ਪਿਤਾ ਨੂੰ ਟੈਡਰ ਅਲਾਟ ਹੋਣ ਤੋ ਵੇਅਰ ਹਾਊਸ ਦੇ ਜਿਲਾ ਮੈਨੇਜਰ ਤੇ ਖਫਾ ਸਨ ਸਾਬਕਾ ਕੈਬਨਿਟ ਮੰਤਰੀ ਲਾਲਜੀਤ ਭੁੱਲਰ

4913419
Total views : 5895843

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
58 ਲੱਖ ਦਾ ਅੰਕੜਾ ਕੀਤਾ ਪਾਰ


ਅੰਮ੍ਰਿਤਸਰ/ਬਾਰਡਰ ਨਿਊਜ ਸਰਵਿਸ

ਵੇਅਰਹਾਊਸ ਦੇ ਜਿਲਾ ਮੈਨੇਜਰ ਗਗਨਦੀਪ ਸਿੰਘ ਖੁਦਕਸ਼ੀ ਮਾਮਲੇ ‘ਚ ਜੋ ਗੱਲ ਸਾਹਮਣੇ ਆਈ ਹੈ ਕਿ ਲਾਲਜੀਤ ਸਿੰਘ ਭੁੱਲਰ ਦੇ ਪਿਤਾ ਸੁਖਦੇਵ ਸਿੰਘ ਭੁੱਲਰ ਨੇ ਵੀ ਹੋਰਨਾਂ ਵਾਂਗ ਟੈਡਰ ਪਾਏ ਸਨ। ਪਰ ਸਵ: ਜਿਲਾ ਮੈਨੇਜਰ ਰੰਧਾਵਾ ਵਲੋ ਮੈਸਰਜ਼ ਬਾਬਾ ਨਾਗਾ ਐਗਰੋ ਟੈਕ ਲਿਮਟਿਡ ਉਸਮਾਂ ਨੂੰ ਟੈਂਡਰ ਦੇ ਦਿੱਤੇ ਆਪਣੇ ਪਿਤਾ ਨੂੰ ਟੈਡਰ ਨਾ ਮਿਲਣ ਤੋ ਖਫਾ ਹੋਏ ਕੈਬਨਿਟ ਮੰਤਰੀ ਲਾਲਜੀਤ ਸਿੰਘ ਭੁੱਲਰ ਨੇ ਮਿਤੀ 13 ਮਾਰਚ   ਨੂੰ ਜਿਲਾ ਮੈਨੇਜਰ ਨੂੰ ਆਪਣੇ ਘਰ ਬੁਲਾਕੇ ਮਾਰਕੁੱਟ ਹੀ ਨਹੀ ਕੀਤੀ ਸਗੋ ਵੀਡੀਓ ਬਣਾਕੇ ਅਖਵਾਇਆ ਕਿ ਉਸ ਨੇ 10 ਲੱਖ ਰੁਪਏ ਲੈ ਕੇ ਦੂਜੀ ਧਿਰ ਨੂੰ ਟੈਡਰ ਅਲਾਟ ਕੀਤਾ ਹੈ। ਇੰਨਾ ਗੱਲਾ ਦਾ ਪ੍ਰਗਟਾਵਾ ਕਰਦਿਆ ਉਨਾਂ ਦੇ ਜਿਗਰੀ ਯਾਰ ਹਰਪਾਲ ਸਿੰਘ ਨੇ ਦੱਸਿਆ ਕਿ ਆਪਣੀ ਹੋਈ ਬੇਇਜਤੀ ਨੂੰ ਨਾ ਸਹਾਰਦਿਆ ਹੀ ਗਗਨਦੀਪ ਸਿੰਘ ਰੰਧਾਵਾ ਵਲੋ ਖੁਦਕਸ਼ੀ ਕਰਨ ਵਾਲਾ ਭਿਆਨਕ ਕਦਮ ਪੁੱਟਿਆ ਹੈ।

