ਸਾਬਕਾ ਮੰਤਰੀ ਬਿਕਰਮ ਮਜੀਠੀਆ ਨੇ ਮੁੱਖ ਮੰਤਰੀ ‘ਤੇ ਸਾਧੇ ਨਿਸ਼ਾਨੇ! ਸ੍ਰੀ ਅਕਾਲ ਤਖਤ ਸਾਹਿਬ ਨਾਲ ਮੱਥਾ ਨਾ ਲਾਉਣ ਦੀ ਚੇਤਾਵਨੀ

4915193
Total views : 5899075

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
58 ਲੱਖ ਦਾ ਅੰਕੜਾ ਕੀਤਾ ਪਾਰ


ਚੰਡੀਗੜ੍ਹ /ਬਾਰਡਰ ਨਿਊਜ ਸਰਵਿਸ 

ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਨੇਤਾ ਤੇ ਸਾਬਕਾ ਮੰਤਰੀ ਸ੍ਰ ਬਿਕਰਮ ਸਿੰਘ ਮਜੀਠੀਆ ਨੇ ਅੱਜ ਚੰਡੀਗੜ੍ਹ ਸਥਿਤ ਅਕਾਲੀ ਦਲ ਦੇ ਦਫਤਰ ਵਿਖੇ  ਭਰੀ ਪ੍ਰੈੱਸ ਕਾਨਫਰੰਸ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਇਥੇ ਬੜੇ ਮੁੱਖ ਮੰਤਰੀ ਆਏ ਅਤੇ ਆਉਂਦੇ ਰਹਿਣਗੇ ਪਰ ਸ਼੍ਰੀ ਅਕਾਲ ਤਖ਼ਤ ਸਾਹਿਬ ਮਹਾਨ ਸਨ, ਮਹਾਨ ਹਨ ਅਤੇ ਮਹਾਨ ਹੀ ਰਹਿਣਗੇ, ਅਕਾਲ ਤਖਤ ਸਾਹਿਬ ਨਾਲ ਮੱਥਾ ਲਾਉਣ ਵਾਲਿਆਂ ਦਾ ਵਜੂਦ ਮਿਟ ਜਾਵੇਗਾ l ਉਨ੍ਹਾਂ ਗੁਰੂ ਦੋਖੀ, ਚਰਿਤ੍ਰਹੀਣ ਅਤੇ ਸ਼ਰਾਬੀ ਮੁੱਖ ਮੰਤਰੀ ਨੂੰ ਸ੍ਰੀ ਅਕਾਲ ਤਖਤ ਸਾਹਿਬ ਨਾਲ ਮੱਥਾ ਨਾ ਲਾਉਣ ਦੀ ਚੇਤਾਵਨੀ ਦਿੰਦੇ ਹੋਏ ਕਿਹਾ ਕਿ ਝੁਕ ਕੇ ਗੁਰੂ ਦੇ ਦਰ, ਸ਼੍ਰੀ ਆਕਾਲ ਤਖਤ ਸਾਹਿਬ ਜਾਣ ਵਾਲਿਆਂ ਨੂੰ ਮਾਫ਼ੀ ਹੈ ਪਰ ਮੱਥਾ ਲਾਉਣ ਵਾਲਿਆਂ ਦਾ ਹਮੇਸ਼ਾ ਮਾੜਾ ਹਸ਼ਰ ਹੋਇਆ ਹੈ , ਜਿਸਦਾ ਇਤਿਹਾਸ ਗਵਾਹ ਹੈ lਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਗੁਰੂ ਦੋਖੀ ਭਗਵੰਤ ਮਾਨ ਸਮੇਤ ਆਤਿਸ਼ੀ, ਅਤੇ ਨਰੇਸ਼ ਯਾਦਵ ਵਰਗੇ ਬੇਅਦਬੀਆਂ ਕਰਨ ਵਾਲੇ ਟੋਲੇ ਨਾਲ ਭਰੀ ਹੋਈ ਹੈ ਜਿਨਾਂ ਦੇ ਗੁਨਾਹਾਂ ਦੀ ਸਜ਼ਾ ਅਕਾਲ ਪੁਰਖ ਆਪ ਦੇਣਗੇ l  ਉਨ੍ਹਾਂ ਕਿਹਾ ਕਿ ਸਰਹੱਦੀ ਇਲਾਕਿਆਂ ਵਿੱਚ ਬੇਅਦਬੀਆਂ ਅਤੇ ਸਿੱਖ ਨਸਲਕੁਸ਼ੀ ਵਾਲੇ ਆਈ.ਐੱਸ.ਆਈ ਦੇ ਏਜੰਡੇ ਨੂੰ ਆਮ ਆਦਮੀ ਪਾਰਟੀ ਚਲਾਉਣ ਲੱਗੀ ਹੋਈ ਹੈ ਜਿਸ ਨਾਲ ਨਕਲੀ ਇਨਕਲਾਬੀਆਂ ਦਾ ਚੇਹਰਾ ਖੁਦ ਹੀ ਨੰਗਾ ਹੋ ਗਿਆ ਹੈ lਉਨ੍ਹਾਂ ਕਿਹਾ ਕਿ ਜਿਸ ਸਰਕਾਰ ਨੂੰ ਅਪਣਾ ਪੱਖ ਰੱਖਣ ਲਈ ਪੂਰੀ ਇੱਕ ਗੁਰ ਸਿੱਖ ਮੰਤਰੀ ਨਹੀਂ ਮਿਲਿਆ, ਉਹ 48 ਘੰਟਿਆਂ ਵਿੱਚ ਫਰਜ਼ੀ ਰਿਪੋਰਟ ਦੇ ਆਧਾਰ ਤੇ ਖੁਦ ਨੂੰ ਕਲੀਨ ਚਿੱਟ ਦੇ ਰਹੀ ਹੈ ਪਰ ਕੋਈ ਵੀ ਗੁਨਾਹਗਾਰ  ਇਹ ਨਹੀਂ ਕਹਿੰਦਾ ਕਿ ਉਸਨੇ ਗੁਨਾਹ ਕੀਤਾ ਹੈ ਅਤੇ ਜੇਕਰ ਇਸ ਮਾਮਲੇ ਦੀ ਜਾਂਚ ਉੱਚ ਪੱਧਰੀ ਬਾਹਰੀ ਏਜੰਸੀ ਤੋਂ ਹੋਵੇ ਤਾਂ ਇਸਦਾ ਘਿਨੌਣਾ ਚੇਹਰਾ ਪੂਰੀ ਤਰਾਂ ਨੰਗਾ ਹੋ ਜਾਵੇਗਾ।

ਹੱਕ ਸੱਚ ਲਈ ਮਜੀਠੀਆ ਦੀ ਲੜ੍ਹਾਈ ਹਮੇਸ਼ਾ ਜਾਰੀ ਰਹੇਗੀ, ਜਿੰਨੇ ਪਰਚੇ ਦੇਣੇ ਹਨ ਦੇ ਲਵੋ, ਮਜੀਠੀਆ ਆਪਣੇ ਵਰਕਰਾਂ ਅਤੇ ਪੰਜਾਬੀਆਂ ਦੇ ਜੁਲਮਾਂ ਨੂੰ ਲੈਕੇ ਨਾ ਝੁਕਿਆ ਹੈ ਨਾ ਕਦੇ ਧੱਕੇਸ਼ਾਹੀ ਅੱਗੇ ਝੁਕੇਗਾ
ਉਨ੍ਹਾਂ ਕਿਹਾ ਕਿ ਨਕਲੀ ਇਨਕਲਾਬੀ ਦਾ ਟੋਲਾ ਹੀ ਬੇਅਦਬੀ ਕਰਨ ਵਾਲਿਆਂ ਨਾਲ ਭਰਿਆ ਹੋਇਆ ਹੈ ਜਿਸ ਵਿੱਚ ਇਹਨਾਂ ਦੀ ਦਿੱਲੀ ਦੀ ਸਾਬਕਾ ਮੁੱਖ ਮੰਤਰੀ ਆਤਿਸ਼ੀ ਮਾਰਲੇਨਾ ਅਤੇ ਮਲੇਰਕੋਟਲਾ ਵਿੱਚ ਬੇਅਦਬੀ ਦਾ ਜਿਸ ਉੱਤੇ ਦੋਸ਼ ਤੈਅ ਹੋਇਆ ਉਸਨੂੰ ਸਜ਼ਾ ਹੋਈ ਆਮ ਆਦਮੀ ਪਾਰਟੀ ਦਾ ਵਿਧਾਇਕ ਸ਼ਾਮਿਲ ਹੈ। ਉਹਨਾਂ ਕਿਹਾ ਕਿ ਜਿਹੜਾ ਪੰਥ ਦੋਖੀ ਮੁੱਖ ਮੰਤਰੀ ਅੱਜ ਸ੍ਰੀ ਅਕਾਲ ਤਖਤ ਸਾਹਿਬ ਨਾਲ ਮੱਥਾ ਲਾ ਰਿਹਾ ਹੈ ਉਹ ਜਵਾਬ ਦੇਵੇ ਕਿ ਇਸ ਤੋਂ ਪਹਿਲਾਂ ਨੰਗੇ ਪੈਰੀ ਸ੍ਰੀ ਅਕਾਲ ਤਖਤ ਸਾਹਿਬ ਜਾਣ ਦਾ ਡਰਾਮਾਂ ਕਰ ਰਿਹਾ ਸੀ ਅਤੇ ਉਸੇ  ਜਥੇਦਾਰ ਸਹਿਬ ਨਾਲ ਨੰਗੇ ਪੈਰ ਜਾਕੇ ਮੁਲਾਕਾਤ ਕਰਕੇ ਆਇਆ ਦੀ  ਉਹਨਾਂ ਕਿਹਾ ਉਸ ਸਮੇਂ ਭਗਵੰਤ ਮਾਨ ਨੇ ਕਿਹਾ ਸੀ ਕਿ ਇਹ ਵੀਡੀਓ ਏ.ਆਈ ਨਾਲ ਬਣੀ ਹੈ। 
 ਜਦੋਂ ਉਹਨਾਂ ਦੇ ਮਾਤਾ ਜੀ ਜੋ ਕਿ ਗੰਭੀਰ ਬਿਮਾਰੀ ਕਾਰਨ ਬਿਸਤਰੇ ਉੱਤੇ ਹਨ ਨੇ ਹਲਕਾ ਵਿਧਾਇਕ ਬੀਬਾ ਗਨੀਵ ਕੌਰ ਮਜੀਠੀਆ ਨੂੰ ਸਾਰੀ ਘਟਨਾ ਦੱਸੀ ਤਾਂ ਉਹਨਾਂ ਥਾਣੇ ਜਾਕੇ ਵਕੀਲ ਸਮੇਤ ਪੈਰਵੀ ਕੀਤੀ ਕਿਉਂਕਿ ਪਰਿਵਾਰ ਨੂੰ ਖਦਸ਼ਾ ਸੀ ਕੇ ਜਿਹੜੀ ਪਾਰਟੀ ਬਿਨਾਂ ਕਿਸੇ ਕਾਰਨ ਤੋਂ ਜੋਬਨ ਪ੍ਰੀਤ ਉੱਤੇ 307 ਦਾ ਪਰਚਾ ਦੇ ਸਕਦੀ ਹੈ ਉਹ ਹੁਣ ਹੰਕਾਰ ਅਤੇ ਖੁੰਦਕ ਵਿੱਚ ਆ ਕੇ ਉਹ  ਐਨਕਾਊਟਰ ਵੀ ਕਰ ਸਕਦੀ ਹੈ l ਉਹਨਾਂ ਕਿਹਾ ਕਿ ਥਾਣੇ ਵਿੱਚ ਜੋ ਵੀ ਹੋਇਆ ਉਹ ਲਾਈਵ ਚੱਲਿਆ ਤੇ ਸਾਰੀ ਘਟਨਾ ਪੰਜਾਬ ਦੇ ਸਾਹਮਣੇ ਹੈ ਪਰ ਆਮ ਆਦਮੀ ਪਾਰਟੀ ਦੀ ਸਰਕਾਰ, ਮੁੱਖ ਮੰਤਰੀ ਅਤੇ ਪੁਲਿਸ ਵਲੋਂ ਝੂਠੇ ਦੋਸ਼ ਲਾ ਕੇ ਪਰਚਾ ਕੀਤਾ ਗਿਆ ਕਿ ਥਾਣੇ ਅੰਦਰ ਅਸਲੇ ਦਾ ਪ੍ਰਦਰਸ਼ਨ ਕੀਤਾ ਗਿਆ ਤੇ ਕਾਗਜ਼ ਪਾੜੇ ਗਏ ਪਰ ਅਦਾਲਤ ਵੱਲੋਂ ਜਦੋਂ ਇਸ ਸਬੰਧੀ ਸਬੂਤ ਮੰਗਿਆ ਗਿਆ ਤਾਂ ਪੁਲਿਸ ਕੋਲ ਕੋਈ ਸਬੂਤ ਨਹੀਂ ਪਰ ਆਉਂਦੇ ਦਿਨਾਂ ਵਿੱਚ ਸਾਰੇ ਸਬੂਤ ਜਰੂਰ ਪੇਸ਼ ਕਰਨਗੇ l ਉਹਨਾਂ ਕਿਹਾ ਕਿ ਇਸ ਮਾਮਲੇ ਵਿੱਚ 30 ਦੇ ਕਰੀਬ ਲੋਕਾਂ ਤੇ ਜੌ ਝੂਠਾ ਪਰਚਾ ਦਿੱਤਾ ਗਿਆ ਹੈ ਉਹ ਅਦਾਲਤ ਵਿੱਚ ਨਹੀਂ ਖੜਨ ਵਾਲਾ ਕਿਉਂ ਝੂਠ ਤੋਂ ਪਰਦਾ ਚੁੱਕਿਆ ਜਾਣਾ ਹੈ l ਇਸ ਮਾਮਲੇ ਵਿੱਚ ਵੀ ਹੋਈ ਸੱਚ ਹੱਕ ਦੀ ਜਿੱਤ ਲਈ ਅਕਾਲ ਪੁਰਖ ਵਾਹਿਗੁਰੂ ਦਾ ਸ਼ੁਕਰਾਨਾ ਕਰਦੇ ਹੋਏ ਕਿਹਾ ਕਿ ਅਦਾਲਤਾਂ, ਉਹਨਾਂ ਦੀ ਲੀਗਲ ਟੀਮ , ਮਜੀਠਾ ਦੇ ਲੋਕਾਂ ਦੇ ਸਹਿਯੋਗ ਤੇ ਹੱਕ ਸੱਚ ਦੀ ਲੜਾਈ ਵਿਚ ਸਾਥ ਦੇਣ ਵਾਲਿਆਂ ਕਾਰਨ ਹੀ ਇਸ ਕੇਸ ਵਿਚ ਸਰਕਾਰ ਅਤੇ ਉਸਦੀ ਝੂਠੀ ਪੁਲਿਸ ਨੂੰ ਮੂੰਹ ਦੀ ਖਾਣੀ ਪਈ ਹੈ lਹੁਣ ਗੁਰੂ ਅਤੇ ਪੰਥ ਦੋਖੀ ਮੁੱਖ ਮੰਤਰੀ ਨੂੰ ਕਿਹਾ ਕਿ ਧੱਕੇਸ਼ਾਹੀ ਗੁੰਡਾਗਰਦੀ ਅਤੇ ਤਾਨਾਸ਼ਾਹੀ ਖਿਲਾਫ ਉਹਨਾਂ ਦੀ ਲੜਾਈ ਜਾਰੀ ਰਹੇਗੀ, ਮਜੀਠੀਆ ਧੱਕੇਸ਼ਾਹੀ ਖਿਲਾਫ ਨਾ ਕਦੇ ਚੁੱਕਿਆ ਹੈ ਅਤੇ ਨਾ ਹੀ ਕਦੇ ਝੁਕੇਗਾ l
 ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਅਤੇ ਉਸਦੀ ਗੁੰਡਾ ਬਣ ਚੁੱਕੀ ਪੁਲਿਸ ਅੱਜ ਸਾਡੇ ਮੁਲਾਜ਼ਮਾਂ, ਧੀਆਂ ਭੈਣਾਂ ਅਤੇ ਆਪਣਾ ਹੱਕ ਮੰਗ ਰਹੇ ਬੇਰੋਜ਼ਗਾਰਾਂ ਉੱਤੇ ਜਿਸ ਕਦਰ ਤਸ਼ਦਦ ਕਰ ਰਹੀ ਹੈ ਇਸ ਪਾਰਟੀ ਅਤੇ ਸਰਕਾਰ ਦਾ ਅੰਤ ਨੇੜੇ ਹੈ  ਅਤੇ ਜਿੱਥੇ ਵੀ ਜੁਲਮ ਹੋਵੇਗਾ ਉਥੇ ਪੰਜਾਬੀਆਂ ਦੇ ਨਾਲ ਮਜੀਠੀਆ ਖੜਾ ਮਿਲੇਗਾ।ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-
Share this News