ਖਾਲਸਾ ਕਾਲਜ ਲਾਅ ਦੀ ਵਿਦਿਆਰਥਣ ਨੇ ਐੱਲ. ਐੱਲ. ਬੀ. (ਤਿੰਨ ਸਾਲਾ ਕੋਰਸ) ਸਮੈਸਟਰ 5ਵਾਂ ਦੇ ਹੋਏ ਇਮਤਿਹਾਨ ’ਚ ਸ਼ਾਨਦਾਰ ਸਥਾਨ ਹਾਸਲ ਕੀਤਾ

4914216
Total views : 5897257

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
58 ਲੱਖ ਦਾ ਅੰਕੜਾ ਕੀਤਾ ਪਾਰ


ਅੰਮ੍ਰਿਤਸਰ/ਬਾਰਡਰ ਨਿਊਜ ਸਰਵਿਸ 

ਖਾਲਸਾ ਕਾਲਜ ਆਫ਼ ਲਾਅ ਦੀ ਵਿਦਿਆਰਥਣ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਲਈ ਗਈ ਐੱਲ. ਐੱਲ. ਬੀ. (ਤਿੰਨ ਸਾਲਾ ਕੋਰਸ) ਸਮੈਸਟਰ 5ਵਾਂ ਦੇ ਹੋਏ ਇਮਤਿਹਾਨਾਂ ’ਚੋਂ ਸ਼ਾਨਦਾਰ ਸਥਾਨ ਪ੍ਰਾਪਤ ਕੀਤਾ ਹੈ।ਇਸ ਉਪਲਬੱਧੀ ’ਤੇ ਡਾਇਰੈਕਟਰ-ਕਮ-ਪ੍ਰਿੰਸੀਪਲ ਪ੍ਰੋ. (ਡਾ.) ਜਸਪਾਲ ਸਿੰਘ ਨੇ ਵਿਦਿਆਰਥਣ ਦਾ ਆਪਣੇ ਦਫ਼ਤਰ ਵਿਖੇ ਮੂੰਹ ਮਿੱਠਾ ਕਰਵਾਉਂਦੇ ਹੋਏ ਕਿਹਾ ਕਿ ਨੈਨਸੀ ਨੇ 500 ਅੰਕਾਂ ’ਚੋਂ 371 ਅੰਕ ਪ੍ਰਾਪਤ ਕਰਕੇ ਯੂਨੀਵਰਸਿਟੀ ’ਚੋਂ ਪਹਿਲਾ ਸਥਾਨ ਹਾਸਲ ਕੀਤਾ।

ਉਨ੍ਹਾਂ ਕਿਹਾ ਕਿ ਕਾਲਜ ਦਾ ਵਧੀਆ ਨਤੀਜਾ ਵਿਦਿਆਰਥੀਆਂ ਅਤੇ ਅਧਿਆਪਕਾਂ ਦੀ ਸਖ਼ਤ ਮਿਹਨਤ, ਲਗਨ ਅਤੇ ਮੈਨੇਜਮੈਂਟ ਵੱਲੋਂ ਸਿਖਿਆ ਦਾ ਵਧੀਆ ਵਾਤਾਵਰਣ ਪ੍ਰਦਾਨ ਕਰਨ ਕਰਕੇ ਹੀ ਸੰਭਵ ਹੋ ਸਕਿਆ ਹੈ। ਉਨ੍ਹਾਂ ਵਿਦਿਆਰਥੀਆਂ ਨੂੰ ਭਵਿੱਖ ’ਚ ਹੋਰ ਵੀ ਮਿਹਨਤ ਕਰਕੇ ਆਪਣਾ ਅਤੇ ਕਾਲਜ ਦਾ ਨਾਂ ਰੌਸ਼ਨ ਕਰਨ ਲਈ ਪ੍ਰੇਰਿਤ ਕੀਤਾ। ਇਸ ਮੌਕੇ ਡਾ. ਗੁਨੀਸ਼ਾ ਸਲੂਜਾ, ਡਾ. ਰਾਸ਼ੀਮਾ ਚੰਗੋਤਰਾ, ਡਾ. ਪੂਰਨਿਮਾ ਖੰਨਾ, ਡਾ. ਦਿਵਿਆ ਸ਼ਰਮਾ, ਡਾ. ਮੋਹਿਤ ਸੈਣੀ, ਪ੍ਰੋ. ਉਤਕਰਸ਼ ਸੇਠ, ਪ੍ਰੋ. ਜਸਦੀਪ ਸਿੰਘ ਤੇ ਹੋਰ ਸਟਾਫ ਮੈਂਬਰ ਹਾਜ਼ਰ ਸਨ।

 ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-

Share this News