





Total views : 5946251







Total views : 5946251ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
58 ਲੱਖ ਦਾ ਅੰਕੜਾ ਕੀਤਾ ਪਾਰ
ਅੰਮ੍ਰਿਤਸਰ/ਬਾਰਡਰ ਨਿਊਜ ਸਰਵਿਸ
ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਨੇਤਾ ਤੇ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਨੂੰ ਅਦਾਲਤੀ ਹੁਕਮਾਂ ਅਨੁਸਾਰ ਐਫ.ਆਈ .ਆਰ ਨੰ: 91 ਵਿੱਚ ਸ਼ਾਮਿਲ ਤਫਤੀਸ਼ ਹੋਣ ਲਈ ਮਜੀਠਾ ਥਾਂਣੇ ਬਾਹਰ ਸਖਤ ਗਰਮੀ ‘ਚ ਕਰੀਬ 4 ਘੰਟੇ ਬਾਹਰ ਖੜ ਕੇ ਉਡੀਕ ਕਰਨੀ ਪਈ।ਪ੍ਰਾਪਤ ਜਾਣਕਾਰੀ ਅਨੁਸਾਰ ਬਿਕਰਮ ਸਿੰਘ ਮਜੀਠੀਆ ਤਫਤੀਸ਼ ਵਿਚ ਸ਼ਾਮਿਲ ਹੋਣ ਲਈ ਅੱਜ ਕਰੀਬ 12:30 ਵਜੇ ਆਪਣੇ ਵਕੀਲਾਂ ਸਮੇਤ ਮਜੀਠਾ ਪੁਲਿਸ ਥਾਣਾ ਪਹੁੰਚ ਗਏ ਸਨ। ਪਰ ਪੁਲਿਸ ਪ੍ਰਸ਼ਾਸਨ ਵਲੋਂ ਉਨ੍ਹਾਂ ਨੂੰ ਤੁਰੰਤ ਅੰਦਰ ਜਾਣ ਦੀ ਇਜਾਜ਼ਤ ਨਾ ਦਿੱਤੀ ਗਈ।
ਥਾਣੇ ਦੇ ਬਾਹਰ ਖੜ੍ਹੇ ਰਹਿਣ ਤੋਂ ਬਾਅਦ ਲਗਭਗ ਚਾਰ ਘੰਟੇ ਦੀ ਉਡੀਕ ਉਪਰੰਤ ਮਜੀਠੀਆ ਆਪਣੇ ਹੋਰ ਸਾਥੀਆਂ ਸ਼੍ਰੋਮਣੀ ਅਕਾਲੀ ਦਲ ਅਜਨਾਲਾ ਇੰਚਾਰਜ ਜੋਧ ਸਿੰਘ ਸਮਰਾ ਅਤੇ ਸਾਬਕਾ ਸਰਪੰਚ ਜਤਿੰਦਰ ਪਾਲ ਸਿੰਘ ਸਾਬਾ ਹਮਜਾ ਸਮੇਤ ਅੰਦਰ ਦਾਖ਼ਲ ਹੋਏ।
ਜ਼ਿਕਰਯੋਗ ਹੈ ਕਿ ਪੁਲਿਸ ਵਲੋਂ ਮਜੀਠੀਆ ਦੇ ਵਕੀਲਾਂ ਨੂੰ ਥਾਣੇ ਅੰਦਰ ਜਾਣ ਦੀ ਇਜਾਜ਼ਤ ਨਹੀਂ ਦਿੱਤੀ ਗਈ, ਜਦਕਿ ਮਜੀਠੀਆ ਆਪਣੇ ਵਕੀਲਾਂ ਸਮੇਤ ਜਾਂਚ ਵਿਚ ਸ਼ਾਮਿਲ ਹੋਣਾ ਚਾਹੁੰਦੇ ਸਨ। ਆਖ਼ਰਕਾਰ ਲਗਭਗ ਚਾਰ ਵਜੇ ਉਹ ਆਪਣੇ ਵਕੀਲਾਂ ਤੋਂ ਬਿਨਾਂ ਉਕਤ ਦੋ ਸਾਥੀਆਂ ਨਾਲ ਤਫਤੀਸ਼ ਵਿਚ ਸ਼ਾਮਿਲ ਹੋ ਗਏ ਹਨ।ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-
