ਇਕ ਹੋਰ ਬੀ.ਪੀ.ਈ.ਓ ਤੇ ਡਿੱਗੀ ਗਾਜ ! ਬਲਾਕ ਨੌਸ਼ਿਹਰਾ ਪੰਨੂਆਂ ਦਾ ਬੀ.ਪੀ.ਈ.ਓ ਅਧਿਆਪਕਾਂ ਤੋ ਰਿਸ਼ਵਤ ਮੰਗਣ ਦੇ ਦੋਸ਼ਾ ਹੇਠ ਮੁਅੱਤਲ

4925964
Total views : 5915248

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
58 ਲੱਖ ਦਾ ਅੰਕੜਾ ਕੀਤਾ ਪਾਰ


ਤਰਨ ਤਾਰਨ/ ਦਇਆ ਸਿੰਘ

ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਸ ਵਲੋ ਮਾਛੀਵਾੜਾ ਦੇ ਬੀ.ਪੀ.ਈ.ਓ ਨੂੰ ਮੁਅੱਤਲ ਕਰਨ ਉਪਰੰਤ ਜਿਲਾ ਤਰਨ ਤਾਰਨ ਦੇ ਬਲਾਕ ਨੌਸ਼ਿਹਰਾ ਪੰਨੂਆਂ ਦੇ ਬਲਾਕ ਸਿੱਖਿਆ ਅਫਸਰ ਅਸ਼ਵਨੀ ਮਰਵਾਹਾ ਨੂੰ ਵੀ ਬਲਾਕ ਦੇ ਅਧਿਆਪਕਾ ਤੋ ਇਨਕਰੀਮੈਟ ਲਗਾਉਣ ਲਈ ਰਿਸ਼ਵਤ ਮੰਗਣ ਤੇ ਰੰਗ ਰੋਗਨ ਵਿੱਚੋ ਕਮਿਸ਼ਨ ਮੰਗਣ ਦੇ ਮਾਮਲੇ ‘ਚ 40 ਅਧਿਆਪਕਾ ਵਲੋ ਕੀਤੀ ਸ਼ਕਾਇਤ ਤੋ ਉਪਰੰਤ ਸ਼ੋਸਲ ਮੀਡੀਆ ਤੇ ਬੀ.ਐਨ.ਈ ਵਲੋ ਪ੍ਰਮੁਖਤਾ ਨਾਲ ਖਬਰਾਂ ਨਸ਼ਰ ਕਰਨ ਤੋ ਬਾਅਦ ਮਹਿਕਮੇ ਨੇ ਹਰਕੱਤ ਵਿੱਚ ਆਂਉਦਿਆਂ ਉਨਾਂ ਨੂੰ ਅੱਜ ਤਾਰੰਤ ਪ੍ਰਭਾਵ ਨਾਲ ਮੁਅੱਤਲ ਕਰਨ ਦੇ ਹੁਕਮ ਜਾਰੀ ਕੀਤੇ ਹਨ।

ਵਿਭਾਗ ਦੀ ਸਕੱਤਰ ਸੋਨਾਲੀ ਗਿਰੀ ਆਈ.ਏ.ਐਸ ਵਲੋ ਜਾਰੀ ਕੀਤੇ ਹੁਕਮਾਂ ਨੂੰ ਤਾਰੁੰਤ ਲਾਗੂ ਕਰਦਿਆ ਉਨਾਂ ਨਾਲ ਹੈਡਕੁਆਟਰ ਜਿਲਾ ਸਿੱਖਿਆ ਅਫਸਰ ਅੇਲੀਮੈਟਰੀ ਗੁਰਦਾਸਪੁਰ ਬਣਾਇਆ ਗਿਆ ਹੈ।ਜਿੰਨਾ ਦੀ ਪ੍ਰਵਾਨਗੀ ਤੋ ਬਗੈਰ ਉਹ ਹੈਡਕੁਆਟਰ ਨਹੀ ਛੱਡ ਸਕਣਗੇ। ਜਿਕਰਯੋਗ ਹੈ ਕਿ ਮਹਿਕਮੇ ਵਿੱਚ ਆਪਣੇ ਆਪ ਨੂੰ ਪ੍ਰਭਾਵਸ਼ਾਲੀ ਦਸਦੇ ਅਸ਼ਵਨੀ ਮਰਵਾਹਾ ਵਲੋ ਕਿਸੇ ਸ਼ਕਾਇਤ ਦੀ ਪ੍ਰਵਾਹ ਨਹੀ ਕੀਤੀ ਜਾਂਦੀ ਸੀ , ਜਿਸ ਕਰਕੇ ਅਧਿਆਪਕਾਂ ਨੂੰ ਮੀਡੀਆ ਦਾ ਸਹਾਰਾ ਲੈਣਾ ਪਿਆ।

ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-

Share this News