ਰੱਖੜ ਪੁੰਨਿਆ ਕਾਨਫਰੰਸ ਸਬੰਧੀ ਜ਼ਿਲਾ ਤਰਨ ਤਾਰਨ ਦੇ ਭਾਜਪਾ ਆਗੂਆਂ ਦੀ ਵਿਸ਼ਾਲ ਮੀਟਿੰਗ

4932121
Total views : 5924678

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
58 ਲੱਖ ਦਾ ਅੰਕੜਾ ਕੀਤਾ ਪਾਰ


ਅੰਮ੍ਰਿਤਸਰ /ਬਾਰਡਰ ਨਿਊਜ ਸਰਵਿਸ

ਭਾਰਤੀ ਜਨਤਾ ਪਾਰਟੀ ਵੱਲੋਂ ਰੱਖੜ ਪੁੰਨਿਆ ਮੌਕੇ ਬਾਬਾ ਬਕਾਲਾ ਸਾਹਿਬ ਵਿਖ਼ੇ 28 ਅਗਸਤ ਨੂੰ ਪਹਿਲੀ ਵਾਰ ਵਿਸ਼ਾਲ ਕਾਨਫਰੰਸ ਕਰਵਾਈ ਜਾ ਰਹੀ ਹੈ l ਇਸ ਮੌਕੇ ਹਲਕਾ ਬਾਬਾ ਬਕਾਲਾ ਦੇ ਇੰਚਾਰਜ ਅਤੇ ਭਾਜਪਾ ਦੇ ਸੂਬਾ ਸਕੱਤਰ ਸਾਬਕਾ ਰਾਜ ਮੰਤਰੀ ਮਨਜੀਤ ਸਿੰਘ ਮੰਨਾ ਦੀ ਅਗਵਾਈ ਹੇਠ ਉਕਤ ਕਾਨਫਰੰਸ ਵਿੱਚ ਭਾਜਪਾ ਵਰਕਰਾਂ ਦੀ ਸ਼ਮੂਲੀਅਤ ਸਬੰਧੀ ਇੱਕ ਵਿਸ਼ਾਲ ਮੀਟਿੰਗ ਮੀਆਂਵਿੰਡ ਵਿਖੇ ਕੀਤੀ ਗਈ l ਇਸ ਮੌਕੇ ਸੰਬੋਧਨ ਕਰਦਿਆਂ ਬੁਲਾਰਿਆਂ ਨੇ ਕਿਹਾ ਕਿ ਪਾਰਟੀ ਹਾਈਕਮਾਂਡ ਦੀ ਉੱਚ ਲੀਡਰਸ਼ਿਪ ਕਾਨਫਰੰਸ ਨੂੰ ਸੰਬੋਧਨ ਕਰਨ ਪਹੁੰਚ ਰਹੀ ਹੈ l ਉਹਨਾਂ ਕਿਹਾ ਕਿ ਪੰਜਾਬ ਦੇ ਲੋਕ ਮਾੜੀ ਅਮਨ ਕਨੂੰਨ ਦੀ ਸਥਿਤੀ ਅਤੇ ਮਾੜੇ ਰਾਜ ਪ੍ਰਬੰਧ ਕਾਰਨ ਭਾਜਪਾ ਨੂੰ ਪੰਜਾਬ ਦੀ ਸੱਤਾ ਸੌਂਪਣ ਲਈ ਤਿਆਰ ਬੈਠੇ ਹਨ ਅਤੇ ਇਹ ਕਾਨਫਰੰਸ ਪੰਜਾਬ ਵਿੱਚ 2027 ਦੀਆਂ ਚੋਣਾਂ ਵਿੱਚ ਭਾਜਪਾ ਦੀ ਜਿੱਤ ਦਾ ਨੀਂਹ ਪੱਥਰ ਰੱਖੇਗੀ l

