





Total views : 5915075







Total views : 5915075ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
58 ਲੱਖ ਦਾ ਅੰਕੜਾ ਕੀਤਾ ਪਾਰ
ਜੰਡਿਆਲਾ ਗੁਰੂ / ਅਮਰਪਾਲ ਸਿੰਘ ਬੱਬੂ
ਹਲਕਾ ਜੰਡਿਆਲਾ ਦੇ ਪਿੰਡ ਅਮਰਕੋਟ ਵਿੱਚ ਖੁਸ਼ੀ ਦਾ ਮਾਹੌਲ ਬਣ ਗਿਆ ।ਜਦੋਂ ਪਿੰਡ ਦੀ ਬੇਟੀ ਰਾਜ ਕੌਰ ਮਹਾਰਾਜਾ ਰਣਜੀਤ ਸਿੰਘ ਅਵਾਰਡ ਲੈ ਕੇ ਪਿੰਡ ਪਹੁੰਚੀ ਇਸ ਮੌਕੇ ਤੇ ਭਾਜਪਾ ਦੇ ਸੀਨੀਅਰ ਆਗੂ ਡਾ. ਨਿਰਮਲ ਸਿੰਘ ਨੇ ਵੀ ਪਰਿਵਾਰ ਅਤੇ ਪਿੰਡ ਦੀ ਖੁਸ਼ੀ ਵਿੱਚ ਸ਼ਾਮਿਲ ਹੰਦਿਆਂ ਪੱਤਰਕਾਰਾਂ ਨਾਲ ਗੱਲਬਾਤ ਮੌਕੇ ਦੱਸਿਆ ਕਿ ਰਾਜ ਕੌਰ ਨੇ ਸਿਲਵਰ ਤਾਂਬਾ ਅਤੇ ਸੋਨੇ ਦੇ ਤਗਮੇ ਅੰਤਰਰਾਸ਼ਟਰੀ ਤੀਰਕਮਾਨੀ ਨਿਸ਼ਾਨੇਬਾਜ਼ੀ ਵਿੱਚ ਨੀਦਰਲੈਂਡ ਬੈਂਕਕਾਂਗ ,ਥਾਈਲੈਂਡ , ਜਰਮਨੀ ਅਤੇ ਬਰਲੀਨ ਵਿੱਚੋਂ ਹਾਸਿਲ ਕੀਤੇ , ਅਤੇ ਆਪਣੇ ਮਾਤਾ ਪਿਤਾ ਅਤੇ ਆਪਣੇ ਪਿੰਡ , ਸੂਬੇ ਦਾ ਅਤੇ ਆਪਣੇ ਦੇਸ਼ ਦਾ ਨਾਂ ਰੋਸ਼ਨ ਕੀਤਾ।
ਡਾ. ਨਿਰਮਲ ਸਿੰਘ ਨੇ ਉਨਾਂ ਦੇ ਆਉਣ ਵਾਲੇ ਭਵਿੱਖ ਲਈ ਅਰਦਾਸ ਕਰਦਿਆਂ ਕਿਹਾ ਕਿ ਆਉਣ ਵਾਲੇ ਟਾਈਮ ਵਿਚ ਰਾਜ ਕੌਰ ਦਰੋਣਾ ਅਚਾਰਿਆ , ਏਸ਼ੀਅਨ ਅਤੇ ਓਲੰਪਿਕ ਮੈਡਲ ਵੀ ਹਾਸਿਲ ਕਰੇ ਇਹ ਉੱਨਾਂ ਦੀ ਦਿਲੀ ਕਾਮਨਾ ਹੈ ।ਇਸ ਮੌਕੇ ਬੀ ਜੇ ਪੀ ਦੇ ਵਾਈਸ ਪ੍ਧਾਨ ਜਗਰੂਪ ਸਿੰਘ ਵਡਾਲੀ , ਹਰਪ੍ਰੀਤ ਸਿੰਘ , ਕੁਲਦੀਪ ਸਿੰਘ, ਪਰਮਜੀਤ ਸਿੰਘ ਰੰਧਾਵਾ , ਸੁਖਵਿੰਦਰ ਸਿੰਘ ਆਦਿ ਵੀ ਹਾਜ਼ਰ ਸਨ ।ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-