





Total views : 5892431







Total views : 5892431ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
58 ਲੱਖ ਦਾ ਅੰਕੜਾ ਕੀਤਾ ਪਾਰ
ਮਜੀਠਾ /ਸੁਭਾਸ਼ ਚੰਦਰ ਭਗਤ
ਅੱਜ ਪੁਲਿਸ ਥਾਣਾ ਮਜੀਠਾ ਵਿਖੇ ਕਿਸਾਨ ਯੂਨੀਅਨ ਵੱਲੋਂ ਇੱਕ ਨੌਜਵਾਨ ਦੀ ਗ੍ਰਿਫਤਾਰੀ ਨੂੰ ਲੈਕੇ ਪੁਲਿਸ ਥਾਣੇ ਦੇ ਗੇਟ ਅੱਗੇ ਧਰਨਾ ਦਿੱਤਾ, ਇਸ ਦੌਰਾਨ ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਮੰਤਰੀ ਅਤੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਆਪਣੇ ਸਮਰਥਕਾਂ ਸਮੇਤ ਉੱਥੇ ਪਹੁੰਚੇ, ਇਸ ਮੌਕੇ ਮਜੀਠੀਆ ਨੇ ਪੁਲਿਸ ਵੱਲੋਂ ਗਿਰਫਤਾਰ ਕੀਤੇ ਗਏ ਨੌਜਵਾਨ ਜੋਬਨਪ੍ਰੀਤ ਸਿੰਘ ਦੀ ਗ੍ਰਿਫ਼ਤਾਰੀ ਬਾਰੇ ਜਾਣਕਾਰੀ ਮੰਗੀ। ਏਐਸਆਈ ਰਛਪਾਲ ਸਿੰਘ ਨੇ ਦੱਸਿਆ ਕਿ ਜੋਬਨਪ੍ਰੀਤ ਸਿੰਘ ਨੂੰ ਸਵੇਰੇ 5:30 ਵਜੇ ਉਸਦੇ ਘਰ ਤੋਂ ਗ੍ਰਿਫ਼ਤਾਰ ਕਰਕੇ ਮਜੀਠਾ ਪੁਲਿਸ ਥਾਣਾ ਵਿਖੇ ਲਿਆਂਦਾ ਗਿਆ, ਪਰ ਉਸਨੂੰ ਇਹ ਨਹੀਂ ਪਤਾ ਸੀ ਕਿ ਉਸਨੂੰ ਕਿੱਥੇ ਰੱਖਿਆ ਜਾ ਰਿਹਾ ਹੈ। ਬਿਕਰਮ ਮਜੀਠੀਆ ਨੇ ਪੁਲਿਸ ‘ਤੇ ਜੋਬਨਪ੍ਰੀਤ ਨੂੰ ਪੇਸ਼ ਕਰਨ ਲਈ ਦਬਾਅ ਪਾਇਆ ਗਿਆ। ਬਿਕਰਮ ਮਜੀਠੀਆ ਨੇ ਇਸ ਨੂੰ ਰਾਜਨੀਤਿਕ ਬਦਲਾਖੋਰੀ ਦੱਸਦੇਆਂ ਕਿਹਾ ਕਿ ਜੋਬਨਪ੍ਰੀਤ ਇੱਕ ਅਕਾਲੀ ਵਰਕਰ ਅਤੇ ਮਜੀਠਾ ਨਗਰ ਕੌਂਸਲ ਚੋਣਾਂ ਵਿੱਚ ਚੋਣ ਏਜੰਟ ਵੀ ਸੀ।
ਬਿਕਰਮ ਮਜੀਠੀਆ ਤੇ ਪੁਲਿਸ ਵਿੱਚ ਹੋਈ ਤਿੱਖੀ ਬਹਿਸ