ਕਾਨਫਰੰਸ ਦਾ ਰਿਕਾਰਡਤੋੜ ਇਕੱਠ ਭਾਜਪਾ ਸਰਕਾਰ ਦੀ ਨੀਂਹ ਰੱਖੇਗਾ

ਮੀਟਿੰਗ ਵਿੱਚ ਜ਼ਿਲਾ ਤਰਨ ਤਾਰਨ ਦੇ ਪਾਰਟੀ ਪ੍ਰਤੀ ਸਮਰਪਿਤ ਅਤੇ ਪਾਰਟੀ ਨੂੰ ਪਿਆਰ ਕਰਨ ਵਾਲੇ ਆਗੂ ਅਤੇ ਵਰਕਰ ਸੈਂਕੜਿਆ ਦੀ ਗਿਣਤੀ ਵਿੱਚ ਸ਼ਾਮਿਲ ਹੋਏ l ਇਸ ਮੌਕੇ ਸਾਬਕਾ ਵਿਧਾਇਕ ਮਨਜੀਤ ਸਿੰਘ ਮੰਨਾ, ਚੇਅਰਮੈਨ ਰਣਜੀਤ ਸਿੰਘ ਤੋਂ ਇਲਾਵਾ ਤਰਨ ਤਾਰਨ ਜ਼ਿਲੇ ਦੇ ਭਾਜਪਾ ਆਗੂਆਂ ਵਿੱਚ ਚੇਅਰਮੈਨ ਚੰਦਰ ਅਗਰਵਾਲ, ਮੁੱਖ ਬੁਲਾਰਾ ਅਮਰਪਾਲ ਸਿੰਘ ਖਹਿਰਾ, ਸੀਨੀਅਰ ਆਗੂ ਸਿਤਾਰਾ ਸਿੰਘ ਡਲੀਰੀ, ਅਨੂਪ ਸਿੰਘ ਭੁੱਲਰ, ਜਸਮੀਤ ਸਿੰਘ ਵਾਲੀਆ, ਬੀਬੀ ਅਮਨਦੀਪ ਕੌਰ ਉਪਲ ਜ਼ਿਲਾ ਪ੍ਰਧਾਨ ਮਹਿਲਾ ਵਿੰਗ, ਕੰਚਨਪ੍ਰੀਤ ਕੌਰ ਪੱਟੀ, ਜ਼ਿਲਾ ਮੀਤ ਪ੍ਰਧਾਨ ਅਤੁਲ ਜੈਨ ਪੱਟੀ, ਸੀਨੀਅਰ ਆਗੂ ਰਣਜੀਤ ਸਿੰਘ ਰਾਣਾ ਗੰਢੀਵਿੰਡ , ਕਿਸਾਨ ਮੋਰਚਾ ਪ੍ਰਧਾਨ ਗੁਰਸਾਹਿਬ ਸਿੰਘ, ਐਸ. ਸੀ. ਮੋਰਚਾ ਪ੍ਰਧਾਨ ਗੁਲਜ਼ਾਰ ਸਿੰਘ ਜਹਾਂਗੀਰ, ਜ਼ਿਲਾ ਸਕੱਤਰ ਪਵਨ ਦੇਵਗਨ ਚੋਹਲਾ ਸਾਹਿਬ, ਕੁਲਵੰਤ ਸਿੰਘ ਭੈਲ ਮੀਤ ਪ੍ਰਧਾਨ ਕਿਸਾਨ ਮੋਰਚਾ, ਯਾਦਵਿੰਦਰ ਸਿੰਘ ਮਾਣੋਚਾਹਲ, ਕੰਵਰਜੀਤ ਸਿੰਘ ਮਝੈਲ, ਹਰਜਿੰਦਰ ਸਿੰਘ ਢਿਲੋਂ ਤਰਨ ਤਾਰਨ , ਆਲ ਇੰਡੀਆ ਕਿਸਾਨ ਮੋਰਚਾ ਦੇ ਆਗੂ ਬੀਬੀ ਸਰਬਜੀਤ ਕੌਰ ਬਾਠ, ਸੁਖਵਿੰਦਰ ਸਿੰਘ ਮੰਡਲ ਪ੍ਰਧਾਨ ਜਿਓਬਾਲਾ, ਬਚਿੱਤਰ ਸਿੰਘ ਅਲਾਵਲਪੁਰ, ਸੁਰਜੀਤ ਸਿੰਘ ਮਾਹਲ, ਸੰਜੀਵ ਚੋਪੜਾ ਫਤਹਿਬਾਦ,ਪਿੰਦਰ ਦੋਲੋਂਨੰਗਲ, ਰਵੀ ਟਪਿਆਲਾ, ਹੈਪੀ ਖੱਖ ਆਦਿ ਸਾਥੀਆਂ ਸਮੇਤ ਮੌਜੂਦ ਸਨ lਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-

Share this News