





Total views : 5839498







Total views : 5839498ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
57 ਲੱਖ ਦਾ ਅੰਕੜਾ ਕੀਤਾ ਪਾਰ
ਪੱਟੀ/ਬੀ.ਐਨ.ਈ ਬਿਊਰੋ
ਤਰਨ ਤਾਰਨ ਜ਼ਿਲ੍ਹੇ ਦੇ ਕਸਬਾ ਪੱਟੀ ਵਿੱਚ ਅੱਜ ਉਸ ਵੇਲੇ ਦਹਿਸ਼ਤ ਦਾ ਮਾਹੌਲ ਬਣ ਗਿਆ, ਜਦੋਂ ਇੱਕ ਨੌਜਵਾਨ ਨੇ ਇੱਕ ਵਿਆਹੁਤਾ ਔਰਤ ਨੂੰ ਨਿਸ਼ਾਨਾ ਬਣਾਉਂਦੇ ਹੋਏ ਉਸ ਦੇ ਸਿਰ ਵਿੱਚ ਗੋਲੀ ਮਾਰ ਦਿੱਤੀ। ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਹਮਲਾਵਰ ਮੌਕੇ ਤੋਂ ਫ਼ਰਾਰ ਹੋਣ ਵਿੱਚ ਕਾਮਯਾਬ ਹੋ ਗਿਆ।ਪੀੜਤ ਮਹਿਲਾ ਦੀ ਪਛਾਣ ਰੂਬੀ ਮਹਿਰਾ ਵਜੋਂ ਹੋਈ ਹੈ, ਜੋ ਪੱਟੀ ਦੀ ਗਾਰਡਨ ਕਲੋਨੀ ਦੀ ਰਹਿਣ ਵਾਲੀ ਹੈ। ਦੱਸਿਆ ਜਾ ਰਿਹਾ ਹੈ ਕਿ ਰੂਬੀ ਦਾ ਵਿਆਹ ਅਜੇ ਕੁਝ ਮਹੀਨੇ ਪਹਿਲਾਂ ਹੀ ਹੋਇਆ ਸੀ। ਹਮਲਾਵਰ ਦੀ ਪਛਾਣ ਪੱਟੀ ਦੇ ਹੀ ਰਹਿਣ ਵਾਲੇ ਕਰਨ ਵਜੋਂ ਹੋਈ ਹੈ।
ਗੋਲੀ ਸਿਰ ਵਿੱਚ ਲੱਗਣ ਕਾਰਨ ਰੂਬੀ ਦੀ ਹਾਲਤ ਬੇਹੱਦ ਨਾਜ਼ੁਕ ਬਣੀ ਹੋਈ ਹੈ। ਉਸ ਨੂੰ ਮੁੱਢਲੀ ਸਹਾਇਤਾ ਤੋਂ ਬਾਅਦ ਤੁਰੰਤ ਅੰਮ੍ਰਿਤਸਰ ਦੇ ਇੱਕ ਨਿੱਜੀ ਹਸਪਤਾਲ ਵਿੱਚ ਰੈਫ਼ਰ ਕਰ ਦਿੱਤਾ ਗਿਆ ਹੈ, ਜਿੱਥੇ ਉਹ ਜ਼ਿੰਦਗੀ ਅਤੇ ਮੌਤ ਦੀ ਲੜਾਈ ਲੜ ਰਹੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਗਾਰਡਨ ਕਾਲੋਨੀ ਨਿਵਾਸੀ ਅੰਸ਼ ਗਰੋਵਰ ਪੁੱਤਰ ਵਿਕਾਸ ਗਰੋਵਰ ਦਾ ਵਿਆਹ ਦੋ ਕੁ ਮਹੀਨੇ ਪਹਿਲਾਂ ਪੱਟੀ ਸਹਿਰ ਦੇ ਹੀ ਵਾਂਸ ਬਾਜ਼ਾਰ ਨਿਵਾਸੀ ਰੂਬੀ ਪੁੱਤਰੀ ਸੁਖਦੇਵ ਸਿੰਘ ਨਾਲ ਹੋਇਆ ਸੀ।
ਅੱਜ ਦੇਰ ਸ਼ਾਮ ਅੰਸ਼ ਗਰੋਵਰ ਆਪਣੀ ਪਤਨੀ ਰੂਬੀ ਨਾਲ ਸਕੂਟਰੀ ‘ਤੇ ਦਵਾਈ ਲੈਣ ਲਈ ਘਰੋਂ ਨਿਕਲਿਆ ਸੀ ਕਿ ਘਰ ਤੋਂ ਲਗਭਗ 100 ਮੀਟਰ ਦੀ ਦੂਰੀ ’ਤੇ ਹੀ ਇਕ ਅਣਪਛਾਤੇ ਨੌਜਵਾਨ ਨੇ ਉਨ੍ਹਾਂ ਦੀ ਸਕੂਟਰੀ ਰੋਕ ਕੇ ਪਹਿਲਾਂ ਅੰਸ਼ ਗਰੋਵਰ ਦੀ ਮਾਰਕੁਟਾਈ ਕਰਨੀ ਸੂਰੂ ਕੀਤੀ ਤੇ ਜਦ ਉਸ ਦੇ ਬਚਾਅ ਵਿਚ ਉਸ ਦੀ ਪਤਨੀ ਰੂਬੀ ਅੱਗੇ ਵਧੀ ਤਾਂ ਹਮਲਾਵਰ ਨੇ ਰੂਬੀ ਦੀ ਵੀ ਮਾਰਕੁਟਾਈ ਸੁਰੂ ਕਰ ਦਿੱਤੀ ਤੇ ਫਿਰ ਆਪਣੀ ਡੱਬ ਵਿਚੋਂ ਪਸਤੌਲ ਕੱਢ ਕੇ ਦੋ ਗੋਲੀਆਂ ਰੂਬੀ ਨੂੰ ਗੋਲੀਆਂ ਮਾਰ ਦਿੱਤੀਆਂ, ਜਿਸ ‘ਤੇ ਰੂਬੀ ਜਮੀਨ ਤੇ ਡਿੱਗ ਪਈ ਤੇ ਉਸ ਦਾ ਘਰ ਵਾਲਾ ਅੰਸ਼ ਮੋਕੇ ਤੋਂ ਫਰਾਰ ਹੋ ਗਿਆ। ਹਮਲਾਵਰ ਜੋ ਸਕੂਟਰੀ ‘ਤੇ ਸਵਾਰ ਹੋ ਕੇ ਆਇਆ ਸੀ, ਉਹ ਰੂਬੀ ਨੂੰ ਗੋਲੀਆਂ ਮਾਰਨ ਤੋ ਬਾਅਦ ਦੋ ਮਿੰਟ ਦੇ ਕਰੀਬ ਵਾਰਦਾਤ ਵਾਲੀ ਜਗ੍ਹਾ ‘ਤੇ ਹੀ ਖੜਾ ਰਿਹਾ ਤੇ ਜਾਣ ਲੱਗਿਆ ਇਕ ਗੋਲੀ ਰੂਬੀ ਦੇ ਹੋਰ ਮਾਰ ਗਿਆ।
ਸੂਚਨਾ ਮਿਲਦਿਆਂ ਹੀ ਪੁਲਿਸ ਮੌਕੇ ’ਤੇ ਪਹੁੰਚੀ ਅਤੇ ਇਲਾਕੇ ਦੀ ਨਾਕਾਬੰਦੀ ਕਰਕੇ ਜਾਂਚ ਸ਼ੁਰੂ ਕਰ ਦਿੱਤੀ। ਇਸ ਸੰਬੰਧੀ ਅੰਸ਼ ਗਰੋਵਰ ਦੀ ਦਾਦੀ ਮੋਨਿਕਾ ਨੇ ਦੱਸਿਆ ਕਿ ਉਸ ਦੇ ਪੋਤਰੇ ਦਾ ਵਿਆਹ ਹਾਲ ਹੀ ਵਿਚ ਹੋਇਆ ਸੀ ਅਤੇ ਪਰਿਵਾਰ ਦੀ ਕਿਸੇ ਨਾਲ ਕੋਈ ਰੰਜਿਸ਼ ਨਹੀਂ।
ਮੌਕੇ ’ਤੇ ਪਹੁੰਚੇ ਥਾਣਾ ਸਿਟੀ ਪੱਟੀ ਦੇ ਮੁਖੀ ਨੇ ਮੀਡੀਆ ਨਾਲ ਗੱਲਬਾਤ ਕਰਨ ਤੋਂ ਗੁਰੇਜ਼ ਕੀਤਾ। ਪੁਲਿਸ ਵੱਲੋਂ ਸੀਸੀਟੀਵੀ ਫੁਟੇਜ ਅਤੇ ਹੋਰ ਸੁਰਾਗਾਂ ਦੇ ਆਧਾਰ ’ਤੇ ਹਮਲਾਵਰਾਂ ਦੀ ਪਛਾਣ ਲਈ ਜਾਂਚ ਜਾਰੀ ਹੈ।ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-