





Total views : 5947379







Total views : 5947379ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
58 ਲੱਖ ਦਾ ਅੰਕੜਾ ਕੀਤਾ ਪਾਰ
ਤਰਨ ਤਾਰਨ/ਦਇਆ ਸਿੰਘ
ਜਿਲਾ ਤਰਨ ਤਾਰਨ ‘ਚ ਸ਼ੇਰੋ ਵਿਖੇ ਸਥਿਤ ਸਿੱਧੂ ਫਾਰਮ ‘ਚ ਇਕ ਵਿਆਹ ਸਮਾਗਮ ‘ਚ ਸ਼ਾਮਿਲ ਹੋਏ ਆਪ ਨਾਲ ਸਰਬੰਧਿਤ ਸਰਪੰਚ ਹਰਬਿੰਦਰ ਸਿੰਘ ਦੀ ਅਣਪਛਾਤੇ ਵਿਆਕਤੀਆਂ ਵਲੋ ਦਿਨ ਦਿਹਾੜੇ ਗੋਲੀਆਂ ਮਾਰਕੇ ਹੱਤਿਆ ਕਰਨ ਤੋ ਇਲਾਵਾ ਉਸ ਦੇ ਚਚੇਰੇ ਭਰਾ ਨੂੰ ਜਖਮੀ ਕੀਤੇ ਜਾਣ ਸਬੰਧੀ ਜਾਣਕਾਰੀ ਪ੍ਰਾਪਤ ਹੋਈ ਹੈ।
ਹਮਲੇ ਵਿੱਚ ਉਨ੍ਹਾਂ ਦਾ ਚਚੇਰਾ ਭਰਾ ਵੀ ਹੋਇਆ ਜ਼ਖ਼ਮੀ
ਜਦੋਂ ਸਰਪੰਚ ਨੂੰ ਗੋਲੀਆਂ ਮਾਰੀਆਂ ਈਆਂ ਤਾਂ ਮੌਕੇ ’ਤੇ ਮੌਜੂਦ ਸਰਪੰਚ ਦਾ ਭਰਾ ਅਣਪਛਾਤੇ ਹਮਲਾਵਰਾਂ ਦੇ ਪਿੱਛੇ ਭੱਜਿਆਂ ਤਾਂ ਹਮਲਾਵਰਾਂ ਵੱਲੋਂ ਸਰਪੰਚ ਦੇ ਭਰਾ ਨੂੰ ਵੀ ਗੋਲੀਆਂ ਮਾਰ ਕੇ ਗੰਭੀਰ ਰੂਪ ਵਿਚ ਜ਼ਖ਼ਮੀ ਕਰ ਦਿੱਤਾ। ਜ਼ਿਕਰਯੋਗ ਹੈ ਇਸ ਤੋਂ ਪਹਿਲਾਂ ਵੀ ਅੰਮ੍ਰਿਤਸਰ ਜ਼ਿਲ੍ਹੇ ਦੇ ਇਕ ਸਰਪੰਚ ਦਾ ਵੀ ਵਿਆਹ ਸਮਾਗਮ ਦੌਰਾਨ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ।ਅਨੰਦ ਕਾਰਜ ਦੀ ਰਸਮ ਤੋਂ ਬਾਅਦ ਮਹਿਮਾਨ ਡੀਜੇ ‘ਤੇ ਭੰਗੜਾ ਪਾ ਰਹੇ ਸਨ ਤੇ ਮਾਹੌਲ ਪੂਰੀ ਤਰ੍ਹਾਂ ਜਸ਼ਨ ਵਿਚ ਡੁੱਬਿਆ ਹੋਇਆ ਸੀ। ਇਸੇ ਦੌਰਾਨ ਅੰਮ੍ਰਿਤਧਾਰੀ ਸਰਪੰਚ ਗੁਰਬਰਿੰਦਰ ਸਿੰਘ ਆਪਣੇ ਰਿਸ਼ਤੇਦਾਰਾਂ ਨਾਲ ਬੈਠ ਕੇ ਖਾਣਾ ਖਾ ਰਹੇ ਸਨ।
ਪੈਲੇਸ ਦੇ ਬਾਹਰ ਬਾਈਕ ਖੜ੍ਹੀ ਕਰ ਕੇ ਸਿੱਧਾ ਅੰਦਰ ਵੜੇ
ਪ੍ਰਤੱਖਦਰਸ਼ੀਆਂ ਅਨੁਸਾਰ, ਅਚਾਨਕ ਮੋਟਰਸਾਈਕਲ ਸਵਾਰ ਦੋ ਨੌਜਵਾਨ ਪੈਲੇਸ ਦੇ ਬਾਹਰ ਪਹੁੰਚੇ। ਉਨ੍ਹਾਂ ਬਾਈਕ ਬਾਹਰ ਖੜ੍ਹੀ ਕੀਤੀ ਅਤੇ ਸਿੱਧਾ ਅੰਦਰ ਦਾਖ਼ਲ ਹੋ ਗਏ। ਕੁਝ ਹੀ ਪਲਾਂ ਵਿੱਚ ਉਨ੍ਹਾਂ ਨੇ ਪਿੱਛੇ ਤੋਂ ਸਰਪੰਚ ਹੈਪੀ ‘ਤੇ ਤਾਬੜਤੋੜ ਗੋਲੀਆਂ ਚਲਾ ਦਿੱਤੀਆਂ। ਗੋਲੀ ਲੱਗਦਿਆਂ ਹੀ ਸਮਾਗਮ ‘ਚ ਅਫ਼ਰਾ-ਤਫ਼ਰੀ ਮਚ ਗਈ।
ਹਮਲੇ ਵਿੱਚ ਉਨ੍ਹਾਂ ਦਾ ਚਚੇਰਾ ਭਰਾ ਵੀ ਜ਼ਖ਼ਮੀ ਹੋ ਗਿਆ। ਦੋਵਾਂ ਨੂੰ ਤੁਰੰਤ ਨਿੱਜੀ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਗੁਰਬਰਿੰਦਰ ਸਿੰਘ ਨੂੰ ਮ੍ਰਿਤਕ ਐਲਾਨ ਦਿੱਤਾ। ਘਟਨਾ ਦੀ ਸੂਚਨਾ ਮਿਲਦੇ ਹੀ ਡੀਐਸਪੀ ਜਗਬੀਰ ਸਿੰਘ, ਕਮਲਜੀਤ ਸਿੰਘ ਔਲਖ ਅਤੇ ਸੀਆਈਏ ਸਟਾਫ਼ ਦੇ ਇੰਚਾਰਜ ਪ੍ਰਭਜੀਤ ਸਿੰਘ ਭਾਰੀ ਪੁਲਿਸ ਫੋਰਸ ਸਮੇਤ ਮੌਕੇ ‘ਤੇ ਪਹੁੰਚੇ। ਪੁਲਿਸ ਨੇ ਪੈਲੇਸ ਨੂੰ ਘੇਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਆਸ-ਪਾਸ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਖੰਗਾਲੀ ਜਾ ਰਹੀ ਹੈ।ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-