ਮਜੀਠਾ ਪੁਲਿਸ ਵੱਲੋਂ ਜੋਬਨਪ੍ਰੀਤ ਵਿਰੁੱਧ ਝੂਠਾ ਮੁਕਾਬਲਾ ਕਰਨ ਦਾ ਸ਼ੱਕ ਪ੍ਰਗਟ ਕਰਦੇ ਹੋਏ, ਉਹ ਨਿੱਜੀ ਤੌਰ ‘ਤੇ ਥਾਣਾ ਮਜੀਠਾ ਅੰਦਰ ਐਸਐਚਓ ਦੇ ਘਰ ਗਏ, ਜਿੱਥੇ ਉਨ੍ਹਾਂ ਨੂੰ ਇੱਕ ਪੁਲਿਸ ਅਧਿਕਾਰੀ ਜੋਬਨਪ੍ਰੀਤ ਨਾਲ ਇੱਕ ਅੰਦਰੂਨੀ ਕਮਰੇ ਵਿੱਚ ਬੈਠਾ ਮਿਲਿਆ, ਜਿਸਨੂੰ ਉਨ੍ਹਾਂ ਨੇ ਲੈ ਜਾਣ ਦੀ ਕੋਸ਼ਿਸ਼ ਕੀਤੀ। ਇਸ ਤੋਂ ਬਾਅਦ ਐਸਐਚਓ ਨਰੇਸ਼ ਕੁਮਾਰ ਅਤੇ ਡੀਐਸਪੀ ਕਮਲਮੀਤ ਸਿੰਘ ਮੌਕੇ ‘ਤੇ ਪਹੁੰਚੇ ਅਤੇ ਸਥਿਤੀ ਨੂੰ ਕਾਬੂ ਵਿੱਚ ਲਿਆਂਦਾ, ਉਨ੍ਹਾਂ ਨੂੰ ਅਜਿਹਾ ਕਰਨ ਤੋਂ ਰੋਕਿਆ ਤਾਂ ਇਸ ਦੌਰਾਨ ਪੁਲਿਸ ਅਤੇ ਬਿਕਰਮ ਮਜੀਠੀਆ ਵਿਚਕਾਰ ਦੇਖੀ ਬਹਸਬਾਜੀ ਅਤੇ ਝੜਪ ਹੋ ਗਈ। ਜਿਵੇਂ ਹੀ ਸਥਿਤੀ ਵਿਗੜਦੀ ਗਈ ਤਾਂ ਡੀਐਸਪੀ ਕਮਲਮੀਤ ਸਿੰਘ ਨੇ ਵਾਧੂ ਪੁਲਿਸ ਸਹਾਇਤਾ ਦੀ ਮੰਗ ਕੀਤੀ।
ਸਥਿਤੀ ਕਾਬੂ ਕਰਨ ਲਈ ਇਕ ਐਸ.ਪੀ ਤੇ ਚਾਰ ਡੀ.ਐਸ.ਪੀਜ ਦੀ ਅਗਵਾਈ ‘ਚ ਵੱਡੀ ਗਿਣਤੀ ‘ਚ ਪੁੱਜੀ ਪੁਲਿਸ
ਆਈਪੀਐਸ ਅਧਿਕਾਰੀ ਆਦਿਤਿਆ ਐਸ. ਵਾਰੀਅਰ, ਐਸਪੀ (ਅੰਮ੍ਰਿਤਸਰ ਦਿਹਾਤੀ) ਦੀ ਅਗਵਾਈ ਵਿੱਚ ਇੱਕ ਵੱਡੀ ਪੁਲਿਸ ਫੋਰਸ ਮਜੀਠਾ ਪੁਲਿਸ ਸਟੇਸ਼ਨ ਪਹੁੰਚੀ। ਜਿਸ ਵਿੱਚ ਡੀਐਸਪੀ ਇੰਦਰਜੀਤ ਸਿੰਘ, ਡੀਐਸਪੀ ਕਪਿਲ ਕੌਸ਼ਲ, ਡੀਐਸਪੀ ਗੁਰਿੰਦਰਪਾਲ ਸਿੰਘ, ਐਸਐਚਓ ਮਜੀਠਾ ਨਰੇਸ਼ ਕੁਮਾਰ, ਅਵਤਾਰ ਸਿੰਘ ਅਤੇ ਐਸਐਚ ਓ ਕੱਥੂਨੰਗਲ ਹਿਮਾਂਸ਼ੂ ਭਗਤ ਨੇ ਸਥਿਤੀ ਨੂੰ ਕਾਬੂ ਵਿੱਚ ਲਿਆਂਦਾ।
ਡੀਐਸਪੀ ਮਜੀਠਾ ਕਮਲਮੀਤ ਸਿੰਘ ਨੇ ਕਿਹਾ ਕਿ ਜੋਬਨਪ੍ਰੀਤ ਸਿੰਘ ਦਾ ਨਾਮ ਨਗਰ ਕੌਂਸਲ ਚੋਣਾਂ ਦੌਰਾਨ ਆਮ ਆਦਮੀ ਪਾਰਟੀ ਦੇ ਵਰਕਰ ਪਰਮਜੀਤ ਸਿੰਘ ਪੰਮਾ ‘ਤੇ ਹਮਲਾ ਕਰਨ ਅਤੇ ਸੋਨੇ ਦੀ ਚੇਨ ਖੋਹਣ ਦੇ ਦੋਸ਼ਾਂ ਵਿੱਚ ਸ਼ਾਮਲ 15 ਅਣਪਛਾਤੇ ਵਿਅਕਤੀਆਂ ਦੀ ਸੂਚੀ ਵਿੱਚ ਸ਼ਾਮਲ ਕੀਤਾ ਗਿਆ ਹੈ। ਅਖੀਰ ਵਿੱਚ ਮਜੀਠੀਆ ਨੇ ਕਿਸਾਨ ਯੂਨੀਅਨ ਦੇ ਮੈਂਬਰਾਂ ਵੱਲੋਂ ਧਰਨਾ ਖਤਮ ਕਰ ਦਿੱਤਾ ਗਿਆ, ਉਹਨਾਂ ਵੱਲੋਂ ਮਾਮਲੇ ਦੇ ਜਲਦੀ ਹੱਲ ਅਤੇ ਇਨਸਾਫ਼ ਦੀ ਮੰਗ ਕੀਤੀ।ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-
