





Total views : 5946478







Total views : 5946478ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
58 ਲੱਖ ਦਾ ਅੰਕੜਾ ਕੀਤਾ ਪਾਰ
ਚੰਡੀਗੜ੍ਹ/ਬਾਰਡਰ ਨਿਊਜ ਸਰਵਿਸ
ਪੰਜਾਬ ਤੇ ਹਰਿਆਣਾ ਹਾਈਕੋਰਟ ਨੇ ਅੱਜ ਦੇਰ ਸ਼ਾਮ ਥਾਣਾਂ ਮਜੀਠਾ ਦੀ ਪੁਲਿਸ ਵਲੋ ਗ੍ਰਿਫਤਾਰ ਕੀਤੇ ਗਏ ਨੌਜਵਾਨ ਜੋਬਨਪ੍ਰੀਤ ਦੀ ਗ੍ਰਿਫਤਾਰੀ ਨੂੰ ਗੈਰਕਾਨੂੰਨੀ ਕਰਾਰ ਦੇਦਿਆਂ ਤਾਰੁੰਤ ਰਿਹਾਅ ਕਰਨ ਦੇ ਹੁਕ ਜਾਰੀ ਕੀਤੇ ਹਨ, ਜਿਸ ਸਬੰਧੀ ਉਸ ਦੇ ਪਿਤਾ ਵਲੋ ਇਕ ਪਟੀਸ਼ਨ ਦਾਇਰ ਕੀਤੀ ਗਈ ਸੀ ।
ਸੁਣਵਾਈ ਦੌਰਾਨ ਪੰਜਾਬ ਤੇ ਹਰਿਆਣਾ ਹਾਈਕੋਰਟ ਵੱਲੋਂ ਮਜੀਠਾ ਡੀਐਸਪੀ ਨੂੰ ਝਾੜ –ਇਸ ਬਾਰੇ ਜਾਣਕਾਰੀ ਦਿੰਦਿਆਂ ਅਕਾਲੀ ਦਲ ਦੇ ਲੀਗਲ ਸੈਲ ਦੇ ਮੁਖੀ ਅਰਸ਼ਦੀਪ ਸਿੰਘ ਕਲੇਰ ਨੇ ਦੱਸਿਆਕਿ ਹਾਈਕੋਰਟ ਨੇ ਨਾ ਸਿਰਫ ਜੋਬਨਜੀਤ ਨੂੰ ਰਿਹਾਅ ਕਰਨ ਦਾ ਹੁਕਮ ਦਿੱਤਾ ਹੈ ਬਲਕਿ ਮਜੀਠਾ ਦੇ ਡੀ ਐਸ ਪੀ ਨੂੰ ਵੀ ਤਾੜਨਾ ਕੀਤੀ ਹੈ ਕਿ ਜੇਕਰ ਜੋਬਨਜੀਤ ਬਰੀ ਹੋ ਜਾਂਦੇ ਹਨ ਤਾਂ ਉਹਨਾਂ ਦੀਪੂਰੀ ਤਨਖਾਹ ਸਰਕਾਰੀ ਖ਼ਜ਼ਾਨੇ ਵਿਚ ਜਮ੍ਹਾਂ ਕਰਵਾਈ ਜਾਵੇਗੀ ਤੇ ਇਕ ਕਰੋੜ ਰੁਪਿਆ ਜ਼ੁਰਮਾਨਾ ਲਗਾਇਆ ਜਾਵੇਗਾ।ਉਨ੍ਹਾਂ ਨੇ ਸਖਤੀ ਨਾਲ ਕਿਹਾ ਕਿ 26 ਮਈ ਦਾ ਮਾਮਲਾ ਹੈ ਅਤੇ 30 ਮਈ ਨੂੰ ਦਰਜ ਕੀਤਾ ਗਿਆ। ਹਾਈਕੋਰਟ ਨੇ ਇਹ ਵੀ ਕਿਹਾ ਕਿ ਉਹ 4 ਘੰਟੇ ’ਚ ਬੰਦਾ ਫੜਨ ਚੱਲੇ ਗਏ ਉਹ ਵੀ ਸਨੈਚਿੰਗ ਦੇ ਕੇਸ ’ਚ। ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-
