ਬੀਸੀਏ ਸਮੈਸਟਰ ਦੂਜੇ ਦੀ ਵਿਦਿਆਰਥਣ ਕੋਮਲਪ੍ਰੀਤ ਕੌਰ 77% ਨਾਲ ਪਹਿਲਾ ,ਅਵਨੀਤ ਕੌਰ 73% ਨਾਲ ਦੂਜਾ ਅਤੇ ਅਰਸ਼ਪ੍ਰੀਤ ਕੌਰ 67% ਨਾਲ ਤੀਜਾ ਸਥਾਨ ਪ੍ਰਾਪਤ ਕੀਤਾ।ਇਸ ਮੌਕੇ ਕਾਲਜ ਪ੍ਰਿੰਸੀਪਲ ਡਾ ਕਰਨਜੀਤ ਸਿੰਘ ਬੇਦੀ ਨੇ ਪਾਸ ਹੋਏ ਵਿਦਿਆਰਥੀਆਂ ਨੂੰ ਵਧਾਈ ਦਿੱਤੀ ਅਤੇ ਮੂੰਹ ਮਿੱਠਾ ਕਰਵਾਇਆ। ਉਹਨਾਂ ਕਿਹਾ ਕਿ ਗੁਰੂ ਨਾਨਕ ਦੇਵ ਯੂਨੀਵਰਸਿਟੀ ਨਤੀਜਿਆਂ ਵਿੱਚ ਕਾਲਜ ਦਾ ਨਤੀਜਾ ਸੌ ਫੀਸਦੀ ਰਿਹਾ ਹੈ,ਜਿਸ ਵਿੱਚ ਵਿਦਿਆਰਥੀਆਂ ਨੇ ਵੱਖ-ਵੱਖ ਕੋਰਸਾਂ ਵਿੱਚ ਚੰਗੇ ਨੰਬਰ ਲੈ ਕੇ ਕਾਲਜ ਅਤੇ ਮਾਪਿਆਂ ਦਾ ਨਾਮ ਰੋਸ਼ਨ ਕੀਤਾ।ਇਸ ਮੌਕੇ ਡਾ ਅਮਰਬੀਰ ਸਿੰਘ ,ਪ੍ਰੋ ਸੁਰਿੰਦਰ ਸਿੰਘ, ਪ੍ਰੋ ਇੰਦਰਜੀਤ ਸਿੰਘ , ਪ੍ਰੋ ਸੁਖਪਾਲ ਕੌਰ ਪ੍ਰੋ ਹਰਪ੍ਰੀਤ ਕੌਰ ਪ੍ਰੋ ਚੰਦਪ੍ਰੀਤ ਕੌਰ ਅਤੇ ਹਾਜ਼ਰ ਰਹੇ।ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-

Share this News