ਗਗਨ ਰੰਧਾਵਾ ਦੇ ਘਰ ਪਹੁੰਚੇ ਸੁਖਬੀਰ ਸਿੰਘ ਬਾਦਲ

ਅੰਮ੍ਰਿਤਸਰ 'ਚ ਗਗਨ ਰੰਧਾਵਾ ਦੇ ਘਰ ਪਹੁੰਚੇ ਸੁਖਬੀਰ ਸਿੰਘ ਬਾਦਲ; ਮਾਨ ਸਰਕਾਰ ਦੀ 'ਧੱਕੇਸ਼ਾਹੀ' ਵਿਰੁੱਧ ਕੱਢੀ ਭੜਾਸ
 ਪੰਜਾਬ ਸਟੇਟ ਵੇਅਰ ਹਾਊਸ ਕਾਰਪੋਰੇਸ਼ਨ ਦੇ ਅੰਮ੍ਰਿਤਸਰ-ਤਰਨਤਾਰਨ ਦੇ ਜ਼ਿਲ੍ਹਾ ਮੈਨੇਜਰ ਗਗਨਦੀਪ ਸਿੰਘ ਰੰਧਾਵਾ ਦੀ ਦੁਖਦਾਈ ਮੌਤ ਤੋਂ ਬਾਅਦ ਸਿਆਸੀ ਹਲਚਲ ਤੇਜ਼ ਹੋ ਗਈ ਹੈ। ਅੱਜ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਅਤੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਮ੍ਰਿਤਕ ਅਧਿਕਾਰੀ ਦੇ ਗ੍ਰਹਿ ਵਿਖੇ ਪਹੁੰਚੇ। ਉਨ੍ਹਾਂ ਪੀੜਤ ਪਰਿਵਾਰ ਨਾਲ ਮੁਲਾਕਾਤ ਕਰਕੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਅਤੇ ਪਰਿਵਾਰਕ ਮੈਂਬਰਾਂ ਨੂੰ ਹੌਸਲਾ ਦਿੱਤਾ।

ਪੀੜਤ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਪੁੱਜੇ ਬਿਕਰਮਜੀਤ ਮਜੀਠੀਆ

ਪੀੜਤ ਪਰਿਵਾਰ ਦੇ ਵਿਹੜੇ ਪਹੁੰਚੇ ਬਿਕਰਮ ਮਜੀਠੀਆ: ਦੁੱਖ ਸਾਂਝਾ ਕਰਦਿਆਂ ਦਿੱਤਾ ਇਨਸਾਫ਼ ਦਾ ਭਰੋਸਾ; ਅਕਾਲੀ ਦਲ ਪਰਿਵਾਰ ਨਾਲ ਚਟਾਨ ਵਾਂਗ ਖੜ੍ਹਾ

 ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਵੇਅਰ ਹਾਊਸ ਕਾਰਪੋਰੇਸ਼ਨ ਦੇ ਜ਼ਿਲ੍ਹਾ ਮੈਨੇਜਰ ਗਗਨਦੀਪ ਰੰਧਾਵਾ ਦੀ ਖ਼ੁਦਕੁਸ਼ੀ ਦੇ ਮਾਮਲੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ‘ਤੇ ਗੰਭੀਰ ਦੋਸ਼ ਲਗਾਏ ਹਨ। ਇੱਕ ਪ੍ਰੈੱਸ ਕਾਨਫਰੰਸ ਦੌਰਾਨ ਮਜੀਠੀਆ ਨੇ ਇਸ ਪੂਰੇ ਘਟਨਾਕ੍ਰਮ ਦੀ CBI ਜਾਂਚ ਦੀ ਮੰਗ ਕਰਦਿਆਂ ਕਿਹਾ ਕਿ ਮੰਤਰੀ ਲਾਲਜੀਤ ਸਿੰਘ ਭੁੱਲਰ ਵੱਲੋਂ ਇੱਕ ਇਮਾਨਦਾਰ ਅਫ਼ਸਰ ਨੂੰ ਮਰਨ ਲਈ ਮਜਬੂਰ ਕੀਤਾ ਗਿਆ ਹੈ।

ਗਗਨਦੀਪ ਰੰਧਾਵਾ ਵੱਲੋਂ ਪੰਜਾਬ ਰਾਜ ਗੁਦਾਮ ਨਿਗਮ ਅੰਮ੍ਰਿਤਸਰ ਨੂੰ ਲਿਖੀ ਚਿੱਠੀ ਲਾਲਜੀਤ ਸਿੰਘ ਭੁੱਲਰ ’ਤੇ ਲਾਏ ਕਈ ਗੰਭੀਰ ਇਲਜ਼ਾਮ

ਵੇਅਰ ਹਾਊਸ ਕਾਰਪੋਰੇਸ਼ਨ ਦੇ ਡੀ.ਐਮ. ਗਗਨਦੀਪ ਸਿੰਘ ਰੰਧਾਵਾ ਦੀ ਇੱਕ ਚਿੱਠੀ ਸਾਹਮਣੇ ਆਈ ਹੈ। ਇਹ ਚਿੱਠੀ ਪੰਜਾਬ ਰਾਜ ਗੁਦਾਮ ਨਿਗਮ ਅੰਮ੍ਰਿਤਸਰ ਅਤੇ ਮੈਨੇਜਿੰਗ ਡਾਇਰੈਕਟਰ ਗੌਤਮ ਜੈਨ ਨੂੰ ਲਿਖੀ ਗਈ ਹੈ। ਇਸ ਚਿੱਠੀ ’ਚ ਉਨ੍ਹਾਂ ਲਿਖਿਆ ਕਿ ਲਾਲਜੀਤ ਸਿੰਘ ਭੁੱਲਰ ਟਰਾਂਸਪੋਰਟ ਮੰਤਰੀ ਪੰਜਾਬ ਵੱਲੋਂ ਮੈਨੂੰ 13 ਮਾਰਚ ਨੂੰ ਆਪਣੇ ਦਫ਼ਤਰ ਪੱਟੀ ਵਿਖੇ ਬੁਲਾਇਆ ਗਿਆ। ਉਨ੍ਹਾਂ ਵੱਲੋਂ ਕਿਹਾ ਕਿ ਸੁਖਦੇਵ ਸਿੰਘ ਭੁੱਲਰ ਵੱਲੋਂ ਪਾਏ ਪੀ.ਈ.ਜੀ਼ ਗੁਦਾਮਾਂ ਦੇ ਟੈਂਡਰ ਮੇਰੇ ਵੱਲੋਂ ਜਾਣ ਬੁੱਝ ਅਤੇ ਪੈਸੇ ਲੈ ਕੇ ਬਾਬਾ ਨਾਗਾ ਉਸਮਾ ਪੀ.ਈ.ਜੀ. ਗੁਦਾਮ ਨੂੰ ਦਿੱਤੇ ਗਏ ਹਨ। ਜਦਕਿ ਟੈਂਡਰ ਪ੍ਰਕਿਰਿਆ ਵਿਚੇ ਮੇਰੇ ਵੱਲੋਂ ਸਿਰਫ਼ ਸਾਂਝੀ ਨਿਰੀਖਣ ਰਿਪੋਰਟ ਬਣਾ ਕੇ ਮੁੱਖ ਦਫ਼ਤਰ ਨੂੰ ਭੇਜੀ ਗਈ ਸੀ। ਕਿਸੇ ਦਾ ਟੈਂਡਰ ਪਾਸ ਕਰਨਾ ਜਾਂ ਰੱਦ ਕਰਨਾ ਮੇਰੇ ਇਕੱਲੇ ਦੇ ਹੱਥ ਵਿਚ ਨਹੀਂ ਹੈ।

ਉਨ੍ਹਾਂ ਯਾਨੀ ਕਿ ਲਾਲਜੀਤ ਭੁੱਲਰ ਨੇ ਮੈਨੂੰ ਬਹੁਤ ਪ੍ਰੇਸ਼ਾਨ ਕੀਤਾ ਅਤੇ ਮੇਰੇ ਲਈ ਗੰਦੀ ਭਾਸ਼ਾ ਦੀ ਵਰਤੋਂ ਕਰਕੇ ਜਬਰਦਸਤੀ ਵੀਡੀਓ ਬਣਾ ਕੇ ਮੇਰੇ ਕੋਲੋਂ ਕਬੂਲ ਕਰਵਾਇਆ ਕਿ ਮੈਂ ਬਾਬਾ ਨਾਗਾ ਉਸਮਾ ਪੀ.ਈ.ਜੀ਼ ਗੁਦਾਮਾਂ ਦੇ ਮਾਲਕਾਂ ਕੋਲੋਂ 10 ਲੱਖ ਰੁਪਇਆ ਲੈ ਕੇ ਉਨ੍ਹਾਂ ਦਾ ਟੈਂਡਰ ਪਾਸ ਕੀਤਾ ਹੈ। ਚਿੱਠੀ ’ਚ ਅੱਗੇ ਲਿਖਿਆ ਗਿਆ ਕਿ ਮੈਂ ਬਹੁਤ ਜ਼ਿਆਦਾ ਪਰੈਸ਼ਰ ਹੋਣ ਕਰਕੇ ਇਸ ਜ਼ਿਲ੍ਹੇ ਵਿਚ ਮੈਂ ਨੌਕਰੀ ਕਰਨ ਤੋਂ ਅਸਮਰੱਥ ਹਾਂ। ਇਸ ਲਈ ਕ੍ਰਿਪਾ ਕਰਕੇ ਮੇਰੀ ਬਦਲੀ ਕਿਤੇ ਹੋਰ ਕਰ ਦਿੱਤੀ ਜਾਵੇ।ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-

 

Share this News